ਚੀਨ ਦੇ ਭਾਰਤੀ ਖੇਤਰ ''ਚ ਘੁਸਪੈਠ ਦੇ ਦਾਅਵਿਆਂ ਨੂੰ ਫ਼ੌਜ ਨੇ ਕੀਤਾ ਖਾਰਜ

Tuesday, Sep 10, 2024 - 10:35 AM (IST)

ਚੀਨ ਦੇ ਭਾਰਤੀ ਖੇਤਰ ''ਚ ਘੁਸਪੈਠ ਦੇ ਦਾਅਵਿਆਂ ਨੂੰ ਫ਼ੌਜ ਨੇ ਕੀਤਾ ਖਾਰਜ

ਈਟਾਨਗਰ- ਮੀਡੀਆ ਰਿਪੋਰਟ ਅਨੁਸਾਰ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐੱਲ.ਏ.) ਵਲੋਂ ਅਨਜਾਵ ਜ਼ਿਲ੍ਹੇ 'ਚ ਅਰੁਣਾਚਲ ਪ੍ਰਦੇਸ਼ 'ਚ ਭਾਰਤੀ ਖੇਤਰ 'ਚ ਘੱਟੋ-ਘੱਟ 60 ਕਿਲੋਮੀਟਰ ਅੰਦਰ ਘੁਸਪੈਠ ਕੀਤੀ ਗਈ ਹੈ। ਹਾਲਾਂਕਿ ਭਾਰਤੀ ਫ਼ੌਜ ਨੇ ਅਨਜਾਵ ਜ਼ਿਲ੍ਹੇ 'ਚ ਚੀਨੀ ਘੁਸਪੈਠ ਦੀਆਂ ਰਿਪੋਰਟਾਂ ਨੂੰ ਨਕਾਰਿਆ ਹੈ। ਫ਼ੌਜ ਦੇ ਸੂਤਰਾਂ ਨੇ ਪੀ.ਐੱਲ.ਏ. ਵਲੋਂ ਭਾਰਤੀ ਖੇਤਰ 'ਚ ਘੁਸਪੈਠ ਕਰਨ ਦੀ ਰਿਪੋਰਟ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਦਾਅਵਾ ਕੀਤਾ ਕਿ ਘੁਸਪੈਠ ਦੀ ਕੋਈ ਘਟਨਾ ਨਹੀਂ ਹੋਈ ਹੈ। ਰੱਖਿਆ ਸੂਤਰ ਨੇ ਦੱਸਿਆ,''ਸਾਡੀਆਂ ਫ਼ੋਰਸਾਂ ਨੇ ਖੇਤਰ 'ਚ ਪੋਸਟੇਡ ਸਥਾਨਕ ਲੋਕਾਂ ਵਲੋਂ ਕੀਤੇ ਗਏ ਦਾਅਵਿਆਂ ਦੀ ਪੁਸ਼ਟੀ ਕੀਤੀ ਹੈ, ਜੋ ਕੁਝ ਮੀਡੀਆ ਘਰਾਣਿਆਂ ਵਲੋਂ ਪ੍ਰਕਾਸ਼ਿਤ ਕੀਤੇ ਗਏ ਹਨ। ਫ਼ੋਰਸਾਂ ਵਲੋਂ ਕੀਤੀ ਗਈ ਪੁਸ਼ਟੀ ਤੋਂ ਬਾਅਦ ਅਸੀਂ ਦਾਅਵੇ ਨੂੰ ਖਾਰਜ ਕਰਦੇ ਹਾਂ।'' ਇਹ ਪਹਿਲੀ ਵਾਰ ਨਹੀਂ  ਹੈ ਜਦੋਂ ਅਨਜਾਵ ਜ਼ਿਲ੍ਹੇ 'ਚ ਚੀਨੀ ਘੁਸਪੈਠ ਦੀਆਂ ਰਿਪੋਰਟਾਂ ਆਈਆਂ ਹਨ। ਪਹਿਲਾਂ ਵੀ ਅਜਿਹੀਆਂ ਕਈ ਰਿਪੋਰਟਾਂ ਆਈਆਂ ਹਨ। ਜਦੋਂ ਕਿ ਚੀਨੀ ਪੀ.ਐੱਲ.ਏ. ਤਵਾਂਗ ਖੇਤਰ 'ਤੇ ਧਿਆਨ ਕੇਂਦਰਿਤ ਕਰਦਾ ਹੈ, ਪੂਰਬੀ ਖੇਤਰ 'ਚ ਪਹਿਲਾਂ ਵੀ ਘੁਸਪੈਠ ਦੀਆਂ ਘਟਨਾਵਾਂ ਹੋਈਆਂ ਹਨ। 

ਇਕ ਨਿਊਜ਼ ਚੈਨਲ ਨੇ ਰਿਪੋਰਟ ਕੀਤੀ ਸੀ ਕਿ ਪੀ.ਐੱਲ.ਏ. ਨੇ ਅਰੁਣਾਚਲ ਪ੍ਰਦੇਸ਼ 'ਚ ਭਾਰਤੀ ਖੇਤਰ ਦੇ ਅੰਦਰ ਘੱਟੋ-ਘੱਟ 60 ਕਿਲੋਮੀਟਰ ਤੱਕ ਪ੍ਰਵੇਸ਼ ਕੀਤਾ ਹੈ। ਸਥਾਨ 'ਤੇ ਮਿਲੀਆਂ ਬੋਨਫਾਇਰ, ਸਪਰੇਅ ਕੀਤੇ ਗਏ ਪੱਥਰ ਅਤੇ ਚੀਨੀ ਖਾਣ-ਪੀਣ ਦੀਆਂ ਵਸਤੂਆਂ ਇਹ ਸੰਕੇਤ ਦਿੰਦੀਆਂ ਹਨ ਕਿ ਇਹ ਘੁਸਪੈਠ ਲਗਭਗ ਇਕ ਹਫ਼ਤੇ ਪਹਿਲਾਂ ਹੋਈ ਸੀ। ਤਸਵੀਰਾਂ 'ਚ ਸਾਲ ਦੇ ਚਿੰਨ੍ਹਿਤ ਨਿਸ਼ਾਨ ਵੀ ਦਿੱਸਦੇ ਹਨ, ਜੋ ਚੀਨੀ ਫ਼ੌਜ ਵਲੋਂ ਭਾਰਤੀ ਖੇਤਰ 'ਚ ਘੁਸਪੈਠ ਦੌਰਾਨ ਅਰੁਣਾਚਲ 'ਤੇ ਚੀਨ ਦੇ ਦਾਅਵੇ ਨੂੰ ਸਾਬਿਤ ਕਰਨ ਲਈ ਉਪਯੋਗ ਕੀਤੀ ਗਈ ਪ੍ਰਚਾਰ ਰਣਨੀਤੀ ਹੈ। ਦੱਸਣਯੋਗ ਹੈ ਕਿ ਭਾਰਤ ਅਤੇ ਚੀਨ ਦੀ ਲਗਭਗ 4,000 ਕਿਲੋਮੀਟਰ ਲੰਬੀ ਸਰਹੱਦ ਹੈ, ਜੋ ਸੀਮਾਂਕਿਤ ਨਹੀਂ ਹੈ, ਜਿਸ ਨਾਲ ਦੋਹਾਂ ਪੱਖਾਂ ਵਲੋਂ ਇਕ-ਦੂਜੇ ਦੇ ਖੇਤਰ 'ਚ ਘੁਸਪੈਠ ਹੁੰਦੀ ਰਹਿੰਦੀ ਹੈ। ਚੀਨ ਅਰੁਣਾਚਲ ਪ੍ਰਦੇਸ਼ ਨੂੰ ਦੱਖਣ ਤਿੱਬਤ ਦਾ ਹਿੱਸਾ ਮੰਨਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News