ਫੌਜ ਨੇ ਜੰਮੂ ਦੇ ਉੜੀ ਸੈਕਟਰ ''ਚ ਘੁਸਪੈਠ ਦੀ ਕੋਸ਼ਿਸ਼ ਕੀਤੀ ਨਾਕਾਮ

10/19/2018 3:56:47 AM

ਸ਼੍ਰੀਨਗਰ— ਫੌਜ ਨੇ ਵੀਰਵਾਰ ਨੂੰ ਜੰਮੂ ਕਸ਼ਮੀਰ ਦੇ ਉੜੀ ਸੈਕਟਰ 'ਚ ਕੰਟਰੋਲ ਲਾਈਨ (ਐੱਲ.ਓ.ਸੀ.) ਨੇੜੇ ਘੁਸਪੈਠ ਦੀ ਇਕ ਕੋਸ਼ਿਸ਼ ਨੂੰ ਨਾਕਾਸ ਕਰ ਦਿੱਤਾ। ਅਧਿਖਾਰੀਆਂ ਨੇ ਦੱਸਿਆ ਕਿ ਚੌਕਸ ਜਵਾਨਾਂ ਨੇ ਸਵੇਰੇ ਬੋਨਿਆਰ ਖੇਤਰ 'ਚ ਟੂਰਨਾ ਨੇੜੇ ਕੰਟਰੋਲ ਲਾਈਨ 'ਤੇ ਕੁੱਝ ਸ਼ੱਕੀ ਸਰਗਰਮੀਆਂ ਦੇਖੀਆਂ ਤੇ ਘੁਸਪੈਠੀਆਂ ਨੂੰ ਚੁਣੌਤੀ ਦਿੱਤੀ। ਘੁਸਪੈਠੀਆਂ ਨੇ ਸੁਰੱਖਿਆ ਬਲਾਂ 'ਤੇ ਗੋਲੀਬਾਰੀ ਕੀਤੀ ਜਿਸ 'ਤੇ ਜਵਾਨਾਂ ਨੇ ਜਵਾਬੀ ਕਾਰਵਾਈ ਕੀਤੀ। ਕੁਝ ਘੁਸਪੈਠੀਆਂ ਦੇ ਮਾਰੇ ਜਾਣ ਬਾਰੇ ਅਸਪਸ਼ਟ ਰਿਪੋਰਟ ਹੈ। ਹਾਲਾਂਕਿ ਫੌਜ ਦੇ ਅਧਿਕਾਰੀਆਂ ਨੇ ਕਿਹਾ ਕਿ ਹਾਲੇ ਤਕ ਕੋਈ ਲਾਸ਼ ਬਰਾਮਦ ਨਹੀਂ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਤਲਾਸ਼ੀ ਮੁਹਿੰਮ ਜਾਰੀ ਹੈ।


Related News