ਇੰਡੀਅਨ ਬੈਂਕ ''ਚ ਨਿਕਲੀ ਭਰਤੀ ! 1 ਲੱਖ ਤੱਕ ਮਿਲੇਗੀ ਤਨਖ਼ਾਹ, ਛੇਤੀ ਕਰੋ ਅਪਲਾਈ
Saturday, Apr 11, 2026 - 03:31 PM (IST)
ਵੈੱਬ ਡੈਸਕ- ਇੰਡੀਅਨ ਬੈਂਕ 'ਚ ਸਪੈਸ਼ਲਿਸਟ ਅਫ਼ਸਰ ਦੇ 350 ਅਹੁਦਿਆਂ 'ਤੇ ਭਰਤੀਆਂ ਨਿਕਲੀਆਂ ਹਨ। ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
ਸਪੈਸ਼ਲਿਸਟ ਅਫ਼ਸਰ ਸਮੇਤ ਹੋਰ 350 ਅਹੁਦੇ ਭਰੇ ਜਾਣਗੇ।
ਆਖ਼ਰੀ ਤਾਰੀਕ
ਉਮੀਦਵਾਰ 28 ਅਪ੍ਰੈਲ 2026 ਤੱਕ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
ਆਈਟੀ: ਬੀ.ਈ., ਬੀ.ਟੈੱਕ (CS/IT/ECE), ਐੱਮਸੀਏ ਜਾਂ NIELIT ‘B’ ਲੇਵਲ
ਵਿੱਤ/ਕ੍ਰੈਡਿਟ: ਐੱਮਬੀਏ (ਵਿੱਤ), ਸੀਏ, ਆਈਸੀਡਬਲਯੂਏ ਜਾਂ ਸੀਐਫਏ
ਸੀਏ: ਆਈਸੀਏਆਈ ਮੈਂਬਰਸ਼ਿਪ ਲੋੜੀਂਦੀ
ਸੁਰੱਖਿਆ: ਗ੍ਰੈਜੂਏਸ਼ਨ + ਫੌਜ/ਪੁਲਸ/ਨੀਮ ਫੌਜੀ ਬਲਾਂ 'ਚ ਘੱਟੋ-ਘੱਟ 5 ਸਾਲਾਂ ਦਾ ਤਜਰਬਾ
ਸਿਵਲ ਇੰਜੀਨੀਅਰ: ਬੀ.ਈ. ਸਿਵਲ 'ਚ 60% ਅੰਕ
ਆਰਕੀਟੈਕਟ: ਬੀ.ਆਰਚ + CoA ਰਜਿਸਟ੍ਰੇਸ਼ਨ
ਉਮਰ
ਸਕੇਲ I (ਸਹਾਇਕ ਮੈਨੇਜਰ): 23–33 ਸਾਲ
ਸਕੇਲ II (ਮੈਨੇਜਰ): ਘੱਟੋ-ਘੱਟ 23–25 ਸਾਲ ਤੋਂ ਵੱਧ ਤੋਂ ਵੱਧ 33–35 ਸਾਲ (ਅਹੁਦੇ ਅਨੁਸਾਰ)
ਸਕੇਲ III (ਸੀਨੀਅਰ ਮੈਨੇਜਰ): ਘੱਟੋ-ਘੱਟ 25–27 ਸਾਲ ਤੋਂ ਵੱਧ ਤੋਂ ਵੱਧ 35–37 ਸਾਲ (ਅਹੁਦੇ ਅਨੁਸਾਰ)
ਰਾਖਵਾਂਕਰਨ ਵਰਗ ਨੂੰ ਨਿਯਮ ਅਨੁਸਾਰ ਛੋਟ ਦਿੱਤੀ ਜਾਵੇਗੀ।
ਤਨਖਾਹ
ਸਕੇਲ I - 85,480 ਤੋਂ 85,920 ਰੁਪਏ ਹਰ ਮਹੀਨੇ ਤਨਖਾਹ ਮਿਲੇਗੀ।
ਸਕੇਲ II- 64,820 ਤੋਂ 93,960 ਰੁਪਏ ਹਰ ਮਹੀਨੇ ਤਨਖਾਹ ਮਿਲੇਗੀ।
ਸਕੇਲ III 85,920 ਤੋਂ 1,05,280 ਰੁਪਏ ਹਰ ਮਹੀਨੇ ਤਨਖਾਹ ਮਿਲੇਗੀ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
