Indian Navy 'ਚ ਨਿਕਲੀ ਭਰਤੀ, 10ਵੀਂ ਪਾਸ ਕਰ ਸਕਦੇ ਹਨ ਅਪਲਾਈ
Saturday, Apr 04, 2026 - 09:39 AM (IST)
ਵੈੱਬ ਡੈਸਕ- ਇੰਡੀਅਨ ਨੇਵੀ ਵਲੋਂ ਅਗਨੀਵੀਰ ਐੱਮਆਰ ਮਿਊਜੀਸ਼ੀਅਨ ਦੇ ਅਹੁਦਿਆਂ 'ਤੇ ਭਰਤੀ ਦਾ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਸਿਰਫ਼ ਕੁਆਰੇ ਮੁੰਡੇ ਅਤੇ ਕੁੜੀਆਂ ਹੀ ਅਪਲਾਈ ਕਰ ਸਕਦੇ ਹਨ। ਚਾਰ ਸਾਲ ਦੌਰਾਨ ਵਿਆਹ ਕਰਨ 'ਤੇ ਬਰਖ਼ਾਸਤ ਕਰ ਦਿੱਤਾ ਜਾਵੇਗਾ।
ਮਹੱਤਵਪੂਰਨ ਤਾਰੀਕਾਂ
ਅਪਲਾਈ ਕਰਨ ਦੀ ਪ੍ਰਕਿਰਿਆ 11 ਅਪ੍ਰੈਲ 2026 ਨੂੰ ਸ਼ੁਰੂ ਹੋਵੇਗੀ।
ਉਮੀਦਵਾਰ 26 ਅਪ੍ਰੈਲ 2026 ਤੱਕ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
ਉਮੀਦਵਾਰ ਮਾਨਤਾ ਪ੍ਰਾਪਤ ਸੰਸਥਾ ਤੋਂ ਘੱਟੋ-ਘੱਟ 50 ਫੀਸਦੀ ਨਾਲ 10ਵੀਂ ਪਾਸ ਹੋਵੇ। ਉਮੀਦਵਾਰਾਂ ਨੂੰ ਹਿੰਦੁਸਤਾਨੀ ਸੰਗੀਤ ਦਾ ਅਨੁਭਵ ਹੋਣਾ ਚਾਹੀਦਾ।
ਉਮਰ
ਉਮੀਦਵਾਰਾਂ ਦਾ ਜਨਮ 1 ਜੁਲਾਈ 2004 ਤੋਂ ਲੈ ਕੇ 31 ਦਸੰਬਰ 2008 ਵਿਚਾਲੇ ਹੋਣਾ ਚਾਹੀਦਾ ਹੈ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
