ਫੌਜ ਮੁਖੀ ਬਿਪਿਨ ਰਾਵਤ ਨੇ ਬੱਚਿਆਂ ਦਾ ਵਧਾਇਆ ਹੌਸਲਾ, ਦਿੱਤਾ ਸੰਦੇਸ਼

Saturday, Nov 10, 2018 - 04:00 PM (IST)

ਫੌਜ ਮੁਖੀ ਬਿਪਿਨ ਰਾਵਤ ਨੇ ਬੱਚਿਆਂ ਦਾ ਵਧਾਇਆ ਹੌਸਲਾ, ਦਿੱਤਾ ਸੰਦੇਸ਼

ਲੁਧਿਆਣਾ (ਨਰਿੰਦਰ)— ਫੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਕਿਹਾ ਕਿ ਭਾਰਤੀ ਫੌਜ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਰਾਵਤ ਸਾਬਕਾ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਦੇ ਜਨਮ ਦਿਨ ਦੇ ਸੰੰਬੰਧ 'ਚ ਸਿਧਾਂਤ ਕੇਂਦਰ ਟਰੱਸਟ ਵਲੋਂ ਆਯੋਜਿਤ ਪੁਰਸਕਾਰ ਵੰਡ ਸਮਾਰੋਹ ਵਿਚ ਬਤੌਰ ਮੁੱਖ ਮਹਿਮਾਨ ਪੁੱਜੇ ਸਨ। ਉਨ੍ਹਾਂ ਬੱਚਿਆਂ ਦੀ ਹੌਸਲਾ ਅਫਜ਼ਾਈ ਕੀਤੀ ਅਤੇ ਪੁਰਸਕਾਰ ਵੰਡੇ। ਇੱਥੇ ਦੱਸ ਦੇਈਏ ਕਿ ਜਵਾਹਰਲਾਲ ਨਹਿਰੂ ਜੀ ਦਾ 14 ਨਵੰਬਰ ਨੂੰ ਜਨਮ ਦਿਨ ਹੈ ਅਤੇ ਉਸ ਦਿਨ ਨੂੰ ਚਿਲਡਰਨ ਡੇਅ ਵਜੋਂ ਵੀ ਮਨਾਇਆ ਜਾਂਦਾ ਹੈ। 

PunjabKesari

ਓਧਰ ਬਿਪਿਨ ਰਾਵਤ ਨੇ ਆਪਣੇ ਸੰਬੋਧਨ ਵਿਚ ਬੱਚਿਆਂ ਨੂੰ ਪੱਛਮੀ ਸੱਭਿਅਤਾ ਤੋਂ ਦੂਰ ਰਹਿਣ ਅਤੇ ਅਮੀਰ ਭਾਰਤੀ ਵਿਰਾਸਤ ਨੂੰ ਅਪਣਾਉਣ ਲਈ ਕਿਹਾ। ਇਸ ਦੇ ਨਾਲ ਹੀ ਰਾਵਤ ਨੇ ਬੱਚਿਆਂ ਨੂੰ ਆਪਣੇ ਸਕੂਲ ਦੇ ਸਮੇਂ ਦੌਰਾਨ ਦੇ ਕਿੱਸੇ-ਕਹਾਣੀਆਂ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਕਿਸੇ ਵੀ ਸਮੱਸਿਆ ਤੋਂ ਹਾਰ ਨਾ ਮੰਨ ਕੇ ਜਿੱਤ ਦੀ ਕੋਸ਼ਿਸ਼ ਕਰਨ 'ਤੇ ਜ਼ੋਰ ਦਿੱਤਾ ਜਾਵੇ। ਤੁਸੀਂ ਲੋਕ ਭਾਰਤ ਦੇ ਹੋਰ ਖੇਤਰ ਵਿਚ ਸਹਿਯੋਗ ਕਰ ਸਕਦੇ ਹੋ, ਡਾਕਟਰ ਬਣ ਕੇ ਜਾਂ ਇੰਜੀਨੀਅਰ ਬਣ ਕੇ।

ਉਨ੍ਹਾਂ ਅੱਗੇ ਕਿਹਾ ਕਿ ਤੁਹਾਡੇ ਵਿਚੋਂ ਵਿਦਿਆਰਥੀ-ਵਿਦਿਆਰਥਣਾਂ ਲਈ ਭਾਰਤੀ ਫੌਜ ਦੇ ਦਰਵਾਜ਼ੇ ਹਰ ਸਮੇਂ ਖੁੱਲ੍ਹੇ ਹਨ ਅਤੇ ਉਹ ਫੌਜ 'ਚ ਭਰਤੀ ਹੋਰ ਕੇ ਸਾਡੀ ਮਦਦ ਕਰ ਸਕਦੇ ਹਨ, ਦੇਸ਼ ਦੀ ਮਦਦ ਕਰ ਸਕਦੇ ਹਨ। ਤੁਹਾਡੇ 'ਚ ਜੋ ਵੀ ਕਾਬਲੀਅਤ ਹੈ, ਉਸ ਨੂੰ ਮੱਦੇਨਜ਼ਰ ਰੱਖ ਕੇ ਅੱਗੇ ਵਧ ਸਕਦੇ ਹੋ। ਆਪਣੀ ਕਾਬਲੀਅਤ ਨੂੰ ਸਮਝੋ ਅਤੇ ਅੱਗੇ ਵਧੋ। ਜੇਕਰ ਤੁਹਾਨੂੰ ਕਿਸੇ ਸਮੇਂ ਸਫਲਤਾ ਨਹੀਂ ਮਿਲਦੀ ਤਾਂ ਕਦੇ ਨਿਰਾਸ਼ ਨਾ ਹੋਵੋ। ਉਨ੍ਹਾਂ ਬੱਚਿਆਂ ਨੂੰ ਕਿਹਾ ਕਿ ਅਸਫਲਤਾ ਇਕ ਚੁਣੌਤੀ ਹੈ, ਇਸ ਨੂੰ ਸਵੀਕਾਰ ਕਰੋ। ਕਿੱਥੇ ਖਾਮੀਆਂ ਰਹਿ ਗਈਆਂ ਇਸ 'ਤੇ ਵਿਚਾਰ ਕਰੋ। ਮਿਹਨਤ ਨਾਲ ਅੱਗੇ ਵਧਦੇ ਜਾਓ, ਸਫਲਤਾ ਤੁਹਾਨੂੰ ਜ਼ਰੂਰ ਮਿਲੇਗੀ। ਸੰਬੋਧਨ ਮਗਰੋਂ ਉਨ੍ਹਾਂ ਕਿਹਾ ਕਿ ਮੈਂ ਖੁਦ ਨੂੰ ਖੁਸ਼ਕਿਸਮਤ ਮੰਨਦਾ ਹਾਂ ਕਿ ਤੁਹਾਡੇ ਸਾਹਮਣੇ ਰੂ-ਬ-ਰੂ ਹੋਣ ਦਾ ਮੌਕਾ ਮਿਲਿਆ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਸੰਸਥਾਵਾਂ ਜੇਕਰ ਅਜਿਹੇ ਕੰਮ ਕਰਦੀਆਂ ਰਹੀਆਂ ਤਾਂ ਮੈਂ ਯਕੀਨ ਨਾਲ ਕਹਿ ਸਕਦਾ ਹਾਂ ਕਿ ਸਾਡਾ ਦੇਸ਼ ਆਉਣ ਵਾਲੇ ਦਿਨਾਂ 'ਚ ਵਿਸ਼ਵ 'ਚ ਨੰਬਰ ਵਨ ਬਣ ਕੇ ਉਭਰੇਗਾ ਪਰ ਜਿਸ ਤਰ੍ਹਾਂ ਦੀਆਂ ਸਮੱਸਿਆਵਾਂ ਸਾਨੂੰ ਆ ਰਹੀਆਂ ਹਨ, ਉਨ੍ਹਾਂ ਚੁਣੌਤੀਆਂ ਕਰਦੇ ਹੋਏ ਸਾਨੂੰ ਅੱਗੇ ਵਧਣਾ ਹੋਵੇਗਾ। ਸਾਨੂੰ ਸਾਰਿਆਂ ਨੂੰ ਇਕੱਠੇ ਮਿਲ ਕੇ ਕਾਰਵਾਈ ਕਰਨੀ ਹੋਵੇਗੀ।


Related News