ਫੌਜ ਮੁਖੀ ਬਿਪਿਨ ਰਾਵਤ ਨੇ ਕਿਹਾ- ਪਾਕਿਸਤਾਨ ਦੀ ਹਰ ਹਰਕਤ ਦਾ ਦੇਵਾਂਗੇ ਮੂੰਹ ਤੋੜ ਜਵਾਬ

Tuesday, Aug 13, 2019 - 11:51 AM (IST)

ਫੌਜ ਮੁਖੀ ਬਿਪਿਨ ਰਾਵਤ ਨੇ ਕਿਹਾ- ਪਾਕਿਸਤਾਨ ਦੀ ਹਰ ਹਰਕਤ ਦਾ ਦੇਵਾਂਗੇ ਮੂੰਹ ਤੋੜ ਜਵਾਬ

ਨਵੀਂ ਦਿੱਲੀ— ਜੰਮੂ-ਕਸ਼ਮੀਰ ਤੋਂ ਧਾਰਾ-370 ਹਟਾਏ ਜਾਣ ਦੇ ਫੈਸਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤਿਆਂ 'ਚ ਤਣਾਅ ਬਣਿਆ ਹੋਇਆ ਹੈ। ਇਸ ਦਾ ਅਸਰ ਕੰਟਰੋਲ ਰੇਖਾ (ਐੱਲ. ਓ. ਸੀ.) 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਖ਼ਬਰ ਹੈ ਇਕ ਪਾਕਿਸਤਾਨੀ ਫੌਜ ਐੱਲ. ਓ. ਸੀ. ਵੱਲ ਵਧ ਰਹੀ ਹੈ। ਧਾਰਾ-370 ਹਟਾਏ ਜਾਣ ਤੋਂ ਬਾਅਦ ਫੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਕੰਟਰੋਲ ਰੇਖਾ 'ਤੇ ਪਾਕਿਸਤਾਨ ਦੀ ਹਰ ਹਰਕਤ ਦਾ ਮੂੰਹ ਤੋੜ ਜਵਾਬ ਦੇਵਾਂਗੇ। ਅਸੀਂ ਕਿਸੇ ਵੀ ਹਾਲਾਤ ਨਾਲ ਨਜਿੱਠਣ ਲਈ ਤਿਆਰ ਅਤੇ ਅਲਰਟ ਹਾਂ। 

ਜੰਮੂ-ਕਸ਼ਮੀਰ ਦੇ ਹਾਲਾਤ 'ਤੇ ਬਿਪਿਨ ਰਾਵਨ ਨੇ ਕਿਹਾ ਕਿ ਕਸ਼ਮੀਰ ਦੇ ਲੋਕਾਂ ਨਾਲ ਸਾਡੇ ਰਿਸ਼ਤੇ ਪਹਿਲਾਂ ਵਾਂਗ ਹਨ। ਕਸ਼ਮੀਰੀ ਲੋਕਾਂ ਨਾਲ ਸਾਡੀ ਗੱਲਬਾਤ ਪਹਿਲਾਂ ਵਾਂਗ ਆਮ ਹੈ। ਇੱਥੇ ਦੱਸ ਦੇਈਏ ਕਿ ਧਾਰਾ-370 ਹਟਾਏ ਜਾਣ ਤੋਂ ਬਾਅਦ ਕੇਂਦਰ ਸਰਕਾਰ ਜੰਮੂ-ਕਸ਼ਮੀਰ ਦੇ ਹਲਾਤਾਂ 'ਤੇ ਤਿੱਖੀ ਨਜ਼ਰ ਰੱਖ ਰਹੀ ਹੈ। ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨ. ਐੱਸ. ਏ.) ਅਜੀਤ ਡੋਭਾਲ ਜੰਮੂ 'ਚ ਹਨ ਅਤੇ ਉੱਥੋਂ ਦੀ ਗਰਾਊਂਡ ਰਿਪੋਰਟ ਸਰਕਾਰ ਨੂੰ ਭੇਜ ਰਹੇ ਹਨ।


author

Tanu

Content Editor

Related News