ਕਸ਼ਮੀਰ ਮਾਮਲੇ ''ਤੇ ਆਰਮੀ ਚੀਫ ਬਿਪਿਨ ਰਾਵਤ ਦਾ ਅਹਿਮ ਬਿਆਨ

Saturday, Jun 17, 2017 - 11:31 AM (IST)

ਕਸ਼ਮੀਰ ਮਾਮਲੇ ''ਤੇ ਆਰਮੀ ਚੀਫ ਬਿਪਿਨ ਰਾਵਤ ਦਾ ਅਹਿਮ ਬਿਆਨ

ਜੰਮੂ— ਜੰਮੂ-ਕਸ਼ਮੀਰ 'ਚ ਪੱਥਰਬਾਜ਼ਾਂ ਨੂੰ ਲੈ ਕੇ ਆਰਮੀ ਚੀਫ ਬਿਪਿਨ ਰਾਵਤ ਦਾ ਅਹਿਮ ਬਿਆਨ ਸਾਹਮਣੇ ਆਇਆ ਹੈ। ਰਾਵਤ ਨੇ ਕਿਹਾ,''ਮੈਂ ਮਨੁੱਖੀ ਅਧਿਕਾਰ 'ਚ ਯਕੀਨ ਰੱਖਦਾ ਹਾਂ ਅਤੇ ਕਸ਼ਮੀਰ 'ਚ ਹਾਲਾਤ 'ਤੇ ਜਲਦ ਕਾਬੂ ਪਾ ਲਿਆ ਜਾਵੇਗਾ।'' ਉਨ੍ਹਾਂ ਨੇ ਕਿਹਾ ਕਿ ਫੌਜ ਦੀ ਕਾਰਵਾਈ ਹਾਲਾਤ ਅਨੁਸਾਰ ਹੁੰਦੀ ਹੈ।''PunjabKesariਆਰਮੀ ਚੀਫ ਅਨੁਸਾਰ, ਦੱਖਣੀ ਕਸ਼ਮੀਰ ਦੇ ਕੁਝ ਹਿੱਸਿਆਂ 'ਚ ਗੜਬੜੀ ਹੈ। ਉੱਥੇ ਸਥਿਤੀ ਨੂੰ ਜਲਦ ਕੰਟਰੋਲ 'ਚ ਲੈਣ ਲਈ ਜ਼ਰੂਰ ਕਦਮ ਚੁੱਕੇ ਜਾ ਰਹੇ ਹਨ। ਸਾਨੂੰ ਲੋਕਾਂ ਦੀ ਜ਼ਿੰਦਗੀ ਦੀ ਪਰਵਾਹ ਹੈ ਅਤੇ ਇਹ ਯਕੀਨੀ ਕੀਤਾ ਜਾਵੇਗਾ ਕਿ ਮਨੁੱਖੀ ਅਧਿਕਾਰ ਦੀ ਉਲੰਘਣਾ ਨਾ ਹੋਵੇ।


Related News