373 ਕੈਡੇਟ ਫੋਰਸਾਂ ’ਚ ਸ਼ਾਮਲ ਹੋਏ, ਬਦਲਦੇ ਸਮੇਂ ਨਾਲ ਲੜਨ ਲਈ ਤਿਆਰ ਰਹੋ : ਮਨੋਜ ਪਾਂਡੇ

06/11/2023 5:09:25 PM

ਦੇਹਰਾਦੂਨ, (ਭਾਸ਼ਾ)- ਜਮੀਨੀ ਫੌਜ ਦੇ ਮੁਖੀ ਜਨਰਲ ਮਨੋਜ ਪਾਂਡੇ ਨੇ ਆਈ. ਐੱਮ. ਏ. ਦੇ ਗ੍ਰੈਜੂਏਟਾਂ ਨੂੰ ਜੰਗ ਦੀ ਤੇਜ਼ੀ ਨਾਲ ਬਦਲ ਰਹੀ ਪ੍ਰਕਿਰਤੀ ਕਾਰਨ ਪੈਦਾ ਹੋਈਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਆਪਣੇ ਹੁਨਰ ਨੂੰ ਅਪਡੇਟ ਕਰਦੇ ਰਹਿਣ ਲਈ ਕਿਹਾ ਹੈ।

ਇੰਡੀਅਨ ਮਿਲਟਰੀ ਅਕੈਡਮੀ (ਆਈ.ਐਮ..ਏ) ਵਿਖੇ ‘ਪਾਸਿੰਗ ਆਊਟ ਪਰੇਡ’ ਨੂੰ ਸੰਬੋਧਨ ਕਰਦੇ ਹੋਏ ਜਨਰਲ ਪਾਂਡੇ ਨੇ ਕਿਹਾ ਕਿ ਤਕਨਾਲੋਜੀ ਦੇ ਤੇਜ਼ੀ ਨਾਲ ਵਿਕਾਸ ਕਾਰਨ ਜੰਗ ਦੀ ਗਤੀਸ਼ੀਲਤਾ ਤੇਜ਼ੀ ਨਾਲ ਬਦਲ ਰਹੀ ਹੈ । ਜੰਗ ਲੜਨਾ ਹੁਣ ਵਧੇਰੇ ਗੁੰਝਲਦਾਰ ਹੋ ਗਿਆ ਹੈ।

ਅਜਿਹੀ ਸਥਿਤੀ ਵਿੱਚ ਤਕਨੀਕੀ ਹੁਨਰ, ਮਾਨਸਿਕ ਚੁਸਤੀ, ਆਲੋਚਨਾਤਮਕ ਸੋਚ ਅਤੇ ਤੁਰੰਤ ਜਵਾਬ ਦੀ ਯੋਗਤਾ ਸਫਲਤਾ ਦੀ ਕੁੰਜੀ ਹੋਵੇਗੀ।

ਪਾਸਿੰਗ ਆਊਟ ਪਰੇਡ ਦੌਰਾਨ 373 ਕੈਡਿਟਾਂ ਨੂੰ ਫ਼ੌਜ ਵਿੱਚ ਸ਼ਾਮਲ ਕੀਤਾ ਗਿਆ। ਇਨ੍ਹਾਂ ਵਿੱਚੋਂ 42 ਮਿੱਤਰ ਦੇਸ਼ਾਂ ਦੇ ਕੈਡਿਟ ਆਪਣੇ-ਆਪਣੇ ਦੇਸ਼ਾਂ ਦੀਆਂ ਫ਼ੌਜਾਂ ਵਿੱਚ ਸ਼ਾਮਲ ਹੋਏ। ਸਭ ਤੋਂ ਵੱਧ 63 ਕੈਡੇਟ ਉੱਤਰ ਪ੍ਰਦੇਸ਼ ਤੋਂ ਫੌਜ ਵਿੱਚ ਸ਼ਾਮਲ ਹੋਏ ਜਦੋਂ ਕਿ ਬਿਹਾਰ ਤੋਂ 33, ਹਰਿਆਣਾ ਤੋਂ 32, ਉੱਤਰਾਖੰਡ ਤੋਂ 25 ਅਤੇ ਪੰਜਾਬ ਤੋਂ 23 ਕੈਡੇਟ ਫੌਜ ਵਿੱਚ ਸ਼ਾਮਲ ਹੋਏ।


Rakesh

Content Editor

Related News