ਰਾਜਸਥਾਨ ਮੇਵਾੜ ਯੂਨੀਵਰਸਿਟੀ ’ਚ ਪੜ੍ਹਾਈ ਲਈ ਚੁਣੇ ਗਏ 300 ਵਿਦਿਆਰਥੀਆਂ ਨੂੰ ਫ਼ੌਜ ਨੇ ਗਰਮਜੋਸ਼ੀ ਨਾਲ ਦਿੱਤੀ ਵਿਦਾਈ
Friday, Oct 15, 2021 - 04:29 PM (IST)
ਸ਼੍ਰੀਨਗਰ- ਭਾਰਤੀ ਫ਼ੌਜ ਵਲੋਂ ਰਾਜਸਥਾਨ ਮੇਵਾੜ ਯੂਨੀਵਰਸਿਟੀ ਦੇ ਸਹਿਯੋਗ ਨਾਲ ਇਕ ਵਿਸ਼ੇਸ਼ ਸਕਾਲਰਸ਼ਿਪ ਯੋਜਨਾ ਦੇ ਅਧੀਨ ਚੁਣੇ ਗਏ 300 ਵਿਦਿਆਰਥੀਆਂ ਦੇ ਇਕ ਬੈਚ ਨੂੰ ਵੀਰਵਾਰ ਨੂੰ ਫ਼ੌਜ ਵਲੋਂ ਗਰਮਜੋਸ਼ੀ ਨਾਲ ਵਿਦਾਈ ਦਿੱਤੀ ਗਈ। ਇਸ ਯੋਜਨਾ ਦੇ ਅਧੀਨ ਸਿੱਖਿਆ ਦਾ ਖਰਚ ਫ਼ੌਜ ਅਤੇ ਯੂਨੀਵਰਸਿਟੀ ਵਲੋਂ ਵਹਿਨ ਕੀਤਾ ਜਾਵੇਗਾ ਅਤੇ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਨੂੰ ਸਿਰਫ਼ ਮਾਮੂਲੀ ਫ਼ੀਸ ਦੇਣੀ ਪਵੇਗੀ। ਸ਼ੇਰ-ਏ-ਕਸ਼ਮੀਰ ਇੰਟਰਨੈਸ਼ਨਲ ਕਨਵੇਂਸ਼ਨ ਸੈਂਟਰ ’ਚ ਇਕ ਵਿਦਾਈ ਸਮਾਰੋਹ ਆਯੋਜਿਤ ਕੀਤਾ ਗਿਆ ਸੀ। ਸਮਾਰੋਹ ਦੇ ਇਕ ਹਿੱਸੇ ਦੇ ਰੂਪ ’ਚ ਇਕ ਸੰਸਕ੍ਰਿਤੀ ਅਤੇ ਮਨੋਰੰਜਨ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸੀ। ਹੈੱਡਕੁਆਰਟਰ ਉਤਰੀ ਕਮਾਨ ਵਲੋਂ ਲੈਫਟੀਨੈਂਟ ਜਨਰਲ ਡੀ.ਪੀ. ਪਾਂਡੇ ਨੇ ਯੂਨੀਵਰਸਿਟੀ ਨੂੰ ਢਾਈ ਕਰੋੜ ਰੁਪਏ ਦਾ ਚੈੱਕ ਸੌਂਪਿਆ।
ਇਹ ਵੀ ਪੜ੍ਹੋ : ਕੇਰਲ : ਰਾਤੋ-ਰਾਤ ਕਰੋੜਪਤੀ ਬਣਿਆ ਆਟੋ ਡਰਾਈਵਰ, ਜਿੱਤੀ 12 ਕਰੋੜ ਦੀ ਲਾਟਰੀ
ਵਿਦਿਆਰਥੀਆਂ ਨੇ ਫ਼ੌਜ ਅਤੇ ਮੇਵਾੜ ਯੂਨੀਵਰਸਿਟੀ ਦੇ ਇਸ ਸਹਿਯੋਗੀ ਪਹਿਲ ਦੀ ਸ਼ਲਾਘਾ ਕੀਤੀ, ਜਿਸ ’ਚ ਵਾਂਝੇ ਵਿਦਿਆਰਥੀਆਂ ਲਈ ਅਜਿਹੀ ਸਕਾਲਰਸ਼ਿਪ ਦੇ ਮਹੱਤਵ ’ਤੇ ਜ਼ੋਰ ਦਿੱਤਾ ਗਿਆ, ਜੋ ਹਮੇਸ਼ਾ ਅਪਰਾਧਕ ਗਤੀਵਿਧੀਆਂ ਅਤੇ ਨਸ਼ੀਲੀਆਂ ਦਵਾਈਆਂ ਦੇ ਉਪਯੋਗ ਦਾ ਸਹਾਰਾ ਲੈਂਦੇ ਹਨ। ਇਕ ਨਿਊਜ਼ ਚੈਨਲ ਨਾਲ ਗੱਲ ਕਰਦੇ ਹੋਏ ਰਊਫ ਨਾਮ ਦੇ ਇਕ ਵਿਦਿਆਰਥੀ ਨੇ ਕਿਹਾ,‘‘ਸਾਨੂੰ ਮੈਡੀਕਲ ਕੋਰਸ, ਬੀਟੈਕ ਕੋਰਸ ਆਦਿ ਕਰਨ ਨੂੰ ਮਿਲੇਗਾ। ਸਾਨੂੰ ਆਪਣੇ ਚਾਰ ਸਾਲ ਦੇ ਕੋਰਸ ਲਈ ਸਿਰਫ਼ 30 ਹਜ਼ਾਰ ਦਾ ਭੁਗਤਾਨ ਕਰਨਾ ਹੋਵੇਗਾ, ਜਿਨ੍ਹਾਂ ’ਚੋਂ 10 ਹਜ਼ਾਰ ਰੁਪਏ ਵਾਪਸ ਕਰ ਦਿੱਤੇ ਜਾਣਗੇ। ਇਹ ਗਰੀਬ ਨੌਜਵਾਨਾਂ ਅਤੇ ਨਸ਼ੀਲੀ ਦਵਾਈਆਂ ਦੇ ਉਪਯੋਗ ਅਤੇ ਅਪਰਾਧਾਂ ’ਚ ਸ਼ਾਮਲ ਲੋਕਾਂ ਨੂੰ ਲਾਭ ਹੋਵੇਗਾ, ਕਿਉਂਕਿ ਹੁਣ ਉਨ੍ਹਾਂ ਕੋਲ ਧਿਆਨ ਕੇਂਦਰਿਤ ਕਰਨ ਲਈ ਉਨ੍ਹਾਂ ਦੀ ਡਿਗਰੀ ਹੋਵੇਗੀ।’’ ਸਾਕਿਬ ਨਾਮ ਦੇ ਇਕ ਹੋਰ ਵਿਦਿਆਰਥੀ ਨੇ ਕਿਹਾ ਕਿ ਇਸ ਤਰ੍ਹਾਂ ਦੀ ਸਕਾਲਰਸ਼ਿਪ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਵੱਧ ਉੱਪਰੀ ਅਤੇ ਦੂਰ ਦੇ ਸਥਾਨਾਂ ’ਤੇ ਪਹੁੰਚਣੀ ਚਾਹੀਦੀ ਹੈ, ਜਿੱਥੇ ਬੱਚਿਆਂ ਕੋਲ ਕੋਈ ਬੁਨਿਆਦੀ ਢਾਂਚਾ ਨਹੀਂ ਹੈ ਅਤੇ ਸਿੱਖਿਆ ਤੱਕ ਉੱਚਿਤ ਪਹੁੰਚ ਨਹੀਂ ਹੈ। ਸਾਕਿਬ ਨੇ ਕਿਹਾ,‘‘ਮੈਂ ਇਕ ਕਿਸਾਨ ਦਾ ਪੁੱਤਰ ਹਾਂ। ਮੈਂ ਆਪਣੇ ਪਿਤਾ ਕੋਲ ਨਹੀਂ ਜਾ ਸਕਦਾ ਅਤੇ ਕਾਲਜ ਦੀ ਡਿਗਰੀ ਲਈ ਉਨ੍ਹਾਂ ਤੋਂ 2 ਲੱਖ ਰੁਪਏ ਦੀ ਮੰਗ ਨਹੀਂ ਕਰ ਸਕਦਾ ਪਰ ਇਸ ਸਕਾਲਰਸ਼ਿਪ ਦੇ ਮਾਧਿਅਮ ਨਾਲ, ਹੁਣ ਮੈਂ ਸਿਰਫ਼ 30 ਹਜ਼ਾਰ ਰੁਪਏ ਦਾ ਭੁਗਤਾਨ ਕਰ ਕੇ ਇਕ ਚੰਗੀ ਯੂਨੀਵਰਸਿਟੀ ਤੋਂ ਆਪਣੀ ਡਿਗਰੀ ਪ੍ਰਾਪਤ ਕਰ ਸਕਾਂਗਾ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ