ਉਰੀ 'ਚ ਫੌਜ ਅਤੇ ਪੁਲਸ ਦਾ ਵੱਡਾ ਆਪਰੇਸ਼ਨ, ਜੈਸ਼ ਦੇ 4 ਅੱਤਵਾਦੀ ਢੇਰ

01/15/2018 10:13:43 AM

ਕਸ਼ਮੀਰ — ਭਾਰਤੀ ਫੌਜ ਅਤੇ ਪੁਲਸ ਨੇ ਅੱਜ ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਦੇ ਖਿਲਾਫ ਜਵਾਇੰਟ ਆਪਰੇਸ਼ਨ ਚਲਾਇਆ। ਇਸ ਆਪਰੇਸ਼ਨ ਦੇ ਤਹਿਤ ਫੌਜ ਨੇ ਉਰੀ ਸੈਕਟਰ 'ਚ 4 ਅੱਤਵਾਦੀਆਂ ਨੂੰ ਮਾਰ ਸੁੱਟਿਆ। ਮਾਰੇ ਗਏ ਚਾਰੋਂ ਅੱਤਵਾਦੀ ਜੈਸ਼-ਏ-ਮੁਹੰਮਦ ਦੇ ਦੱਸੇ ਜਾ ਰਹੇ ਹਨ। ਜੰਮੂ-ਕਸ਼ਮੀਰ ਪੁਲਸ ਦੇ ਡੀ.ਡੀ.ਪੀ. ਐੱਸ.ਪੀ. ਵੈਧ ਨੇ ਟਵੀਟ ਕਰਕੇ ਇਸ ਘਟਨਾ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕੀਤਾ ਹੈ ਕਿ ਅਸੀਂ ਚੌਥੇ ਅੱਤਵਾਦੀ ਨੂੰ ਵੀ ਮਾਰ ਦਿੱਤਾ ਹੈ। ਲੜਕਿਆਂ ਨੇ ਬਹੁਤ ਵਧੀਆ ਕੰਮ ਕੀਤਾ ਹੈ। ਜਾਣਕਾਰੀ ਮੁਤਾਬਕ ਉਰੀ 'ਚ ਚਾਰ ਅੱਤਵਾਦੀਆਂ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਫੌਜ ਅਤੇ ਪੁਲਸ ਨੇ ਮਿਲ ਕੇ ਤਿੰਨ ਅੱਤਵਾਦੀਆਂ ਨੂੰ ਮਾਰ ਦਿੱਤਾ ਜਿਸ ਤੋਂ ਬਾਅਦ ਚੌਥਾ ਅੱਤਵਾਦੀ ਘਟਨਾ ਵਾਲੇ ਸਥਾਨ ਤੋਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਪੰਜ ਮਿੰਟ ਦੇ ਅੰਦਰ ਫੌਜ ਨੇ ਉਸਨੂੰ ਵੀ ਮਾਰ ਦਿੱਤਾ।
 

https://twitter.com/spvaid/status/952744144165781504

 

ਜ਼ਿਕਰਯੋਗ ਹੈ ਕਿ ਅੱਤਵਾਦੀ ਉਰੀ ਸੈਕਟਰ 'ਚ ਕਈ ਵਾਰ ਘੁਸਪੈਠ ਦੀ ਨਾਕਾਮ ਕੋਸ਼ਿਸ਼ ਕਰਦੇ ਰਹੇ ਹਨ। ਅਜਿਹੇ 'ਚ ਐਤਵਾਰ ਨੂੰ ਹੀ ਭਾਰਤੀ ਫੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਜੰਮੂ-ਕਸ਼ਮੀਰ 'ਚ ਸਥਾਈ ਤੌਰ 'ਤੇ ਸ਼ਾਂਤੀ ਸਥਾਪਤ ਕਰਨ ਦਾ ਨਵਾਂ ਫਾਰਮੂਲਾ ਸੁਝਾਇਆ ਸੀ। ਉਨ੍ਹਾਂ ਨੇ ਕਿਹਾ ਹੈ ਕਿ ਫੌਜ ਹਮੇਸ਼ਾ ਪੁਰਾਣੀਆਂ ਪਾਲਸੀਆਂ 'ਤੇ ਹੀ ਨਹੀਂ ਚਲ ਸਕਦੀ, ਕੁਝ ਨਵੇਂ ਤਰੀਕੇ ਅਪਣਾਉਣੇ ਪੈਣਗੇ। ਜਨਰਲ ਰਾਵਤ ਨੇ ਕਿਹਾ ਹੈ ਕਿ ਇਸ ਦੇ ਨਾਲ ਹੀ ਪਾਕਿਸਤਾਨ 'ਤੇ ਬਾਰਡਰ ਪਾਰ ਤੋਂ ਅੱਤਵਾਦੀ ਗਤੀਵਿਧੀਆਂ ਨੂੰ ਰੋਕਣ ਲਈ ਦਬਾਅ ਬਣਾਇਆ ਜਾਣਾ ਚਾਹੀਦਾ ਹੈ।

 

https://twitter.com/spvaid/status/952742741531705344


Related News