ਹਥਿਆਰ ਲਾਈਸੈਂਸ ਮਾਮਲਾ : ਜੰਮੂ-ਕਸ਼ਮੀਰ, ਦਿੱਲੀ ’ਚ 40 ਥਾਵਾਂ ’ਤੇ CBI ਦੇ ਛਾਪੇ

07/25/2021 9:59:42 AM

ਸ਼੍ਰੀਨਗਰ/ਨਵੀਂ ਦਿੱਲੀ– ਸੀ. ਬੀ. ਆਈ. ਨੇ ਪ੍ਰਵਾਸੀਆਂ ਨੂੰ ਫਰਜ਼ੀ ਦਸਤਾਵੇਜ਼ ਦੇ ਆਧਾਰ ’ਤੇ ਹਜ਼ਾਰਾਂ ਹਥਿਆਰ ਲਾਈਸੈਂਸ ਜਾਰੀ ਕਰਨ ਦੇ ਦੋਸ਼ ਨਾਲ ਸੰਬੰਧਤ ਮਾਮਲੇ ਵਿਚ ਸ਼ਨੀਵਾਰ ਨੂੰ ਜੰਮੂ-ਕਸ਼ਮੀਰ ਵਿਚ 40 ਥਾਵਾਂ ਅਤੇ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਛਾਪੇ ਮਾਰੇ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸੀ. ਬੀ. ਆਈ. ਦੇ ਬੁਲਾਰੇ ਨੇ ਇਕ ਬਿਆਨ ਵਿਚ ਕਿਹਾ ਕਿ ਹਥਿਆਰ ਲਾਈਸੈਂਸ ਰੈਕੇਟ ਨਾਲ ਸੰਬੰਧਤ ਇਕ ਮਾਮਲੇ ਵਿਚ ਚੱਲ ਰਹੀ ਜਾਂਚ ਤਹਿਤ ਜੰਮੂ, ਸ਼੍ਰੀਨਗਰ, ਊਧਮਪੁਰ, ਰਾਜੌਰੀ, ਅਨੰਤਨਾਗ, ਬਾਰਾਮੂਲਾ ਅਤੇ ਦਿੱਲੀ ਵਿਚ ਆਈ. ਐੱਸ. ਆਈ. ਅਧਿਕਾਰੀਆਂ, ਲਗਭਗ 20 ਗਨ ਹਾਊਸ ਸਮੇਤ ਲੋਕ ਸੇਵਕਾਂ ਦੇ ਅਧਿਕਾਰਕ ਅਤੇ ਰਿਹਾਇਸ਼ੀ ਕੰਪਲੈਕਸਾਂ ਵਿਚ ਛਾਪੇ ਮਾਰੇ ਗਏ।

ਇਹ ਵੀ ਪੜ੍ਹੋ : ਰਾਕੇਸ਼ ਟਿਕੈਤ ਦੀ ਸਰਕਾਰ ਨੂੰ ਚਿਤਾਵਨੀ- ‘ਕਿਸਾਨ ਸਬਕ ਸਿਖਾਉਣਾ ਵੀ ਜਾਣਦਾ ਹੈ’

ਅਧਿਕਾਰੀਆਂ ਨੇ ਦੱਸਿਆ ਕਿ 2 ਆਈ. ਏ. ਐੱਸ. ਅਧਿਕਾਰੀਆਂ ਸ਼ਾਹਿਦ ਇਕਬਾਲ ਚੌਧਰੀ ਅਤੇ ਨੀਰਜ ਕੁਮਾਰ ਦੇ ਕੰਪਲੈਕਸਾਂ ’ਤੇ ਛਾਪੇਮਾਰੀ ਹੋ ਰਹੀ ਹੈ। ਮੁਹਿੰਮ 2019 ਵਿਚ ਦਰਜ ਇਕ ਮਾਮਲੇ ਦੇ ਸੰਬੰਧ ਵਿਚ ਚਲਾਈ ਜਾ ਰਹੀ ਹੈ। ਦੋਸ਼ ਹੈ ਕਿ 2012 ਅਤੇ 2016 ਦਰਮਿਆਨ ਜੰਮੂ-ਕਸ਼ਮੀਰ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਡੀ. ਸੀ. ਨੇ ਧਨ ਦੇ ਲਾਲਚ ਵਿਚ ਫਰਜ਼ੀ ਅਤੇ ਨਾਜਾਇਜ਼ ਤੌਰ ’ਤੇ ਥੋਕ ਵਿਚ ਹਥਿਆਰ ਲਾਈਸੈਂਸ ਜਾਰੀ ਕੀਤੇ ਸਨ।

ਇਹ ਵੀ ਪੜ੍ਹੋ : ਸਿੰਘੂ ਬਾਰਡਰ ’ਤੇ ਕਿਸਾਨਾਂ ਦੇ ਤੰਬੂਆਂ ਨੂੰ ਲੱਗੀ ਭਿਆਨਕ ਅੱਗ, ਜਤਾਇਆ ਵੱਡੀ ਸਾਜ਼ਿਸ਼ ਦਾ ਖਦਸ਼ਾ (ਵੀਡੀਓ)

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News