ਮਣੀਪੁਰ ''ਚ ਹਥਿਆਰਾਂ ਅਤੇ ਗੋਲਾ-ਬਾਰੂਦ ਦਾ ਜ਼ਖੀਰਾ ਜ਼ਬਤ
Saturday, Dec 07, 2024 - 09:47 AM (IST)
ਇੰਫਾਲ (ਭਾਸ਼ਾ) : ਸੁਰੱਖਿਆ ਬਲਾਂ ਨੇ ਮਣੀਪੁਰ ਦੇ ਥੌਬਲ ਜ਼ਿਲ੍ਹੇ ਵਿਚ ਹਥਿਆਰਾਂ ਅਤੇ ਗੋਲਾ-ਬਾਰੂਦ ਦਾ ਇਕ ਜ਼ਖੀਰਾ ਜ਼ਬਤ ਕੀਤਾ ਹੈ। ਪੁਲਸ ਨੇ ਸ਼ਨੀਵਾਰ ਨੂੰ ਇਕ ਬਿਆਨ 'ਚ ਇਹ ਜਾਣਕਾਰੀ ਦਿੱਤੀ। ਇਹ ਕਾਰਵਾਈ ਸ਼ੁੱਕਰਵਾਰ ਨੂੰ ਪੇਚੀ ਚਿੰਗਲਕ ਦੇ ਪੈਰੀ ਖੇਤਰ 'ਚ ਤਲਾਸ਼ੀ ਮੁਹਿੰਮ ਦੌਰਾਨ ਕੀਤੀ ਗਈ।
ਜ਼ਬਤ ਕੀਤੇ ਗਏ ਹਥਿਆਰਾਂ ਵਿਚ ਮੈਗਜ਼ੀਨ ਦੇ ਨਾਲ ਇਕ ਐੱਸਐੱਮਜੀ ਕਾਰਬਾਈਨ, ਤਿੰਨ ਹੈਂਡ ਗ੍ਰਨੇਡ, ਚਾਰ ਕਾਰਤੂਸ, ਇਕ ਬੈਯੋਨੈਟ ਅਤੇ ਇਕ ਰੇਡੀਓ ਸੈੱਟ ਸ਼ਾਮਲ ਹੈ। ਪਿਛਲੇ ਸਾਲ ਮਈ ਤੋਂ ਲੈ ਕੇ ਇੰਫਾਲ ਘਾਟੀ ਵਿਚ ਮੇਤੇਈ ਭਾਈਚਾਰਿਆਂ ਅਤੇ ਨਾਲ ਲੱਗਦੀਆਂ ਪਹਾੜੀਆਂ ਵਿਚ ਕੁਕੀ-ਜੋ ਭਾਈਚਾਰਿਆਂ ਦਰਮਿਆਨ ਨਸਲੀ ਹਿੰਸਾ ਵਿਚ 250 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ ਅਤੇ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8