ਵੱਡਾ ਅੱਤਵਾਦੀ ਹਮਲਾ ਟਲਿਆ, ਜੰਮੂ ''ਚ ਹਥਿਆਰਾਂ ਅਤੇ ਗੋਲਾ-ਬਾਰੂਦ ਸਮੇਤ ਅੱਤਵਾਦੀ ਗ੍ਰਿਫ਼ਤਾਰ

Thursday, Sep 15, 2022 - 03:01 PM (IST)

ਵੱਡਾ ਅੱਤਵਾਦੀ ਹਮਲਾ ਟਲਿਆ, ਜੰਮੂ ''ਚ ਹਥਿਆਰਾਂ ਅਤੇ ਗੋਲਾ-ਬਾਰੂਦ ਸਮੇਤ ਅੱਤਵਾਦੀ ਗ੍ਰਿਫ਼ਤਾਰ

ਜੰਮੂ (ਵਾਰਤਾ)- ਜੰਮੂ-ਕਸ਼ਮੀਰ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਰਿਆਸੀ ਜ਼ਿਲ੍ਹੇ 'ਚ ਪੁਲਸ ਨੇ ਵੀਰਵਾਰ ਨੂੰ ਇਕ ਅੱਤਵਾਦੀ ਨੂੰ ਹਥਿਆਰਾਂ ਅਤੇ ਗੋਲਾ-ਬਾਰੂਦ ਸਮੇਤ ਗ੍ਰਿਫ਼ਤਾਰ ਕੀਤਾ ਹੈ। ਸੀਨੀਅਰ ਪੁਲਸ ਸੁਪਰਡੈਂਟ ਅਮਿਤ ਗੁਪਤਾ ਨੇ ਦੱਸਿਆ ਕਿ ਖੁਫੀਆ ਸੂਚਨਾ ਦੇ ਆਧਾਰ 'ਤੇ ਪੁਲਸ ਨੇ ਪਲਾਸੂ ਨਾਲੇ ਕੋਲ ਛਾਪਾ ਮਾਰ ਕੇ ਅੱਤਵਾਦੀ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਦੀ ਪਛਾਣ ਜ਼ਫਰ ਇਕਬਾਲ ਵਜੋਂ ਹੋਈ ਹੈ। ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਉਹ ਪਾਕਿਸਤਾਨ 'ਚ ਅੱਤਵਾਦੀ ਮਾਸਟਰਾਂ ਦੇ ਸੰਪਰਕ 'ਚ ਸੀ। ਉਸ ਦਾ ਭਰਾ ਮੁਹੰਮਦ ਇਸ਼ਾਕ ਲਸ਼ਕਰ ਦਾ ਅੱਤਵਾਦੀ ਸੀ ਅਤੇ ਰਾਜੌਰੀ ਵਿਚ ਸੁਰੱਖਿਆ ਫ਼ੋਰਸਾਂ ਨਾਲ ਮੁਕਾਬਲੇ ਵਿਚ ਮਾਰਿਆ ਗਿਆ ਸੀ।

ਸ਼੍ਰੀ ਗੁਪਤਾ ਨੇ ਦੱਸਿਆ ਕਿ ਜ਼ਫਰ ਦੇ ਖੁਲਾਸੇ ਤੋਂ ਬਾਅਦ ਪੁਲਸ, ਰਾਸ਼ਟਰੀ ਰਾਈਫਲਜ਼ ਅਤੇ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ ਦੀ ਇਕ ਟੀਮ ਨੇ ਅੰਗਰਾਲਾ ਦੇ ਜੰਗਲ 'ਚ ਇਕ ਸੰਯੁਕਤ ਮੁਹਿੰਮ ਸ਼ੁਰੂ ਕੀਤੀ ਅਤੇ ਇਲਾਕੇ 'ਚ ਇਕ ਟਿਕਾਣੇ ਤੋਂ ਹਥਿਆਰ, ਗੋਲਾ ਬਾਰੂਦ ਅਤੇ ਵਿਸਫੋਟਕ ਬਰਾਮਦ ਕੀਤੇ। ਉਨ੍ਹਾਂ ਕਿਹਾ,“ਜ਼ਫਰ ਅੱਤਵਾਦੀ ਸਮੂਹਾਂ ਦੇ ਸੰਪਰਕ ਵਿਚ ਸੀ ਅਤੇ ਉਸ ਦੀ ਗ੍ਰਿਫ਼ਤਾਰੀ ਨਾਲ ਇਕ ਵੱਡਾ ਅੱਤਵਾਦੀ ਹਮਲਾ ਟਲ ਗਿਆ। ਗ੍ਰਿਫ਼ਤਾਰੀ ਅਤੇ ਬਰਾਮਦਗੀ ਇਕ ਵੱਡੀ ਸਫਲਤਾ ਹੈ। ਉਸ ਖ਼ਿਲਾਫ਼ ਵਿਸਫੋਟਕ ਐਕਟ ਅਤੇ ਯੂ.ਏ.ਪੀ.ਏ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਵੀ ਕੇਸ ਦਰਜ ਕੀਤਾ ਗਿਆ ਹੈ।''


author

DIsha

Content Editor

Related News