ਹਥਿਆਰਬੰਦ ਸਰਹੱਦੀ ਬਲਾਂ ਨੇ 9 ਨਕਸਲੀਆਂ ਨੂੰ ਕੀਤਾ ਗ੍ਰਿਫਤਾਰ

Friday, Jun 09, 2017 - 01:10 AM (IST)

ਨਵੀਂ ਦਿੱਲੀ— ਹਥਿਆਰਬੰਦ ਸਰਹੱਦੀ ਬਲਾਂ ਨੇ ਛੱਤੀਸਗੜ੍ਹ 'ਚ ਸੁਕਮਾ ਹਮਲੇ 'ਚ ਸ਼ਾਮਲ 2 ਨਕਸਲੀਆਂ ਸਣੇ 9 ਨਕਸਲੀਆਂ ਨੂੰ ਗ੍ਰਿਫਤਾਰ ਕੀਤਾ ਹੈ। ਏ.ਐੱਸ.ਬੀ. ਨੇ ਇਸ ਰਿਪੋਰਟ 'ਚ ਇਸ ਦੀ ਜਾਣਕਾਰੀ ਦਿੱਤੀ ਹੈ। ਏ.ਐੱਸ.ਬੀ. ਦੀ 16ਵੀਂ ਬਟਾਲੀਅਨ ਨੇ ਕੇਂਦਰੀ ਰਿਜ਼ਰਵ ਪੁਲਸ ਬਲ (ਸੀ.ਆਰ.ਪੀ.ਐੱਫ.) ਅਤੇ ਬਿਹਾਰ ਦੀ ਪੁਲਸ ਨਾਲ 2 ਪੜਾਅਵਾਂ 'ਚ ਸੰਯੁਕਤ ਅਭਿਆਨ ਚਲਾਇਆ ਸੀ। ਏ.ਐੱਸ.ਬੀ. ਨੇ ਬਿਹਾਰ ਦੇ ਜਮੁਈ ਜ਼ਿਲੇ 'ਚ ਪਤਾ ਲਗਾਇਆ ਕਿ ਗ੍ਰਿਫਤਾਰ ਨਕਸਲੀਆਂ 'ਚੋਂ ਦੋ ਨਕਸਲੀ ਸੁਨੀਲ ਮਰਾਂਡੀ ਅਤੇ ਟੋੱਪਾ ਹਸਦਾ ਉਰਫ ਸੋਨਮ ਹਸਦਾ ਪਿਛਲੀ ਅਪ੍ਰੈਲ 'ਚ ਸੁਕਮਾ ਹਮਲੇ ਦੀ ਹਾਦਸੇ 'ਚ ਸ਼ਾਮਲ ਸਨ। ਇਸ ਹਮਲੇ 'ਚ ਸੀ.ਆਰ.ਪੀ.ਐੱਫ. ਦੇ 25 ਜਵਾਨ ਸ਼ਹੀਦ ਹੋਏ ਸੀ।


Related News