ਕੇਰਲ: ਆਰਿਫ ਮੁਹੰਮਦ ਖਾਨ ਨੇ ਅੱਜ ਰਾਜਪਾਲ ਦੇ ਅਹੁਦੇ ਦੀ ਚੁੱਕੀ ਸਹੁੰ

Friday, Sep 06, 2019 - 01:39 PM (IST)

ਕੇਰਲ: ਆਰਿਫ ਮੁਹੰਮਦ ਖਾਨ ਨੇ ਅੱਜ ਰਾਜਪਾਲ ਦੇ ਅਹੁਦੇ ਦੀ ਚੁੱਕੀ ਸਹੁੰ

ਤਿਰੂਵੰਤਪੁਰਮ—ਅੱਜ ਭਾਵ ਸ਼ੁੱਕਰਵਾਰ ਨੂੰ ਆਰਿਫ ਮੁਹੰਮਦ ਖਾਨ ਨੇ ਕੇਰਲ ਦੇ 22ਵੇਂ ਰਾਜਪਾਲ ਦੇ ਅਹੁਦੇ ਦੀ ਸਹੁੰ ਚੁੱਕ ਲਈ ਹੈ। ਰਾਜ ਭਵਨ 'ਚ ਆਯੋਜਿਤ ਇੱਕ ਸਮਾਰੋਹ 'ਚ ਕੇਰਲ ਹਾਈ ਕੋਰਟ ਦੇ ਚੀਫ ਜਸਟਿਸ ਹਾਰਿਸ਼ਕੇਸ਼ ਰਾਏ ਨੇ ਸ਼੍ਰੀ ਖਾਨ ਨੂੰ ਰਾਜਪਾਲ ਦੇ ਅਹੁਦੇ ਦੀ ਸਹੁੰ ਚੁਕਾਈ। ਇਸ ਮੌਕੇ 'ਤੇ ਵਿਧਾਨ ਸਭਾ ਪ੍ਰਧਾਨ ਪੀ. ਸ਼੍ਰੀਰਾਮਕ੍ਰਿਸ਼ਣ, ਵਿਰੋਧੀ ਧਿਰ ਦੇ ਨੇਤਾ ਰਮੇਸ਼ ਚੇਨੀਥਲਾ, ਸੂਬੇ ਦੇ ਕੈਬਨਿਟ ਮੰਤਰੀ ਕਡਕਮਪੱਲੀ ਸੁਰੇਂਦਰਨ, ਕਡਨਪੱਲੀ ਰਾਮਚੰਦਰਨ, ਕੇ. ਰਾਜੂ, ਕੇਟੀ ਜੇਲੀਲ, ਮਰਸੀਕੁੱਟੀ ਅੰਮਾ, ਐੱਮ. ਐੱਮ. ਮਣੀ, ਡਾ. ਟੀ. ਐੱਮ. ਥਾਮਸ ਇਸਾਕ, ਕੇ. ਕੇ. ਸ਼ੈਲਜਾ, ਈ. ਪੀ. ਜੈਰਾਜਨ, ਟੀ. ਪੀ. ਰਾਮਕ੍ਰਿਸ਼ਣਨ ਭਾਰਤੀ ਜਨਤਾ ਪਾਰਟੀ ਦੇ ਇਕਲੌਤੇ ਵਿਧਾਇਕ ਓ. ਰਾਮਗੋਪਾਲ, ਮੁੱਖ ਸਕੱਤਰ ਟਾਮ ਜੋਸ ਸਮੇਤ ਪੁਲਸ ਅਤੇ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਪਹੁੰਚੇ।


author

Iqbalkaur

Content Editor

Related News