ਜੀ-20 : ਪੀ.ਐੱਮ. ਮੋਦੀ ਨੇ ਗੁਤਾਰੇਸ ਅਤੇ ਸਾਊਦੀ ਦੇ ਪ੍ਰਿੰਸ ਨਾਲ ਕੀਤੀ ਮੁਲਾਕਾਤ

11/30/2018 10:27:55 AM

ਬਿਊਨਸ ਆਯਰਸ/ਨਵੀਂ ਦਿੱਲੀ (ਭਾਸ਼ਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਰਜਨਟੀਨਾ ਵਿਚ ਜੀ-20 ਸਿਖਰ ਸੰਮੇਲਨ ਤੋਂ ਵੱਖ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨਿਓ ਗੁਤਾਰੇਸ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਵਿਚ ਉਨ੍ਹਾਂ ਨੇ ਗਲੋਬਲ ਪੱਧਰ 'ਤੇ ਜਲਵਾਯੂ ਤਬਦੀਲੀ ਦੇ ਮੁੱਦੇ 'ਤੇ ਚਰਚਾ ਕੀਤੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਵਿਚ ਕਿਹਾ,''ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ-20 ਸਿਖਰ ਸੰਮੇਲਨ ਤੋਂ ਵੱਖ ਬਿਊਨਸ ਆਯਰਸ ਵਿਚ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਹਾਂ ਨੇਤਾਵਾਂ ਨੇ ਪੋਲੈਂਡ ਦੇ ਕੇਟੋਵਾਈਸ ਵਿਚ ਆਯੋਜਿਤ ਹੋਣ ਵਾਲੀ ਸੀ.ਓ.ਪੀ. 24 ਬੈਠਕ ਦੇ ਖਾਸ ਹਵਾਲੇ ਦੇ ਨਾਲ ਗਲੋਬਲ ਪੱਧਰ 'ਤੇ ਜਲਵਾਯੂ ਤਬਦੀਲੀ ਨੂੰ ਲੈ ਕੇ ਭਾਰਤ ਦੀ ਇਕਜੁੱਟ ਭੂਮਿਕਾ 'ਤੇ ਚਰਚਾ ਕੀਤੀ।'' 

 

ਰਵੀਸ਼ ਨੇ ਦੱਸਿਆ ਕਿ ਇਸ ਦੇ ਨਾਲ ਹੀ ਮੋਦੀ ਨੇ ਸਾਊਦੀ ਅਰਬ ਦੇ ਪ੍ਰਿੰਸ ਮੁਹੰਮਦ ਬਿਨ ਸਲਮਾਨ ਅਲ ਸਊਦ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਹਾਂ ਨੇਤਾਵਾਂ ਨੇ ਤਕਨਾਲੋਜੀ, ਬੁਨਿਆਦੀ ਢਾਂਚੇ, ਪੈਟਰੋਲੀਅਮ, ਨਵੀਨੀਕਰਣ ਊਰਜਾ, ਖਾਧ ਸੁਰੱਖਿਆ, ਵਿੱਤੀ ਤਕਨੀਕ ਅਤੇ ਰੱਖਿਆ ਖੇਤਰ ਵਿਚ ਸਾਊਦੀ ਨਿਵੇਸ਼ ਨੂੰ ਵਧਾਉਣ 'ਤੇ ਚਰਚਾ ਕੀਤੀ। 

 

ਵਰਨਣਯੋਗ ਹੈ ਕਿ ਅਰਜਨਟੀਨਾ ਦੀ ਰਾਜਧਾਨੀ ਬਿਊਨਸ ਆਯਰਸ ਵਿਚ ਸ਼ੁੱਕਰਵਾਰ ਨੂੰ ਜੀ-20 ਦਾ 10ਵਾਂ ਸਿਖਰ ਸੰਮੇਲਨ ਸ਼ੁਰੂ ਹੋ ਰਿਹਾ ਹੈ। ਪ੍ਰਧਾਨ ਮੰਤਰੀ ਸਿਖਰ ਸੰਮੇਲਨ ਵਿਚ ਹੋਰ ਮਾਮਲਿਆਂ ਨਾਲ ਤੇਲ ਦੀ ਕੀਮਤ ਵਿਚ ਅਸਥਿਰਤਾ ਦੇ ਮੁੱਦੇ ਨੂੰ ਚੁੱਕ ਸਕਦੇ ਹਨ। ਮੋਦੀ ਸਿਖਰ ਸੰਮੇਲਨ ਵਿਚ ਸ਼ਾਮਲ ਹੋਣ ਦੇ ਇਲਾਵਾ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਜਰਮਨੀ ਦੀ ਚਾਂਸਲਰ ਐਂਜਲਾ ਮਰਕੇਲ ਨਾਲ ਕਈ ਗਲੋਬਲ ਮੁੱਦਿਆਂ 'ਤੇ ਗੱਲਬਾਤ ਕਰਨਗੇ। 

ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਵਿਚਕਾਰ ਤਿੰਨ ਪੱਖੀ ਵਾਰਤਾ ਹੋਣ ਦੀ ਵੀ ਉਮੀਦ ਹੈ। ਇਸ ਦੌਰਾਨ ਤਿੰਨੇ ਨੇਤਾ ਭਾਰਤ-ਪ੍ਰਸ਼ਾਂਤ ਖੇਤਰ ਦੇ ਮੁੱਦਿਆਂ 'ਤੇ ਵੀ ਚਰਚਾ ਕਰ ਸਕਦੇ ਹਨ। ਇਸ ਦੇ ਇਲਾਵਾ ਮੋਦੀ ਬ੍ਰਿਕਸ (ਬ੍ਰਿਟੇਨ, ਰੂਸ ਇੰਡੀਆ, ਚੀਨ ਅਤੇ ਦੱਖਣੀ ਅਫਰੀਕਾ) ਦੇਸ਼ਾਂ ਦੇ ਪ੍ਰਮੁੱਖਾਂ ਨਾਲ ਮੁਲਾਕਾਤ ਕਰਨਗੇ। ਮੋਦੀ ਆਰਟ ਆਫ ਲਿਵਿੰਗ ਵੱਲੋਂ ਬਿਊਨਸ ਆਯਰਸ ਵਿਚ ਆਯੋਜਿਤ 'ਯੋਗ ਆਫ ਪੀਸ' ਸੰਮੇਲਨ ਨੂੰ ਵੀ ਸੰਬੋਧਿਤ ਕਰਨਗੇ।


Vandana

Content Editor

Related News