ਕਾਂਗਰਸ ਨੇ ਪਹਿਲੀ ਵਾਰ ਇਕ ਟਰਾਂਸਜੈਂਡਰ ਨੂੰ ਦਿੱਤੀ ਵੱਡੀ ਜ਼ਿੰਮੇਵਾਰੀ

01/09/2019 11:12:11 AM

ਨਵੀਂ ਦਿੱਲੀ— ਕਾਂਗਰਸ ਨੇ ਟਰਾਂਸਜੈਂਡਰ ਅਪਸਰਾ ਰੈੱਡੀ ਨੂੰ ਅਖਿਲ ਭਾਰਤੀ ਮਹਿਲਾ ਕਾਂਗਰਸ ਦੀ ਰਾਸ਼ਟਰੀ ਜਨਰਲ ਸਕੱਤਰ ਐਲਾਨ ਕੀਤਾ ਹੈ। ਰੈੱਡੀ ਪਹਿਲੀ ਟਰਾਂਸਜੈਂਡਰ ਹੈ, ਜਿਸ ਨੂੰ ਕਾਂਗਰਸ ਨੇ ਕੋਈ ਵੱਡੀ ਜ਼ਿੰਮੇਵਾਰੀ ਦਿੱਤੀ ਹੈ। ਅਪਸਰਾ ਰੈੱਡੀ ਦੀ ਪਛਾਣ ਇਕ ਪੱਤਰਕਾਰ ਤੇ ਸਾਮਾਜਿਕ ਵਰਕਰਾਂ ਦੇ ਰੂਪ 'ਚ ਹੁੰਦੀ ਹੈ। ਉਹਕਾਲਜ ਦੇ ਦਿਨਾਂ ਤੋਂ ਹੀ ਸਾਮਜਿਕ ਵਰਕਰਾਂ ਦੇ ਰੂਪ 'ਚ ਕੰਮ ਕਰ ਰਹੀ ਹੈ ਤੇ ਚਾਈਲਡ ਰੇਪ ਦੇ ਕਈ ਹਾਈ ਪ੍ਰੋਫਾਈਲ ਮਾਮਲਿਆਂ ਨੂੰ ਚੁੱਕ ਸਕਦੀ ਹੈ।

ਦੱਸਣਯੋਗ ਹੈ ਕਿ ਰੈੱਡੀ ਰਾਜਨੀਤੀ ਦੀ ਦੁਨੀਆ 'ਚ ਨਵੀਂ ਨਹੀਂ ਹੈ। ਉਹ ਭਾਜਪਾ 'ਚ ਵੀ ਰਹਿ ਚੁੱਕੀ ਹੈ, ਹਾਲਾਂਕਿ ਇਕ ਮਹੀਨੇ ਬਾਅਦ ਹੀ ਉਨ੍ਹਾਂ ਨੇ ਪਾਰਟੀ ਛੱਡ ਦਿੱਤੀ ਸੀ। ਰੈੱਡੀ ਨੇ ਦੋਸ਼ ਲਗਾਇਆ ਸੀ ਕਿ ਭਾਜਪਾ 'ਚ ਖੁੱਲ੍ਹੇ ਵਿਚਾਰਾਂ ਵਾਲੇ ਲੋਕਾਂ ਲਈ ਕੋਈ ਥਾਂ ਨਹੀਂ ਹੈ। ਇਸ ਦੇ ਨਾਲ ਹੀ ਉਹ ਅੰਨਾਦ੍ਰਮੁਕ ਪਾਰਟੀ ਨਾਲ ਵੀ ਰਹਿ ਚੁੱਕੀ ਹੈ। ਤਾਮਿਲਨਾਡੂ ਦੀ ਸਾਬਕਾ ਸੀ.ਐੱਮ. ਜੈਲਲਿਤਾ ਨੇ ਉਨ੍ਹਾਂ ਨੇ ਉਨ੍ਹਾਂ ਨੂੰ ਰਾਸ਼ਟਰੀ ਬੁਲਾਰਾ ਦੀ ਭੂਮਿਕਾ ਦਿੱਤੀ ਸੀ। ਹਾਲਾਂਕਿ ਜਦੋਂ ਪਾਰਟੀ 'ਚ ਟਕਰਾਅ ਸ਼ੁਰੂ ਹੋਇਆ ਤਾਂ ਉਨ੍ਹਾਂ ਨੇ ਅੰਨਾਦ੍ਰਮੁਕ ਛੱਡ ਦਿੱਤੀ।


Inder Prajapati

Content Editor

Related News