ਦੁਬਈ ਐਕਸਪੋ ’ਚ ਅਨੁਰਾਗ ਠਾਕੁਰ ਨੇ ਤੇਜਸ ਪ੍ਰਾਜੈਕਟ ਕੀਤਾ ਲਾਂਚ

03/28/2022 12:17:40 PM

ਨਵੀਂ ਦਿੱਲੀ– ਦੁਬਈ ਦੀ ਆਪਣੀ ਯਾਤਰਾ ਦੇ ਦੂਜੇ ਦਿਨ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਐਤਵਾਰ ਵਿਦੇਸ਼ਾਂ ਵਿਚ ਭਾਰਤੀਆਂ ਨੂੰ ਸਿਖਲਾਈ ਦੇਣ ਲਈ ਇਕ ਸਕਿੱਲ ਇੰਡੀਆ ਇੰਟਰਨੈਸ਼ਨਲ ਪ੍ਰਾਜੈਕਟ ਤੇਜਸ (ਟਰੇਨਿੰਗ ਫਾਰ ਐਮੀਰੇਟਸ ਜਾਬਸ ਐਂਡ ਸਕਿੱਲਸ) ਦਾ ਸ਼ੁੱਭ ਆਰੰਭ ਕੀਤਾ। ਇਸ ਯੋਜਨਾ ਦਾ ਮੰਤਵ ਭਾਰਤੀਆਂ ਨੂੰ ਹੁਨਰ, ਪ੍ਰਮਾਣਨ ਅਤੇ ਵਿਦੇਸ਼ਾਂ ਵਿਚ ਰੋਜ਼ਗਾਰ ਦੇਣਾ ਹੈ।

ਤੇਜਸ ਦਾ ਮੰਤਵ ਭਾਰਤੀ ਟਾਸਕ ਫੋਰਸ ਨੂੰ ਯੂ. ਏ. ਈ. ਵਿਚ ਹੁਨਰ ਅਤੇ ਬਾਜ਼ਾਰ ਦੀਆਂ ਲੋੜਾਂ ਲਈ ਸਮਰੱਥ ਬਣਾਉਣ ਲਈ ਰਾਹ ਤਿਆਰ ਕਰਨਾ ਹੈ। ਲਾਂਚ ਦੇ ਮੌਕੇ ’ਤੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਮੰਤਰੀ ਨੇ ਕਿਹਾ ਕਿ ਭਾਰਤ ਦੀ ਆਬਾਦੀ ਨੌਜਵਾਨਾਂ ਦੀ ਹੈ। ਰਾਸ਼ਟਰ ਨਿਰਮਾਣ ਅਤੇ ਅਕਸ ਨਿਰਮਾਣ ਦੋਹਾਂ ਵਿਚ ਨੌਜਵਾਨ ਸਭ ਤੋਂ ਵੱਡੇ ਹਿੱਤਧਾਰਕ ਹਨ। ਸਾਡਾ ਧਿਆਨ ਇਸ ਆਬਾਦੀ ਦੇ ਹੁਨਰ ’ਤੇ ਹੈ ਅਤੇ ਦੁਨੀਆ ਨੂੰ ਭਾਰਤ ਇਕ ਵੱਡਾ ਹੁਨਰ ਟਾਸਕ ਫੋਰਸ ਪ੍ਰਦਾਨ ਕਰਦਾ ਹੈ। ਠਾਕੁਰ ਨੇ ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਦਰਮਿਆਨ ਮਜ਼ਬੂਤ ਭਾਈਵਾਲੀ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦ੍ਰਿਸ਼ਟੀਕੋਣ ਨੂੰ ਦੁਹਰਾਇਆ।

PunjabKesari

ਤੇਜਸ ਦਾ ਨਿਸ਼ਾਨਾ ਮੁੱਢਲੇ ਪੜਾਅ ਦੌਰਾਨ ਸੰਯੁਕਤ ਅਰਬ ਅਮੀਰਾਤ ਵਿਚ 10 ਹਜ਼ਾਰ ਮਜ਼ਬੂਤ ਭਾਰਤੀ ਟਾਸਕ ਫੋਰਸ ਨੂੰ ਤਿਆਰ ਕਰਨਾ ਹੈ। ਅਨੁਰਾਗ ਠਾਕੁਰ ਨੇ ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਵਿਚ ਫਿਲਮ ਅਤੇ ਮਨੋਰੰਜਨ ਦੇ ਖੇਤਰ ਦੇ ਉਦਯੋਗ ਜਗਤ ਦੀਆਂ ਹਸਤੀਆਂ ਨਾਲ ਚਰਚਾ ਕੀਤੀ। ਦਿਨ ਦੀ ਸ਼ੁਰੂਆਤ ਓਲੀਵਿਅਰ ਬ੍ਰੈਮਲੀ (ਸੀ. ਈ. ਓ., ਮੀਡੀਆ ਐਂਡ ਐਂਟਰਟੇਨਮੈਂਟ, ਈ-ਵਿਜ਼ਨ) ਨਾਲ ਬੈਠਕ ਤੋਂ ਹੋਈ। ਬੈਠਕ ਵਿਚ ਹਾਜ਼ਰ ਹੋਰਨਾਂ ਸੀ. ਈ. ਓ. ਵਿਚ ਹੰਗਾਮਾ ਡਿਜੀਟਲ ਮੀਡੀਆ ਦੇ ਸੰਸਥਾਪਕ ਨੀਰਜ ਰਾਏ ਅਤੇ ਟਾਟਾ ਪਲੇਅ ਦੇ ਐੱਮ. ਡੀ. ਅਤੇ ਸੀ. ਈ. ਓ. ਹਰਿਤ ਨਾਗਪਾਲ ਸ਼ਾਮਲ ਸਨ। ਠਾਕੁਰ ਨੇ ਕਿਹਾ ਕਿ ਭਾਰਤ ਅਤੇ ਯੂ. ਏ. ਈ. ਆਜ਼ਾਦੀ ਦੇ ਅਮ੍ਰਿਤ ਮਹਾਉਤਸਵ ਦੀ ਪ੍ਰੋਗਰਾਮਿੰਗ ’ਤੇ ਮਿਲ ਕੇ ਕੰਮ ਕਰ ਸਕਦੇ ਹਨ। ਉਨ੍ਹਾਂ ਏ. ਵੀ. ਜੀ. ਸੀ. ਖੇਤਰ ਵਿਚ ਸਹਿਯੋਗ ਲਈ ਯੂ. ਏ. ਈ. ਨੂੰ ਸੱਦਾ ਦਿੱਤਾ ਅਤੇ ਕਿਹਾ ਕਿ ਜੇ ਲੋੜ ਹੈ ਤਾਂ ਨੀਤੀ ਵਿਚ ਤਬਦੀਲੀ ਵੀ ਲਾਗੂ ਕੀਤੀ ਜਾ ਸਕਦੀ ਹੈ।


Rakesh

Content Editor

Related News