ਹਿਮਾਚਲ ਨੂੰ ਮਿਲਿਆ ਆਪਣਾ ਪਹਿਲਾ ਵਿਗਿਆਨ ਕੇਂਦਰ, ਅਨੁਰਾਗ ਠਾਕੁਰ ਨੇ ਕੀਤੀ ਘੁੰਡ-ਚੁਕਾਈ

Sunday, May 15, 2022 - 11:09 AM (IST)

ਪਾਲਮਪੁਰ, (ਭ੍ਰਿਗੂ)– ਹਿਮਾਚਲ ਨੂੰ ਆਪਣਾ ਪਹਿਲਾ ਵਿਗਿਆਨ ਕੇਂਦਰ ਪ੍ਰਾਪਤ ਹੋਇਆ ਹੈ। ਕੇਂਦਰੀ ਸੂਚਨਾ ਤੇ ਪ੍ਰਸਾਰਣ, ਯੁਵਾ ਮਾਮਲੇ ਤੇ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਇਸ ਵਿਗਿਆਨ ਕੇਂਦਰ ਦੀ ਪਾਲਮਪੁਰ ਵਿਚ ਘੁੰਡ-ਚੁਕਾਈ ਕੀਤੀ। ਇਸ ਮੌਕੇ ’ਤੇ ਅਨੁਰਾਗ ਠਾਕੁਰ ਨੇ ਕਿਹਾ ਕਿ ਪਾਲਮਪੁਰ ਵਿਗਿਆਨ ਕੇਂਦਰ ਜਲਦੀ ਹੀ ਹਿਮਾਚਲ ਪ੍ਰਦੇਸ਼ ਦੇ ਲੋਕਾਂ ਲਈ ਗੁਣਵੱਤਾ ਭਰਪੂਰ ਸੂਚਨਾ ਪ੍ਰਦਾਨ ਕਰਨ ਲਈ ਇਕ ਨਵਾਂ ਹਰਮਨਪਿਆਰਾ ਸਥਾਨ ਹੋਵੇਗਾ ਅਤੇ ਵਿਗਿਆਨ ਤੇ ਤਕਨੀਕ ਵਿਚ ਵਿਦਿਆਰਥੀਆਂ ਦੀ ਦਿਲਚਸਪੀ ਵਧਾਉਣ ’ਚ ਵੀ ਅਹਿਮ ਭੂਮਿਕਾ ਨਿਭਾਏਗਾ।

ਖਾਲਿਸਤਾਨ ਸਮਰਥਕਾਂ ਦੀਆਂ ਸਰਗਰਮੀਆਂ ’ਤੇ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਇਹ ਇਕ ਕਮਜ਼ੋਰ ਸਰਕਾਰ ਦੀ ਉਦਾਹਰਣ ਹੈ। ਪੰਜਾਬ ਵਿਚ ਅਜਿਹੇ ਅਨਸਰਾਂ ’ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਪੰਜਾਬ ਨੇ ਬੜੀ ਮੁਸ਼ਕਲ ਨਾਲ 30 ਸਾਲਾਂ ਤੋਂ ਸ਼ਾਂਤੀ ਤੇ ਭਾਈਚਾਰਾ ਬਣਾਈ ਰੱਖਿਆ ਹੈ।

ਆਮ ਆਦਮੀ ਪਾਰਟੀ ’ਤੇ ਅਪ੍ਰਤੱਖ ਢੰਗ ਨਾਲ ਹਮਲਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਿਸ ਦੀ ਸਰਕਾਰ ਹੈ ਅਤੇ ਵੋਟ ਪ੍ਰਾਪਤ ਕਰਨ ਲਈ ਕੌਣ ਸਮਝੌਤੇ ਤਕ ਕਰ ਲੈਂਦੇ ਹਨ, ਕੌਣ ਉਸ ਵਿਚਾਰਧਾਰਾ ਦੇ ਲੋਕਾਂ ਨਾਲ ਉਨ੍ਹਾਂ ਦੇ ਘਰਾਂ ਵਿਚ ਜਾ ਕੇ ਰੁਕਦੇ ਹਨ, ਇਹ ਉਨ੍ਹਾਂ ਨੂੰ ਕਹਿਣ ਦੀ ਲੋੜ ਨਹੀਂ। ਜੇ ਕੋਈ ਪਾਰਟੀ ਇਸ ਦਿਸ਼ਾ ’ਚ ਅੱਗੇ ਵਧ ਰਹੀ ਹੈ ਤਾਂ ਇਹ ਬੇਹੱਦ ਬਦਕਿਸਮਤੀ ਭਰੀ ਸਥਿਤੀ ਹੈ।


Rakesh

Content Editor

Related News