ਹਿਮਾਚਲ ਦੇ ਊਨਾ ਤੋਂ ਅਯੁੱਧਿਆ ਲਈ ਰਵਾਨਾ ਹੋਈ ਪਹਿਲੀ ਰੇਲ ਗੱਡੀ, ਅਨੁਰਾਗ ਠਾਕੁਰ ਨੇ ਦਿਖਾਈ ਹਰੀ ਝੰਡੀ

Monday, Feb 05, 2024 - 01:12 PM (IST)

ਊਨਾ (ਭਾਸ਼ਾ)- ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਸੋਮਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ ਦੇ ਅੰਬ ਅੰਦੌਰਾ ਤੋਂ ਅਯੁੱਧਿਆ ਲਈ 'ਆਸਥਾ' ਰੇਲ ਗੱਡੀ ਨੂੰ ਹਰੀ ਝੰਡੀ ਦਿਖਾਈ। ਅਯੁੱਧਿਆ ਲਈ ਸਵੇਰੇ 6 ਵਜੇ ਰਵਾਨਾ ਹੋਈ ਵਿਸ਼ੇਸ਼ ਆਸਥਾ ਐਕਸਪ੍ਰੈੱਸ ਰੇਲ ਗੱਡੀ 'ਚ 1,074 ਸ਼ਰਧਾਲੂ ਰਵਾਨਾ ਹੋਏ। ਰਾਮ ਮੰਦਰ 'ਚ ਸ਼੍ਰੀ ਰਾਮਲੱਲਾ ਦੀ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਵੱਡੀ ਗਿਣਤੀ 'ਚ ਸ਼ਰਧਾਲੂ ਅਯੁੱਧਿਆ ਜਾ ਰਹੇ ਹਨ। ਠਾਕੁਰ ਨੇ ਇਸ ਮੌਕੇ ਕਿਹਾ ਕਿ 500 ਸਾਲ ਦੀ ਪ੍ਰਾਰਥਨਾ ਅਤੇ ਇੰਤਜ਼ਾਰ ਤੋਂ ਬਾਅਦ ਅਯੁੱਧਿਆ 'ਚ ਬਣੇ ਮੰਦਰ ਨੂੰ ਦੇਖਣ ਲਈ ਦੁਨੀਆ ਭਰ ਤੋਂ ਸ਼ਰਧਾਲੂ ਆ ਰਹੇ ਹਨ।

 

ਸੂਚਨਾ ਅਤੇ ਪ੍ਰਸਾਰਨ ਮੰਤਰੀ ਨੇ ਕਿਹਾ,''ਭਗਵਾਨ ਰਾਮ ਦੇ ਦਰਸ਼ਨ ਲਈ ਲੋਕਾਂ 'ਚ ਕਾਫ਼ੀ ਉਤਸ਼ਾਹ ਹੈ ਅਤੇ ਹਰ ਕੋਈ ਅਯੁੱਧਿਆ ਧਾਮ ਜਾ ਕੇ ਰਾਮਲੱਲਾ ਦੇ ਦਰਸ਼ਨ ਕਰਨ ਲਈ ਉਤਸੁਕ ਹੈ। ਸਾਡੀ ਪੀੜ੍ਹੀ ਕਿਸਮਤਵਾਲੀ ਹੈ ਜਿਸ ਨੇ ਨਾ ਸਿਰਫ਼ ਰਾਮ ਮੰਦਰ ਅੰਦੋਲਨ ਦੇਖਿਆ ਹੈ ਸਗੋਂ ਅਯੁੱਧਿਆ 'ਚ ਰਾਮ ਮੰਦਰ ਨੂੰ ਬਣਦੇ ਵੀ ਦੇਖਿਆ ਹੈ।'' ਇਸ ਰੇਲ ਗੱਡੀ ਲਈ ਯਾਤਰੀਆਂ ਤੋਂ ਕਿਰਾਏ ਦੇ ਰੂਪ 'ਚ 1,500 ਰੁਪਏ ਵਸੂਲ ਕੀਤੇ ਗਏ ਅਤੇ ਇਹ ਰੇਲ ਗੱਡੀ 19 ਘੰਟੇ ਦਾ ਸਫ਼ਰ ਤੈਅ ਕਰ ਕੇ ਅਯੁੱਧਿਆ ਰੇਲਵੇ ਸਟੇਸ਼ਨ ਪਹੁੰਚੇਗੀ। ਰੇਲ ਗੱਡੀ 6 ਫ਼ਰਵਰੀ ਦੁਪਹਿਰ 12.40 ਵਜੇ ਅਯੁੱਧਿਆ ਲਈ ਰਵਾਨਾ ਹੋਵੇਗੀ ਅਤੇ 7 ਫਰਵਰੀ ਸ਼ਾਮ 7.40 ਵਜੇ ਅੰਬ ਅੰਦੌਰਾ ਰੇਲਵੇ ਸਟੇਸ਼ਨ ਪਹੁੰਚੇਗੀ। ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਜ਼ਿਲ੍ਹਾ ਇਕਾਈ ਦੇ ਸਕੱਤਰ ਰਾਜ ਕੁਮਾਰ ਪਠਾਨੀਆ ਨੇ ਕਿਹਾ ਕਿ ਕਾਂਗੜਾ, ਸ਼ਿਮਲਾ ਅਤੇ ਮੰਡੀ ਸੰਸਦੀ ਖੇਤਰਾਂ ਤੋਂ ਤੀਰਥ ਯਾਤਰੀਆਂ ਨੂੰ ਅਯੁੱਧਿਆ ਲਿਜਾਉਣ ਲਈ ਵੱਖ-ਵੱਖ ਰੇਲ ਗੱਡੀਆਂ ਪ੍ਰਸਤਾਵਿਤ ਹਨ। ਸੋਮਵਾਰ ਨੂੰ ਅਯੁੱਧਿਆ ਲਈ ਰਵਾਨਾ ਹੋਏ ਸ਼ਰਧਾਲੂ ਹਮੀਰਪੁਰ ਸੰਸਦੀ ਖੇਤਰ ਦੇ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News