ਅਨੁਰਾਗ ਠਾਕੁਰ ਨੇ ਕਾਰਗਿਲ ’ਚ ਦੁਨੀਆ ਦੇ ਸਭ ਤੋਂ ਉੱਚੇ ਰੇਡੀਓ ਸਟੇਸ਼ਨ ਦਾ ਕੀਤਾ ਉਦਘਾਟਨ

Sunday, Sep 26, 2021 - 10:06 AM (IST)

ਅਨੁਰਾਗ ਠਾਕੁਰ ਨੇ ਕਾਰਗਿਲ ’ਚ ਦੁਨੀਆ ਦੇ ਸਭ ਤੋਂ ਉੱਚੇ ਰੇਡੀਓ ਸਟੇਸ਼ਨ ਦਾ ਕੀਤਾ ਉਦਘਾਟਨ

ਲੇਹ/ਜੰਮੂ (ਉਦੇ)- ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਸ਼ਨੀਵਾਰ ਲੱਦਾਖ ਦੇ ਕਾਰਗਿਲ ਜ਼ਿਲੇ ’ਚ ਦੁਨੀਆ ਦੇ ਸਭ ਤੋਂ ਉੱਚੇ ਰੇਡੀਓ ਸਟੇਸ਼ਨ ਦਾ ਉਦਘਾਟਨ ਕੀਤਾ। ਉਨ੍ਹਾਂ ਦੋ 10 ਕੇ. ਡਬਲਿਊ. ਹਾਈ ਪਾਵਰ ਟਰਾਂਸਮੀਟਰ ਦਾ ਉਦਘਾਟਨ ਕੀਤਾ ਜੋ ਆਲ ਇੰਡੀਆ ਰੇਡੀਓ, ਐੱਫ. ਐੱਮ. ਰੇਡੀਓ ਸਟੇਸ਼ਨ ਅਤੇ ਦੂਰਦਰਸ਼ਨ ਲਈ ਹੈ ਜੋ 13300 ਫੁੱਟ ਦੀ ਉਚਾਈ ’ਤੇ ਸਥਿਤ ਹੈ। ਇਸ ਟਰਾਂਸਮੀਟਰ ਰਾਹੀਂ ਇਲਾਕੇ ’ਚ ਰੇਡੀਓ ਸਿਗਨਲ ਵਧੀਆ ਮਿਲੇਗਾ ਅਤੇ ਲੋਕ ਚੰਗੀ ਤਰ੍ਹਾਂ ਰੇਡੀਓ ਨੂੰ ਸੁਣ ਸਕਣਗੇ। ਅਨੁਰਾਗ ਠਾਕੁਰ ਨੇ ਕਿਹਾ ਕਿ ਆਕਾਸ਼ਵਾਣੀ ਅਤੇ ਡੀ. ਡੀ. ਦੇ ਦੋ ਟਰਾਂਸਮੀਟਰਾਂ ਦੀਆਂ ਸੇਵਾਵਾਂ ਦਾ ਸ਼ੁਰੂ ਹੋਣਾ ਬਹੁਤ ਵੱਡੀ ਗੱਲ ਹੈ। ਉਨ੍ਹਾਂ ਕਿਹਾ ਕਿ ਨਵੇਂ ਟਰਾਂਸਮੀਟਰ ਨਾਲ ਗੁਆਂਢੀ ਦੇਸ਼ ਦੇ ਮਾੜੇ ਪ੍ਰਚਾਰ ਨੂੰ ਮੂੰਹ-ਤੋੜ ਜਵਾਬ ਮਿਲੇਗਾ ਅਤੇ ਲੋਕਾਂ ਤੱਕ ਸਹੀ ਜਾਣਕਾਰੀ ਪਹੁੰਚਾਈ ਜਾਏਗੀ।

PunjabKesari

ਡੀ. ਡੀ. ਡਿਸ਼ ਦੀਆਂ 30 ਹਜ਼ਾਰ ਯੂਨਿਟਾਂ ਮੁਫਤ ਦਿੱਤੀਆਂ ਜਾਣਗੀਆਂ
ਅਨੁਰਾਗ ਠਾਕੁਰ ਨੇ ਕਿਹਾ ਕਿ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ 130 ਚੈਨਲਾਂ ਵਾਲੀ ਡੀ. ਡੀ. ਡਿਸ਼ ਦੀਆਂ 30 ਹਜ਼ਾਰ ਯੂਨਿਟਾਂ ਮੁਫਤ ਦਿੱਤੀਆਂ ਜਾਣਗੀਆਂ। ਲੱਦਾਖ ’ਚ ਕਾਰਗਿਲ ਅਤੇ ਲੇਹ ਦੇ ਅਨੋਖੇ ਸੱਭਿਆਚਾਰ ਨੂੰ ਆਲ ਇੰਡੀਆ ਰੇਡੀਓ ਅਤੇ ਲੱਦਾਖ ’ਚ ਦੂਰਦਰਸ਼ਨ ’ਤੇ ਵਧੇ ਹੋਏ ਏਅਰ ਟਾਈਮ ਰਾਹੀਂ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਜਾਏਗਾ। ਇਸ ਵਿਸ਼ੇਸ਼ ਮੌਕੇ ’ਤੇ ਲੱਦਾਖ ਖੁਦਮੁਖਤਾਰ ਪਹਾੜੀ ਵਿਕਾਸ ਕੌਂਸਲ, ਕਾਰਗਿਲ ਸੀ. ਈ. ਸੀ. ਫਿਰੋਜ਼ ਅਹਿਮਦ ਖਾਨ ਅਤੇ ਸੰਸਦ ਮੈਂਬਰ ਜਾਮਯਾਂਗ ਨੇ ਵੀ ਭਾਸ਼ਣ ਕੀਤਾ। ਪ੍ਰੋਗਰਾਮ ’ਚ ਆਕਾਸ਼ਵਾਣੀ ਦੇ ਮੁੱਖ ਮਹਾਨਿਰਦੇਸ਼ਕ ਐੱਨ. ਵੇਣੁਧਰ ਰੈੱਡੀ ਅਤੇ ਦੂਰਦਰਸ਼ਨ ਦੇ ਮਹਾਨਿਰਦੇਸ਼ਕ ਮਯੰਕ ਅਗਰਵਾਲ ਵੀ ਮੌਜੂਦ ਸਨ।

ਇਹ ਵੀ ਪੜ੍ਹੋ : ਕਿਸਾਨਾਂ ਦੇ ‘ਭਾਰਤ ਬੰਦ’ ਦੇ ਸਮਰਥਨ ’ਚ ਆਏ ਕੇਜਰੀਵਾਲ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News