ਅਨੁਰਾਗ ਠਾਕੁਰ ਦਾ ਮੋਦੀ ਸਰਕਾਰ ''ਚ ਸ਼ਾਮਲ ਹੋਣਾ ਔਖਾ

Thursday, Dec 28, 2017 - 10:30 AM (IST)

ਨਵੀਂ ਦਿੱਲੀ— ਮੀਡੀਆ 'ਚ ਆਈਆਂ ਰਿਪੋਰਟਾਂ ਦੇ ਉਲਟ ਲੋਕ ਸਭਾ ਦੇ ਐੱਮ. ਪੀ. ਅਤੇ ਪ੍ਰੋ. ਪ੍ਰੇਮ ਕੁਮਾਰ ਧੂਮਲ ਦੇ ਬੇਟੇ ਅਨੁਰਾਗ ਠਾਕੁਰ ਨੂੰ ਮੋਦੀ ਦੀ ਅਗਵਾਈ ਵਾਲੇ ਕੇਂਦਰੀ ਮੰਤਰੀ ਮੰਡਲ 'ਚ ਸ਼ਾਮਲ ਕੀਤੇ ਜਾਣ ਦੀ ਸੰਭਾਵਨਾ ਬਹੁਤ ਘੱਟ ਨਜ਼ਰ ਆ ਰਹੀ ਹੈ। ਅੰਦਰੂਨੀ ਸੂਤਰ ਕਹਿੰਦੇ ਹਨ ਕਿ ਜੇ. ਪੀ. ਨੱਡਾ ਨੂੰ ਜੇ ਹਿਮਾਚਲ ਦਾ ਮੁੱਖ ਮੰਤਰੀ ਬਣਾਇਆ ਜਾਂਦਾ ਤਾਂ ਅਨੁਰਾਗ ਨੂੰ ਕੇਂਦਰ 'ਚ ਮੰਤਰੀ ਬਣਾਏ ਜਾਣ ਦੀ ਸੰਭਾਵਨਾ ਸੀ ਪਰ ਹੁਣ ਅਜਿਹਾ ਨਹੀਂ ਹੈ। ਇਸ ਦੇ ਉਲਟ ਇਹ ਪਹਿਲੀ ਵਾਰ ਹੈ ਕਿ ਹਿਮਾਚਲ 'ਚ ਇਕ ਵਿਰੋਧੀ ਠਾਕੁਰ ਨੇਤਾ ਭਾਜਪਾ ਦੇ ਮੁੱਖ ਮੰਤਰੀ ਵਜੋਂ ਉਭਰਿਆ ਹੈ ਜੋ ਆਉਣ ਵਾਲੇ ਸਾਲਾਂ 'ਚ ਧੂਮਲ ਨੂੰ ਚੁਣੌਤੀ ਦੇਵੇਗਾ। ਅਜਿਹੀ ਸੰਭਾਵਨਾ ਹੈ ਕਿ ਪ੍ਰੋ. ਪ੍ਰੇਮ ਕੁਮਾਰ ਧੂਮਲ ਨੂੰ ਤੇਲੰਗਾਨਾ ਦਾ ਰਾਜਪਾਲ ਬਣਾਇਆ ਜਾ ਸਕਦਾ ਹੈ। ਆਨੰਦੀਬੇਨ ਪਟੇਲ ਨੂੰ ਮੱਧ ਪ੍ਰਦੇਸ਼ ਦਾ ਰਾਜਪਾਲ ਬਣਾਏ ਜਾਣ ਦੇ ਚਰਚੇ ਹਨ। ਆਂਧਰਾ ਪ੍ਰਦੇਸ਼ ਦੇ ਰਾਜਪਾਲ ਈ. ਐੱਸ. ਐੱਲ. ਨਰਸਿਮ੍ਹਾ ਪਿਛਲੇ ਲੰਬੇ ਸਮੇਂ ਤੋਂ ਤੇਲੰਗਾਨਾ ਦੀ ਵਾਧੂ ਜ਼ਿੰਮੇਵਾਰੀ ਸੰਭਾਲ ਰਹੇ ਹਨ। ਸਿੱਕਮ ਦੇ ਰਾਜਪਾਲ ਦਾ ਵੀ ਕਾਰਜਕਾਲ ਵਧਾਇਆ ਗਿਆ ਹੈ। ਧੂਮਲ ਨੂੰ ਸਿੱਕਮ ਦੇ ਰਾਜਪਾਲ ਵਜੋਂ ਵੀ ਨਿਯੁਕਤ ਕੀਤਾ ਜਾ ਸਕਦਾ ਹੈ।


Related News