ਲਾਪਤਾ ਪਰਬਤਾਰੋਹੀ ਦੇ ਮਿਲਣ ਮਗਰੋਂ ਪਰਿਵਾਰ ਨੇ ਲਿਆ ਸੁੱਖ ਦਾ ਸਾਹ, ਕਿਹਾ- ਅਨੁਰਾਗ ਨੂੰ ਮਿਲੀ ਨਵੀਂ ਜ਼ਿੰਦਗੀ

Thursday, Apr 20, 2023 - 05:49 PM (IST)

ਲਾਪਤਾ ਪਰਬਤਾਰੋਹੀ ਦੇ ਮਿਲਣ ਮਗਰੋਂ ਪਰਿਵਾਰ ਨੇ ਲਿਆ ਸੁੱਖ ਦਾ ਸਾਹ, ਕਿਹਾ- ਅਨੁਰਾਗ ਨੂੰ ਮਿਲੀ ਨਵੀਂ ਜ਼ਿੰਦਗੀ

ਜੈਪੁਰ- ਨੇਪਾਲ ਦੇ ਅੰਨਪੂਰਨਾ ਪਰਬਤ 'ਚ ਡੂੰਘੀ ਖੱਡ 'ਚ ਡਿੱਗਣ ਤੋਂ ਬਾਅਦ ਸੋਮਵਾਰ ਤੋਂ ਲਾਪਤਾ ਭਾਰਤੀ ਪਰਬਤਾਰੋਹੀ ਅਨੁਰਾਗ ਮਾਲੂ ਨੂੰ ਬਚਾਅ ਕਾਮਿਆਂ ਨੇ ਜ਼ਿੰਦਾ ਲੱਭ ਲਿਆ ਹੈ। ਇਸ ਖ਼ਬਰ ਨਾਲ ਰਾਜਸਥਾਨ 'ਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਸੁੱਖ ਦਾ ਸਾਹ ਲਿਆ ਹੈ। ਮਾਲੂ ਦੇ ਪਰਿਵਾਰ ਮੁਤਾਬਕ ਉਸ ਨੂੰ ਇੱਕ ਨਵੀਂ ਜ਼ਿੰਦਗੀ ਮਿਲ ਗਈ ਹੈ। ਹਾਲਾਂਕਿ ਉਹ ਉਸ ਦੀ ਗੰਭੀਰ ਸਿਹਤ ਸਥਿਤੀ ਨੂੰ ਲੈ ਕੇ ਚਿੰਤਤ ਹਨ। ਰਿਸ਼ਤੇਦਾਰਾਂ ਮੁਤਾਬਕ ਗੰਭੀਰ ਹਾਲਤ 'ਚ ਮਿਲੇ ਮਾਲੂ ਦਾ ਨੇਪਾਲ ਦੇ ਇਕ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।

ਇਹ ਵੀ ਪੜ੍ਹੋ- ਨੇਪਾਲ : ਲਾਪਤਾ ਭਾਰਤੀ ਪਰਬਤਾਰੋਹੀ ਅਨੁਰਾਗ ਮਾਲੂ ਮਿਲਿਆ ਜ਼ਿੰਦਾ, ਹਾਲਤ ਗੰਭੀਰ

ਅਜਮੇਰ ਜ਼ਿਲ੍ਹੇ ਦੇ ਕਿਸ਼ਨਗੜ੍ਹ ਕਸਬੇ ਦਾ ਰਹਿਣ ਵਾਲਾ ਅਨੁਰਾਗ ਮਾਲੂ ਨੇਪਾਲ ਦੇ ਅੰਨਪੂਰਨਾ ਪਰਬਤ 'ਚ ਡੂੰਘੀ ਖੱਡ 'ਚ ਡਿੱਗਣ ਤੋਂ ਬਾਅਦ ਸੋਮਵਾਰ ਤੋਂ ਲਾਪਤਾ ਹੋ ਗਿਆ ਸੀ। ਉਹ ਸੋਮਵਾਰ ਨੂੰ ਕੈਂਪ-3 ਤੋਂ ਉਤਰਦੇ ਸਮੇਂ ਕਰੀਬ 6,000 ਮੀਟਰ ਦੀ ਉੱਚਾਈ ਤੋਂ ਡਿੱਗ ਗਿਆ ਸੀ। ਅੰਨਪੂਰਨਾ ਪਰਬਤ ਦੁਨੀਆ ਦੀ 10ਵੀਂ ਸਭ ਤੋਂ ਉੱਚੀ ਪਹਾੜੀ ਚੋਟੀ ਹੈ। ਮਾਲੂ ਦੇ ਲਾਪਤਾ ਹੋਣ ਤੋਂ ਬਾਅਦ ਤੋਂ ਹੀ ਕਿਸ਼ਨਗੜ੍ਹ ਦੇ ਵਿਧਾਇਕ ਸੁਰੇਸ਼ ਟਾਂਕ ਕਸਬੇ ਦੇ ਮਾਲੂ ਪਰਿਵਾਰ ਨਾਲ ਲਗਾਤਾਰ ਸੰਪਰਕ 'ਚ ਸਨ। ਅੱਜ ਉਨ੍ਹਾਂ ਉਸ ਦੇ ਪਿਤਾ ਓਮ ਪ੍ਰਕਾਸ਼ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ। ਕਿਸ਼ਨਗੜ੍ਹ ਦੀ ਆਦਿਤਿਆ ਮਿੱਲ ਕਲੋਨੀ ਸਥਿਤ ਉਨ੍ਹਾਂ ਦੇ ਘਰ ਉਨ੍ਹਾਂ ਦੇ ਕਈ ਰਿਸ਼ਤੇਦਾਰ, ਦੋਸਤ ਅਤੇ ਸਥਾਨਕ ਲੋਕ ਪੁੱਜੇ। ਵਿਧਾਇਕ ਨੇ ਕਿਹਾ ਕਿ ਅਨੁਰਾਗ ਦੇ ਲਾਪਤਾ ਹੋਣ ਤੋਂ ਬਾਅਦ ਪੂਰਾ ਪਰਿਵਾਰ ਦਹਿਸ਼ਤ ਵਿਚ ਸੀ।

ਇਹ ਵੀ ਪੜ੍ਹੋ- ਜੰਮੂ-ਕਸ਼ਮੀਰ 'ਚ ਵਾਪਰਿਆ ਵੱਡਾ ਹਾਦਸਾ, ਫ਼ੌਜ ਦੀ ਗੱਡੀ ਨੂੰ ਲੱਗੀ ਭਿਆਨਕ ਅੱਗ, 4 ਜਵਾਨ ਸ਼ਹੀਦ

ਅੱਜ ਸਵੇਰੇ ਮਿਲੀ ਮੁੱਢਲੀ ਜਾਣਕਾਰੀ ਅਨੁਸਾਰ ਅਨੁਰਾਗ ਬੇਹੋਸ਼ ਹੈ ਪਰ ਉਸ ਦੀ ਨਬਜ਼ ਠੀਕ ਹੈ। ਪਰਿਵਾਰ ਦੇ ਇਕ ਮੈਂਬਰ ਨੇ ਦੱਸਿਆ ਕਿ ਅਨੁਰਾਗ ਨੇ 2010 'ਚ IIT ਦਿੱਲੀ ਤੋਂ ਗ੍ਰੈਜੂਏਸ਼ਨ ਕੀਤੀ ਸੀ। ਮਾਲੂ ਜਾਗਰੂਕਤਾ ਫੈਲਾਉਣ ਅਤੇ ਸੰਯੁਕਤ ਰਾਸ਼ਟਰ ਦੇ ਗਲੋਬਲ ਟੀਚਿਆਂ ਨੂੰ ਪ੍ਰਾਪਤ ਕਰਨ ਲਈ 7 ਮਹਾਂਦੀਪਾਂ ਦੀਆਂ 8,000 ਮੀਟਰ ਦੀ ਉੱਚਾਈ ਵਾਲੀਆਂ ਸਾਰੀ 14 ਪਹਾੜੀ ਚੋਟੀਆਂ ਨੂੰ ਫਤਿਹ ਕਰ ਦੀ ਮੁਹਿੰਮ 'ਤੇ ਸੀ। ਉਸਨੂੰ REX ਕਰਮ-ਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਹੈ ਅਤੇ ਭਾਰਤ ਤੋਂ ਅੰਟਾਰਕਟਿਕ ਯੂਥ ਅੰਬੈਸਡਰ ਹੈ।

ਇਹ ਵੀ ਪੜ੍ਹੋ- ਦਰਦਨਾਕ ਹਾਦਸਾ: 11 ਸਾਲਾ ਵਿਦਿਆਰਥੀ ਦੇ ਚਿਹਰੇ ਉੱਪਰੋਂ ਲੰਘਿਆ ਪਿਕਅਪ ਦਾ ਟਾਇਰ


author

Tanu

Content Editor

Related News