ED ਨੇ ਯੂਟਿਊਬਰ ਅਨੁਰਾਗ ਦਿਵੇਦੀ ਦੇ ਘਰਾਂ ’ਤੇ ਕੀਤੀ ਛਾਪੇਮਾਰੀ
Thursday, Dec 18, 2025 - 11:25 PM (IST)
ਉੱਨਾਵ (ਯੂ. ਪੀ.), (ਭਾਸ਼ਾ)– ਇਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਨੇ ਉੱਤਰ ਪ੍ਰਦੇਸ਼ ਦੇ ਉੱਨਾਵ ਜ਼ਿਲੇ ਵਿਚ ਯੂਟਿਊਬਰ ਅਨੁਰਾਗ ਦਿਵੇਦੀ ਨਾਲ ਜੁੜੇ 2 ਟਿਕਾਣਿਆਂ ’ਤੇ ਛਾਪੇਮਾਰੀ ਕੀਤੀ। ਪੁਲਸ ਮੁਤਾਬਕ ਇਹ ਕਾਰਵਾਈ ਉਨ੍ਹਾਂ ਦੇ ਜੱਦੀ ਪਿੰਡ ਖਜੂਰ ਤੇ ਨਵਾਬਗੰਜ ਵਿਚ ਚਾਚਾ ਦੇ ਘਰਾਂ ’ਤੇ ਕੀਤੀ ਗਈ।
ਸੂਤਰਾਂ ਨੇ ਦੱਸਿਆ ਕਿ ਛਾਪੇਮਾਰੀ ਦੌਰਾਨ ਬੈਂਕ ਦੇ ਲੈਣ-ਦੇਣ ਨਾਲ ਜੁੜੇ ਦਸਤਾਵੇਜ਼, ਜਾਇਦਾਦ ਦੇ ਕਾਗਜ਼ ਅਤੇ ਕੁਝ ਡਿਜੀਟਲ ਯੰਤਰ ਕਬਜ਼ੇ ਵਿਚ ਲਏ ਗਏ ਹਨ। ਈ. ਡੀ. ‘ਡ੍ਰੀਮ-11’ ਸਮੇਤ ਹੋਰ ਮਾਧਿਅਮਾਂ ਤੋਂ ਹੋਈ ਕਥਿਤ ਕਰੋੜਾਂ ਰੁਪਏ ਦੀ ਕਮਾਈ ਦੇ ਸੋਮਿਆਂ ਦੀ ਜਾਂਚ ਕਰ ਰਹੀ ਹੈ। ਅਨੁਰਾਗ ਦਿਵੇਦੀ ਆਨਲਾਈਨ ਗੇਮਿੰਗ ਅਤੇ ਕ੍ਰਿਕਟ ਆਧਾਰਤ ਵੀਡੀਓ ਲਈ ਜਾਣੇ ਜਾਂਦੇ ਹਨ। ਉਨ੍ਹਾਂ ਦੇ ਯੂਟਿਊਬ ਚੈਨਲ ’ਤੇ ਲੱਗਭਗ 70 ਲੱਖ ਸਬਸਕ੍ਰਾਈਬਰ ਹਨ।
