ਪ੍ਰਸਿੱਧ ਭਜਨ ਗਾਇਕਾ ਅਨੁਰਾਧਾ ਪੌਡਵਾਲ ਵੱਲੋਂ ਸਿਆਸੀ ਸਫ਼ਰ ਦੀ ਸ਼ੁਰੂਆਤ, ਫੜਿਆ ਭਾਜਪਾ ਦਾ ਪੱਲਾ
Saturday, Mar 16, 2024 - 01:50 PM (IST)
ਐਂਟਰਟੇਨਮੈਂਟ ਡੈਸਕ — ਪ੍ਰਸਿੱਧ ਭਜਨ ਗਾਇਕਾ ਅਨੁਰਾਧਾ ਪੌਡਵਾਲ ਦੀ ਸਿਆਸੀ ਪਾਰੀ ਸ਼ੁਰੂ ਕਰਨ ਜਾ ਰਹੀ ਹੈ। ਉਹ ਅੱਜ ਸ਼ਨੀਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) 'ਚ ਸ਼ਾਮਲ ਹੋ ਗਈ ਹੈ। ਚੋਣ ਕਮਿਸ਼ਨ ਅੱਜ ਹੀ ਕੁਝ ਰਾਜਾਂ 'ਚ ਲੋਕ ਸਭਾ ਚੋਣਾਂ ਅਤੇ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰਨ ਜਾ ਰਿਹਾ ਹੈ।
ਇਹ ਖ਼ਬਰ ਵੀ ਪੜੋ - ਅਮਿਤਾਭ ਬੱਚਨ ਦੀ ਸਿਹਤ ਨੂੰ ਕੀ ਹੋਇਆ? ਅਫਵਾਹਾਂ ’ਤੇ ਅਦਾਕਾਰ ਦਾ ਆਇਆ ਵੱਡਾ ਬਿਆਨ
ਦੱਸ ਦਈਏ ਕਿ ਅਨੁਰਾਧਾ ਪੌਡਵਾਲ ਨੇ 90 ਦੇ ਦਹਾਕੇ 'ਚ ਆਪਣੀ ਭਗਤੀ ਗਾਇਕੀ ਲਈ ਬਹੁਤ ਪ੍ਰਸਿੱਧੀ ਪ੍ਰਾਪਤ ਕੀਤੀ। ਉਨ੍ਹਾਂ ਦੀ ਉਮਰ 69 ਸਾਲ ਹੈ। ਉਨ੍ਹਾਂ ਦਾ ਵਿਆਹ ਸਾਲ 1969 'ਚ ਅਰੁਣ ਪੌਡਵਾਲ ਨਾਲ ਹੋਇਆ ਸੀ, ਜੋ ਐੱਸ. ਡੀ. ਬਰਮਨ ਦੇ ਸਹਾਇਕ ਅਤੇ ਸੰਗੀਤਕਾਰ ਸਨ। ਉਨ੍ਹਾਂ ਦੇ ਦੋ ਬੱਚੇ ਹਨ, ਬੇਟਾ ਆਦਿਤਿਆ ਅਤੇ ਇਕ ਬੇਟੀ ਕਵਿਤਾ। ਉਨ੍ਹਾਂ ਦੇ ਪੁੱਤਰ ਦੀ ਕੁਝ ਸਾਲ ਪਹਿਲਾਂ ਮੌਤ ਹੋ ਗਈ ਸੀ ਅਤੇ ਅਨੁਰਾਧਾ ਪੌਡਵਾਲ ਦੇ ਪਤੀ ਦੀ ਸਾਲ 1991 'ਚ ਮੌਤ ਹੋ ਗਈ ਸੀ।
ਇਹ ਖ਼ਬਰ ਵੀ ਪੜੋ - ਅਦਾਕਾਰਾ ਹਿਨਾ ਖ਼ਾਨ ਇਸ ਗੰਭੀਰ ਬੀਮਾਰੀ ਦਾ ਹੋਈ ਸ਼ਿਕਾਰ, ਫ਼ਿਕਰਾਂ 'ਚ ਪਏ ਫੈਨਜ਼
ਦੱਸਣਯੋਗ ਹੈ ਕਿ 5 ਦਹਾਕਿਆਂ ਤੋਂ ਵੱਧ ਦੇ ਕਰੀਅਰ 'ਚ ਅਨੁਰਾਧਾ ਪੌਡਵਾਲ ਨੇ ਗੁਜਰਾਤੀ, ਹਿੰਦੀ, ਕੰਨੜ, ਮਰਾਠੀ, ਸੰਸਕ੍ਰਿਤ, ਬੰਗਾਲੀ, ਤਾਮਿਲ, ਤੇਲਗੂ, ਉੜੀਆ, ਅਸਾਮੀ, ਪੰਜਾਬੀ, ਭੋਜਪੁਰੀ, ਨੇਪਾਲੀ ਅਤੇ ਮੈਥਿਲੀ ਸਮੇਤ ਕਈ ਭਾਸ਼ਾਵਾਂ 'ਚ 9,000 ਤੋਂ ਵੱਧ ਗੀਤ ਰਿਕਾਰਡ ਕੀਤੇ ਅਤੇ ਇਸ ਤੋਂ ਵੱਧ ਦੀ ਰਚਨਾ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।