ਜਜ਼ਬਾ : ਸਿਰਫ਼ 18 ਸਾਲ ਦੀ ਉਮਰ ''ਚ ਫਤਿਹ ਕੀਤੀ ਅੰਟਾਰਕਟਿਕਾ ਦੀ ਸਭ ਤੋਂ ਉੱਚੀ ਚੋਟੀ

01/01/2020 12:32:09 PM

ਹੈਦਰਾਬਾਦ— ਸਿਰਫ਼ 13 ਸਾਲ ਦੀ ਉਮਰ 'ਚ ਦੇਸ਼ ਦੀ ਸਰਵਉੱਚ ਚੋਟੀ ਮਾਊਂਟ ਐਵਰੈਸਟ 'ਤੇ ਪਹੁੰਚਣ ਵਾਲੀ ਕੁੜੀ ਮਾਲਾਵਥ ਪੂਰਨਾ ਨੇ ਇਕ ਨਵਾਂ ਕੀਰਤੀਮਾਨ ਸਥਾਪਤ ਕੀਤਾ ਹੈ। ਪੂਰਨਾ ਨੇ ਅੰਟਾਰਕਟਿਕਾ ਮਹਾਦੀਪ ਦੀ ਸਭ ਤੋਂ ਉੱਚੀ ਪਰਬਤ ਚੋਟੀ ਵਿਨਸਨ ਮਾਸਿਫ਼ (4,987 ਮੀਟਰ) ਨੂੰ 10 ਸਾਲ ਦੀ ਉਮਰ 'ਚ ਹੀ ਫਤਿਹ ਕਰ ਦਿੱਤਾ ਹੈ। ਉਹ ਅਜਿਹਾ ਕਰਨ ਵਾਲੀ ਸਭ ਤੋਂ ਘੱਟ ਉਮਰ ਦੀ ਪਰਬਤਰੋਹੀ ਬਣੀ ਹੈ। ਤੇਲੰਗਾਨਾ ਸੋਸ਼ਲ ਵੈਲਫੇਅਰ ਰੇਜੀਡੈਂਸ਼ੀਅਲ ਐਜ਼ੁਕੇਸ਼ਨਲ ਸੰਸਥਾ ਸੋਸਾਇਟੀ ਨੇ ਸੋਮਵਾਰ ਨੂੰ ਜਾਣਕਾਰੀ ਦਿੱਤੀ ਕਿ ਅੰਟਾਰਕਟਿਕਾ ਮਹਾਦੀਪ ਦੀ ਸਭ ਤੋਂ ਉੱਚੀ ਚੋਟੀ ਵਿਨਸਮ ਮਾਸਿਫ਼ 'ਤੇ ਵਿਜੇ ਪੂਰਨਾ ਲਈ ਇਕ ਅਜਿਹੀ ਉਪਲੱਬਧੀ ਹੈ, ਜਿਸ ਦੀ ਪ੍ਰਸ਼ੰਸਾ ਸ਼ਬਦਾਂ 'ਚ ਨਹੀਂ ਕੀਤੀ ਜਾ ਸਕਦੀ।

ਪੂਰਨਾ ਦੀ ਜ਼ਿੰਦਗੀ 'ਤੇ ਬਣ ਚੁਕੀ ਹੈ ਇਕ ਫਿਲਮ
ਸੋਸਾਇਟੀ ਅਨੁਸਾਰ ਪੂਰਨਾ ਦੁਨੀਆ ਦੀ ਪਹਿਲੀ ਅਤੇ ਸਭ ਤੋਂ ਘੱਟ ਉਮਰ ਦੀ ਆਦਿਵਾਸੀ ਕੁੜੀ ਬਣ ਗਈ, ਜਿਸ ਨੇ 6 ਮਹਾਦੀਪਾਂ ਦੀਆਂ 6 ਸਭ ਤੋਂ ਉੱਚੀਆਂ ਪਰਬਤ ਚੋਟੀਆਂ ਨੂੰ ਕਦਮ ਰੱਖਿਆ ਹੈ। ਪੂਰਨਾ ਨੇ ਤੇਲੰਗਾਨਾ ਦੇ ਮੁੱਖ ਮੰਤਰੀ ਨੂੰ ਉਨ੍ਹਾਂ ਦੀ ਮਦਦ ਲਈ ਧੰਨਵਾਦ ਦਿੱਤਾ ਹੈ। ਪੂਰਨਾ ਦੀ ਜ਼ਿੰਦਗੀ 'ਤੇ 2 ਸਾਲ ਪਹਿਲਾਂ ਇਕ ਫਿਲਮ ਬਣ ਚੁਕੀ ਹੈ। ਪੂਰਨਾ ਦੇ ਪਿਤਾ ਦਿਹਾੜੀ ਮਜ਼ਦੂਰ ਹਨ।

ਇਨ੍ਹਾਂ ਪਰਬਤਾਂ ਨੂੰ ਪਾਰ ਕਰ ਬਣਾ ਚੁਕੀ ਹੈ ਰਿਕਾਰਡ
ਪੂਰਨਾ ਨੇ ਹੁਣ ਤੱਕ ਕਈ ਵੱਡੇ-ਵੱਡੇ ਪਰਬਤਾਂ ਦੀਆਂ ਚੋਟੀਆਂ ਨੂੰ ਫਤਿਹ ਕੀਤਾ ਹੈ। ਇਸ 'ਚ ਐਵਰੈਸਟ (ਏਸ਼ੀਆ, ਸਾਲ 2014), ਮਾਊਂਟ ਕਿਲਿਮੰਜਾਰੋ (ਅਫਰੀਕਾ 2016), ਮਾਊਂਟ ਏਲਬਰਸ (ਯੂਰਪ 2017), ਮਾਊਂਟ ਅਕੋਂਕਾਗੁਆ (ਦੱਖਣੀ ਅਮਰੀਕਾ, 2019), ਮਾਊਂਟ ਕਾਰਸਟੇਂਸਜ (ਓਸ਼ੀਨੀਆ ਖੇਤਰ, 2019) ਅਤੇ ਮਾਊਂਟ ਵਿੰਸਨ ਮਾਸਿਫ (ਅੰਟਾਰਕਟਿਕਾ, 2019) ਹਨ। ਉਹ 7 ਮਹਾਦੀਪਾਂ 'ਚ ਸਥਿਤ 7ਵੇਂ ਸਭ ਤੋਂ ਲੰਬੇ ਸ਼ਿਖਰ ਦੇ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਦੇ ਬੇਹੱਦ ਕਰੀਬ ਹੈ।


DIsha

Content Editor

Related News