ਗੌਰੀ ਲੰਕੇਸ਼ ਕਤਲ ਮਾਮਲੇ ''ਚ ਇਕ ਹੋਰ ਸ਼ੱਕੀ ਗ੍ਰਿਫਤਾਰ
Wednesday, Jun 13, 2018 - 04:07 AM (IST)

ਬੈਂਗਲੁਰੂ— ਚਰਚਿਤ ਸਮਾਜਿਕ ਵਰਕਰ ਅਤੇ ਪੱਤਰਕਾਰ ਗੌਰੀ ਲੰਕੇਸ਼ ਕਤਲ ਮਾਮਲੇ ਵਿਚ ਮੰਗਲਵਾਰ ਪੁਲਸ ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ ਇਕ ਹੋਰ ਸ਼ੱਕੀ ਵਿਅਕਤੀ ਪਰਸ਼ੂਰਾਮ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਦਾ ਦਾਅਵਾ ਹੈ ਕਿ ਉਸਨੇ ਕਤਲ ਦੇ ਇਸ ਮਾਮਲੇ ਵਿਚ ਪ੍ਰਮੁੱਖ ਭੂਮਿਕਾ ਨਿਭਾਈ ਸੀ। ਲੰਕੇਸ਼ ਕਤਲ ਕਾਂਡ ਦੀ ਜਾਂਚ ਕਰਨ ਲਈ ਕਰਨਾਟਕ ਸਰਕਾਰ ਨੇ ਐੱਸ. ਆਈ. ਟੀ. ਦਾ ਗਠਨ ਕੀਤਾ ਹੋਇਆ ਹੈ। ਪਰਸ਼ੂਰਾਮ ਨੂੰ ਐੱਸ. ਆਈ. ਟੀ. ਨੇ ਅਦਾਲਤ ਵਿਚ ਪੇਸ਼ ਕਰ ਕੇ 14 ਦਿਨ ਦਾ ਰਿਮਾਂਡ ਲਿਆ। ਇਸ ਕਤਲਕਾਂਡ 'ਚ ਐੱਸ. ਆਈ. ਟੀ. ਹੁਣ ਤਕ ਕਰੀਬ 4 ਹੋਰ ਲੋਕਾਂ ਨੂੰ ਹਿਰਾਸਤ 'ਚ ਲੈ ਚੁੱਕੀ ਹੈ।