ਓਡੀਸ਼ਾ ਰੇਲ ਹਾਦਸਾ: ਇਕ ਹੋਰ ਵਿਅਕਤੀ ਨੇ ਇਲਾਜ ਦੌਰਾਨ ਤੋੜਿਆ ਦਮ, 293 ''ਤੇ ਪੁੱਜੀ ਮ੍ਰਿਤਕਾਂ ਦੀ ਗਿਣਤੀ

Thursday, Jun 29, 2023 - 10:33 PM (IST)

ਨੈਸ਼ਨਲ ਡੈਸਕ: ਓਡੀਸ਼ਾ ਦੇ ਬਾਲਾਸੋਰ ਵਿਚ 2 ਜੂਨ ਨੂੰ ਵਾਪਰੇ ਰੇਲ ਹਾਦਸੇ ਵਿਚ ਬਿਹਾਰ ਦੇ 24 ਸਾਲਾ ਵਿਅਕਤੀ ਦੀ ਇੱਥੇ ਐੱਸ.ਸੀ.ਬੀ. ਮੈਡੀਕਲ ਕਾਲਜ ਐਂਡ ਹਾਸਪੀਟਲ ਵਿਚ ਵੀਰਵਾਰ ਨੂੰ ਇਲਾਜ ਦੌਰਾਨ ਮੌਤ ਹੋ ਗਈ। ਇਸ ਦੇ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 293 ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਬਿਹਾਰ ਦੇ ਪੂਰਬੀ ਚੰਪਾਰਨ ਜ਼ਿਲ੍ਹੇ ਦੇ ਮਨੀਸ਼ ਕੁਮਾਰ ਵਜੋਂ ਹੋਈ ਹੈ। ਉਸ ਦੀ ਹਸਪਤਾਲ ਦੇ ਆਈ.ਸੀ.ਯੂ. ਵਿਚ ਇਲਾਜ ਦੌਰਾਨ ਦੁਪਹਿਰ ਤਕਰੀਬਨ ਡੇਢ ਵਜੇ ਮੌਤ ਹੋ ਗਈ। ਕੁਮਾਰ ਨੂੰ ਟ੍ਰੇਨ ਹਾਦਸੇ ਵਿਚ ਗੰਭੀਰ ਸੱਟਾਂ ਲੱਗੀਆਂ ਸਨ ਤੇ ਉਸ ਨੂੰ ਤਿੰਨ ਜੂਨ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਸਰਕਾਰੀ ਦਫ਼ਤਰਾਂ 'ਚ ਵੀ ਹੋਵੇਗੀ AI ਦੀ ਵਰਤੋਂ, ਇਸ ਵਿਭਾਗ ਤੋਂ ਹੋਣ ਜਾ ਰਹੀ ਸ਼ੁਰੂਆਤ

ਇਸ ਹਾਦਸੇ ਵਿਚ 287 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ ਜਦਕਿ ਬਾਅਦ ਵਿਚ ਕੱਟਕ ਵਿਚ 5 ਲੋਕਾਂ ਤੇ ਭਦਰਕ ਵਿਚ ਇਕ ਵਿਅਕਤੀ ਦੀ ਮੌਤ ਹੋਈ ਸੀ। ਜ਼ਿਕਰਯੋਗ ਹੈ ਕਿ ਚੇਨਈ ਜਾਣ ਵਾਲੀ ਕੋਰੋਮੰਡਲ ਐਕਸਪ੍ਰੈੱਸ, ਹਾਵੜ ਜਾਣ ਵਾਲੀ ਐੱਸ.ਐੱਮ.ਵੀ.ਪੀ.-ਹਾਵੜਾ ਸੁਪਰਫ਼ਾਸਟ ਐਕਸਪ੍ਰੈੱਸ ਤੇ ਇਕ ਮਾਲਗੱਡੀ 2 ਜੂਨ ਨੂੰ ਬਾਲਾਸੋਰ ਜ਼ਿਲ੍ਹੇ ਦੇ ਬਹਿਨਾਗਾ ਬਾਜ਼ਾਰ ਸਟੇਸ਼ਨ ਨੇੜੇ ਇਕ ਖ਼ਤਰਨਾਕ ਹਾਦਸੇ ਦਾ ਸ਼ਿਕਾਰ ਹੋ ਗਈ ਸੀ। 

ਇਹ ਖ਼ਬਰ ਵੀ ਪੜ੍ਹੋ - ਜਲੰਧਰ 'ਚ ਬਿਨਾ ਟੈਸਟ ਦੇ ਡਰਾਈਵਿੰਗ ਲਾਇਸੰਸ ਬਣਵਾਉਣ ਵਾਲਾ ਏਜੰਟ ਚੜ੍ਹਿਆ ਵਿਜੀਲੈਂਸ ਦੇ ਅੜਿੱਕੇ

ਹਸਪਤਾਲ ਦੇ ਸੂਤਰਾਂ ਨੇ ਦੱਸਿਆ ਕਿ ਸਰਕਾਰੀ ਐੱਸ.ਸੀ.ਬੀ.ਐੱਮ.ਸੀ.ਐੱਚ. ਵਿਚ 22 ਹੋਰ ਜ਼ਖ਼ਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ ਜਿਨ੍ਹਾਂ 'ਚੋਂ 5 ਆਈ.ਸੀ.ਯੂ. ਵਿਚ ਹਨ ਤੇ 17 ਨੂੰ ਵੱਖ-ਵੱਖ ਵਾਰਡਾਂ ਵਿਚ ਦਾਖ਼ਲ ਕਰਵਾਇਆ ਗਿਆ ਹੈ। ਇਸ ਵਿਚਾਲੇ 81 ਲਾਸ਼ਾਂ ਦੀ ਅਜੇ ਤਕ ਪਛਾਣ ਨਹੀਂ ਹੋ ਸਕੀ। ਇਨ੍ਹਾਂ ਲਾਸ਼ਾਂ ਨੂੰ ਅਖਿਲ ਭਾਰਤੀ ਆਯੁਰਵਿਗਿਆਨ ਕੇਂਦਰ, ਭੁਵਨੇਸ਼ਵਰ ਵਿਚ ਰੱਖਿਆ ਗਿਆ ਹੈ। ਇਕ ਲਾਸ਼ 'ਤੇ ਕਈ ਲੋਕਾਂ ਦੇ ਦਾਅਵਾ ਜਤਾਉਣ ਕਾਰਨ ਤਕਰੀਬਨ 84 ਲੋਕਾਂ ਨੇ DNA ਜਾਂਚ ਲਈ ਆਪਣੇ ਖ਼ੂਨ ਦੇ ਨਮੂਨੇ ਦਿੱਤੇ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News