ਨਿਪਾਹ ਵਾਇਰਸ ਕਾਰਨ ਇਕ ਹੋਰ ਮਰੀਜ਼ ਦੀ ਮੌਤ, ਸੰਪਰਕ ''ਚ ਆਏ 5 ਲੋਕ ਵੀ ਪਏ ਬੀਮਾਰ

Sunday, Sep 15, 2024 - 08:46 PM (IST)

ਨਿਪਾਹ ਵਾਇਰਸ ਕਾਰਨ ਇਕ ਹੋਰ ਮਰੀਜ਼ ਦੀ ਮੌਤ, ਸੰਪਰਕ ''ਚ ਆਏ 5 ਲੋਕ ਵੀ ਪਏ ਬੀਮਾਰ

ਕੋਚੀ : ਕੇਰਲ ਦੇ ਮਲਪੁਰਮ ਜ਼ਿਲ੍ਹੇ ਦੇ ਇਕ ਨਿੱਜੀ ਹਸਪਤਾਲ ਵਿਚ ਹਾਲ ਹੀ ਵਿਚ ਨਿਪਾਹ ਵਾਇਰਸ ਦੀ ਲਾਗ ਕਾਰਨ ਇਕ 24 ਸਾਲਾ ਵਿਅਕਤੀ ਦੀ ਮੌਤ ਹੋ ਗਈ। ਕੇਰਲ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਜਾਰਜ ਨੇ ਕਿਹਾ ਕਿ ਖੇਤਰੀ ਮੈਡੀਕਲ ਅਫਸਰ ਵੱਲੋਂ ਮੌਤ ਦੇ ਕਾਰਨਾਂ ਦੀ ਜਾਂਚ ਕਰਨ ਤੋਂ ਬਾਅਦ ਨਿਪਾਹ ਦੀ ਲਾਗ ਦਾ ਸ਼ੱਕ ਹੋਇਆ।

ਮੰਤਰੀ ਨੇ ਇਕ ਵੀਡੀਓ ਸੰਦੇਸ਼ ਵਿਚ ਕਿਹਾ, "ਉਪਲੱਬਧ ਨਮੂਨਿਆਂ ਨੂੰ ਤੁਰੰਤ ਜਾਂਚ ਲਈ ਭੇਜਿਆ ਗਿਆ ਅਤੇ ਨਤੀਜਿਆਂ ਨੇ ਲਾਗ ਦੀ ਪੁਸ਼ਟੀ ਕੀਤੀ।" ਬੈਂਗਲੁਰੂ ਤੋਂ ਸੂਬੇ ਵਿਚ ਪਹੁੰਚੇ ਮੱਲਪੁਰਮ ਨਿਵਾਸੀ ਦੀ 9 ਸਤੰਬਰ ਨੂੰ ਮੌਤ ਹੋ ਗਈ, ਜਿਸ ਤੋਂ ਬਾਅਦ ਉਸ ਦੇ ਉਪਲੱਬਧ ਨਮੂਨਿਆਂ ਨੂੰ ਕੋਝੀਕੋਡ ਦੇ ਮੈਡੀਕਲ ਕਾਲਜ ਅਤੇ ਹਸਪਤਾਲ ਦੀ ਲੈਬਾਰਟਰੀ ਵਿਚ ਪ੍ਰੀਖਣ ਲਈ ਭੇਜਿਆ ਗਿਆ ਸੀ। 

ਮੱਲਪੁਰਮ ਦੇ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਕੋਝੀਕੋਡ ਮੈਡੀਕਲ ਕਾਲਜ ਦੇ ਨਤੀਜਿਆਂ ਵਿਚ ਲਾਗ ਪਾਈ ਗਈ ਸੀ, ਜਿਸ ਤੋਂ ਬਾਅਦ ਸਿਹਤ ਮੰਤਰੀ ਨੇ ਸ਼ਨੀਵਾਰ ਰਾਤ ਨੂੰ ਹੀ ਇਕ ਉੱਚ ਪੱਧਰੀ ਮੀਟਿੰਗ ਕੀਤੀ ਅਤੇ ਪ੍ਰੋਟੋਕੋਲ ਮੁਤਾਬਕ ਜ਼ਰੂਰੀ ਕਦਮ ਚੁੱਕੇ। ਇਸ ਦੌਰਾਨ ਐਤਵਾਰ ਨੂੰ ਪੁਣੇ ਸਥਿਤ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲੋਜੀ (ਐੱਨਆਈਵੀ) ਦੇ ਨਤੀਜਿਆਂ ਨੇ ਲਾਗ ਦੀ ਪੁਸ਼ਟੀ ਕੀਤੀ।

ਮੰਤਰੀ ਨੇ ਕਿਹਾ ਕਿ ਸ਼ਨੀਵਾਰ ਰਾਤ ਨੂੰ ਹੀ 16 ਕਮੇਟੀਆਂ ਬਣਾਈਆਂ ਗਈਆਂ ਸਨ ਅਤੇ ਸੰਕਰਮਿਤ ਵਿਅਕਤੀ ਦੇ ਸੰਪਰਕ ਵਿਚ ਆਏ 151 ਲੋਕਾਂ ਦੀ ਸੂਚੀ ਵੀ ਬਣਾਈ ਗਈ ਸੀ। ਉਨ੍ਹਾਂ ਕਿਹਾ ਕਿ ਵਿਅਕਤੀ ਨੇ ਆਪਣੇ ਦੋਸਤਾਂ ਨਾਲ ਵੱਖ-ਵੱਖ ਥਾਵਾਂ ਦੀ ਯਾਤਰਾ ਕੀਤੀ ਸੀ ਅਤੇ ਜੋ ਉਸਦੇ ਸੰਪਰਕ ਵਿਚ ਆਏ ਸਨ, ਉਨ੍ਹਾਂ ਨੂੰ ਅਲੱਗ-ਥਲੱਗ ਰੱਖਿਆ ਗਿਆ ਹੈ।

ਜਾਰਜ ਨੇ ਕਿਹਾ, “ਅਲੱਗ-ਥਲੱਗ ਰੱਖੇ ਗਏ ਪੰਜ ਲੋਕਾਂ ਵਿਚ ਹਲਕਾ ਬੁਖਾਰ ਅਤੇ ਕੁਝ ਹੋਰ ਲੱਛਣ ਪਾਏ ਗਏ ਹਨ। ਉਨ੍ਹਾਂ ਦੇ ਨਮੂਨੇ ਜਾਂਚ ਲਈ ਭੇਜ ਦਿੱਤੇ ਗਏ ਹਨ।'' ਮੱਲਪੁਰਮ ਦੇ ਇਕ ਲੜਕੇ ਦੀ 21 ਜੁਲਾਈ ਨੂੰ ਮੌਤ ਹੋ ਗਈ ਸੀ, ਜੋ ਨਿਪਾਹ ਇਨਫੈਕਸ਼ਨ ਦਾ ਇਲਾਜ ਕਰਵਾ ਰਿਹਾ ਸੀ। ਇਸ ਸਾਲ ਰਾਜ ਵਿਚ ਨਿਪਾਹ ਸੰਕਰਮਣ ਦਾ ਇਹ ਪਹਿਲਾ ਪੁਸ਼ਟੀ ਹੋਇਆ ਮਾਮਲਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Sandeep Kumar

Content Editor

Related News