PNB ਬੈਂਕ 'ਚ ਇਕ ਹੋਰ ਧੋਖਾਧੜੀ ਦਾ ਮਾਮਲਾ ਆਇਆ ਸਾਹਮਣੇ, ਲੱਗਾ 32 ਕਰੋੜ ਦਾ ਚੂਨਾ

Friday, Jun 12, 2020 - 01:23 PM (IST)

PNB ਬੈਂਕ 'ਚ ਇਕ ਹੋਰ ਧੋਖਾਧੜੀ ਦਾ ਮਾਮਲਾ ਆਇਆ ਸਾਹਮਣੇ, ਲੱਗਾ 32 ਕਰੋੜ ਦਾ ਚੂਨਾ

ਨਵੀਂ ਦਿੱਲੀ — ਪੰਜਾਬ ਨੈਸ਼ਨਲ ਬੈਂਕ (ਪੀ ਐਨ ਬੀ) ਨਾਲ ਜੁੜੇ ਧੋਖਾਧੜੀ ਦੇ ਇੱਕ ਮਾਮਲੇ ਵਿਚ ਕੇਂਦਰੀ ਜਾਂਚ ਏਜੰਸੀ(CBI) ਨੇ ਦੇਸ਼ ਦੇ ਚਾਰ ਸੂਬਿਆਂ ਵਿਚ ਮੁਲਜ਼ਮਾਂ ਦੇ ਠਿਕਾਣਿਆਂ 'ਤੇ ਛਾਪਾ ਮਾਰਿਆ ਹੈ। ਸੀ.ਬੀ.ਆਈ. ਨੇ ਵਿਸ਼ਾਖਾਪਟਨਮ, ਕੋਲਕਾਤਾ, ਜੰਮੂ, ਭੁਵਨੇਸ਼ਵਰ ਅਤੇ ਕਟਕ ਵਿਚ ਮੁਲਜ਼ਮਾਂ ਦੇ ਘਰਾਂ ਅਤੇ ਦਫਤਰਾਂ ਦੀ ਤਲਾਸ਼ੀ ਲਈ ਹੈ। ਇਕ ਅਖ਼ਬਾਰ ਮੁਤਾਬਕ ਇਸ ਦੌਰਾਨ ਬੈਂਕ ਦੇ ਆਪਣੇ ਅਧਿਕਾਰੀਆਂ ਬਾਰੇ ਵੀ ਜਾਣਕਾਰੀ ਇਕੱਤਰ ਕੀਤੀ ਗਈ ਸੀ। ਜ਼ਿਕਰਯੋਗ ਹੈ ਕਿ ਪੰਜਾਬ ਨੈਸ਼ਨਲ ਬੈਂਕ ਨੂੰ ਨੀਰਵ ਮੋਦੀ ਮਾਮਲੇ ਵਿਚ ਪਹਿਲਾਂ ਹੀ ਤਗੜਾ ਝਟਕਾ ਲੱਗ ਚੁੱਕਾ ਹੈ ਅਤੇ ਬੈਂਕ ਅਜੇ ਇਸ ਘਾਟੇ ਨੂੰ ਵੀ ਪੂਰਾ ਨਹੀਂ ਕਰ ਸਕਿਆ ਹੈ।

ਸੀਬੀਆਈ ਮੁਤਾਬਕ ਪੰਜਾਬ ਨੈਸ਼ਨਲ ਬੈਂਕ ਦੇ 4 ਸੀਨੀਅਰ ਅਧਿਕਾਰੀਆਂ ਨੇ ਭੁਵਨੇਸ਼ਵਰ ਸਥਿਤ ਨਿੱਜੀ ਫਰਮ ਗਲੋਬਲ ਟਰੇਡਿੰਗ ਸਲਿਊਸ਼ਨਜ਼ ਲਿਮਟਿਡ ਦੇ ਸੀਨੀਅਰ ਅਧਿਕਾਰੀਆਂ ਨਾਲ ਮਿਲ ਕੇ ਇੱਕ ਆਰਥਿਕ ਅਪਰਾਧਕ ਸਾਜਿਸ਼ ਰਚੀ ਅਤੇ ਕਰੀਬ 32 ਕਰੋੜ ਰੁਪਏ ਦਾ ਬੈਂਕ ਧੋਖਾ ਕੀਤਾ।

ਇਹ ਪੜ੍ਹੋ: ਕੋਰੋਨਾ ਆਫ਼ਤ 'ਚ ਕਾਰੋਬਾਰੀਆਂ ਨੂੰ ਮਿਲੀ ਵੱਡੀ ਰਾਹਤ, ਈ-ਵੇ ਬਿੱਲ ਦੀ ਪ੍ਰਮਾਣਕਤਾ ਵਧਾਈ

ਜਾਂਚ ਏਜੰਸੀ ਮੁਤਾਬਕ ਇਹ ਕੇਸ 2010-15 ਦੇ ਵਿਚਕਾਰ ਦਾ ਹੈ, ਜਿਸ ਦੌਰਾਨ ਭੁਵਨੇਸ਼ਵਰ ਸਥਿਤ ਇੱਕ ਨਿੱਜੀ ਫਰਮ ਨੂੰ ਫਾਇਦਾ ਪਹੁੰਚਾਉਣ ਲਈ ਗਲਤ ਤਰੀਕੇ ਨਾਲ ਕ੍ਰੈਡਿਟ ਜਾਰੀ ਕੀਤਾ ਗਿਆ ਸੀ ਅਤੇ ਇਸ ਫਰਮ ਨਾਲ ਜੁੜੀਆਂ ਹੋਰ ਕੰਪਨੀਆਂ ਨੂੰ ਪੈਸੇ ਟ੍ਰਾਂਸਫਰ ਕੀਤੇ ਗਏ। ਇਸ ਕਾਰਨ ਦੇਸ਼ ਦੇ ਸਭ ਤੋਂ ਵੱਡੇ ਬੈਂਕਾਂ 'ਚ ਸ਼ੁਮਾਰ ਪੰਜਾਬ ਨੈਸ਼ਨਲ ਬੈਂਕ ਨੂੰ ਨੀਰਵ ਮੋਦੀ ਮਾਮਲੇ ਤੋਂ ਬਾਅਦ ਇਕ ਹੋਰ ਵੱਡਾ ਝਟਕਾ ਲੱਗਾ ਹੈ।

ਬੈਂਕ ਦੇ ਆਪਣੇ ਕਰਮਚਾਰੀਆਂ ਨੇ ਹੀ ਲੁੱਟਿਆ 

ਦਰਅਸਲ ਪੰਜਾਬ ਨੈਸ਼ਨਲ ਬੈਂਕ ਦੀ ਸ਼ਿਕਾਇਤ ਮੁਤਾਬਕ ਉਨ੍ਹਾਂ ਦੇ ਦੋਸ਼ੀ ਅਧਿਕਾਰੀਆਂ ਨੇ ਗਲੋਬਲ ਟ੍ਰੇਡਿੰਗ ਸਲਿਊਸ਼ਨਜ਼ ਲਿਮਟਿਡ ਦੀਆਂ ਵਪਾਰਕ ਗਤੀਵਿਧੀਆਂ ਦੀ ਸੱਚਾਈ ਦੀ ਪੁਸ਼ਟੀ ਨਹੀਂ ਕੀਤੀ। ਜੇ ਸੂਤਰਾਂ ਦੀ ਮੰਨੀਏ ਤਾਂ ਜਾਂ ਏਜੰਸੀ ਨੂੰ ਸ਼ੱਕ ਹੈ ਕਿ ਧੋਖਾਧੜੀ ਕਰਨ ਲਈ ਬੈਂਕ ਅਧਿਕਾਰੀਆਂ ਨੂੰ ਕਿੱਕ ਬੈਕ ਦਾ ਭੁਗਤਾਨ ਕਰ ਦਿੱਤੀ ਗਿਆ ਹੋਵਗਾ।

ਇਹ ਵੀ ਪੜ੍ਹੋ: ਸਟੇਟ ਬੈਂਕ ਨੇ ਫਿਰ ਕੀਤਾ ਕਰੋੜਾਂ ਗਾਹਕਾਂ ਨੂੰ ਅਲਰਟ, ਨਵੇਂ ਤਰੀਕੇ ਨਾਲ ਹੋ ਰਹੀ ਪੈਸਿਆਂ ਦੀ ਚੋਰੀ

ਇਸ ਮਾਮਲੇ ਵਿਚ ਸੀਬੀਆਈ ਨੇ ਪੰਜਾਬ ਨੈਸ਼ਨਲ ਬੈਂਕ ਦੇ ਚਾਰ ਅਧਿਕਾਰੀਆਂ ਨਾਗਮਨੀ ਸੱਤਿਆਨਾਰਾਇਣ ਪ੍ਰਸਾਦ (ਤਤਕਾਲੀ ਚੀਫ ਮੈਨੇਜਰ), ਐਸ.ਸੀ. ਸ਼ਰਮਾ (ਤਤਕਾਲੀ ਸਹਾਇਕ ਜਨਰਲ ਮੈਨੇਜਰ), ਮਨੋਰੰਜਨ ਦਾਸ (ਤਤਕਾਲੀ ਚੀਫ ਮੈਨੇਜਰ), ਪ੍ਰਿਯੋਤਮ ਦਾਸ (ਤਤਕਾਲੀ) ਖ਼ਿਲਾਫ਼ ਕੇਸ ਦਰਜ ਕੀਤਾ ਸੀ। ਇਸ ਤੋਂ ਇਲਾਵਾ ਭੁਵਨੇਸ਼ਵਰ ਦੀ ਗਲੋਬਲ ਟਰੇਡਿੰਗ ਸਲਿਊਸ਼ਨ ਲਿਮਟਿਡ ਦੇ ਕਈ ਕਾਰਜਕਾਰੀ ਅਧਿਕਾਰੀਆਂ ਦੇ ਨਾਮ ਵੀ ਹਨ। ਸਾਰੇ ਮੁਲਜ਼ਮਾਂ ਖ਼ਿਲਾਫ਼ ਪੰਜਾਬ ਨੈਸ਼ਨਲ ਬੈਂਕ ਦੀ ਸ਼ਿਕਾਇਤ 'ਤੇ ਅਪਰਾਧਿਕ ਸਾਜਿਸ਼, ਧੋਖਾਧੜੀ ਅਤੇ ਭ੍ਰਿਸ਼ਟਾਚਾਰ ਵਿਰੋਧੀ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਸੀਬੀਆਈ ਮੁਤਾਬਕ ਪੀ.ਐਨ.ਬੀ ਦੇ ਇਨ੍ਹਾਂ ਚਾਰੋਂ ਮੁਲਜ਼ਮਾਂ ਵਿਚੋਂ ਦੋ ਨਾਗਮਨੀ ਸੱਤਿਆਨਾਰਾਇਣ ਪ੍ਰਸਾਦ ਅਤੇ ਪ੍ਰੀਤੋਸ਼ ਦਾਸ ਅਜੇ ਵੀ ਪੰਜਾਬ ਨੈਸ਼ਨਲ ਬੈਂਕ ਵਿਚ ਨੌਕਰੀ ਕਰ ਰਹੇ ਹਨ ਜਦਕਿ ਬਾਕੀ ਦੋ ਸੇਵਾਮੁਕਤ ਹਨ। ਸੀ ਬੀ ਆਈ ਦੇ ਇਕ ਬੁਲਾਰੇ ਨੇ ਦੱਸਿਆ ਕਿ ਜਾਂਚ ਦੌਰਾਨ ਅਧਿਕਾਰੀਆਂ ਨੂੰ ਕਈ ਅਹਿਮ ਦਸਤਾਵੇਜ਼ ਅਤੇ ਲਾਕਰ ਦੀਆਂ ਵੀ ਮਿਲੀਆਂ ਹਨ।


author

Harinder Kaur

Content Editor

Related News