ਯੂ.ਪੀ. ਦੇ ਸਾਬਕਾ ਮੁੱਖ ਸਕੱਤਰ ਅਨੂਪ ਚੰਦਰ ਪਾਂਡੇ ਬਣੇ ਮੁੱਖ ਚੋਣ ਕਮਿਸ਼ਨਰ

Wednesday, Jun 09, 2021 - 12:02 AM (IST)

ਯੂ.ਪੀ. ਦੇ ਸਾਬਕਾ ਮੁੱਖ ਸਕੱਤਰ ਅਨੂਪ ਚੰਦਰ ਪਾਂਡੇ ਬਣੇ ਮੁੱਖ ਚੋਣ ਕਮਿਸ਼ਨਰ

ਨਵੀਂ ਦਿੱਲੀ : ਭਾਰਤ ਸਰਕਾਰ ਨੇ ਯੂ.ਪੀ. ਕੈਡਰ ਦੇ ਸੇਵਾਮੁਕਤ ਆਈ.ਏ.ਐੱਸ. ਅਧਿਕਾਰੀ ਅਨੂਪ ਚੰਦਰ ਪਾਂਡੇ ਨੂੰ ਦੇਸ਼ ਦਾ ਚੋਣ ਕਮਿਸ਼ਨਰ ਨਿਯੁਕਤ ਕੀਤਾ ਹੈ। ਅਨੂਪ ਚੰਦਰ 1984 ਬੈਚ ਦੇ ਆਈ.ਏ.ਐੱਸ. ਅਧਿਕਾਰੀ ਹਨ। 31 ਅਗਸਤ 2019 ਨੂੰ ਇਹ ਸੇਵਾਮੁਕਤ ਹੋਏ ਸਨ। ਅਨੂਪ ਚੰਦਰ 2018 ਵਿੱਚ ਉੱਤਰ ਪ੍ਰਦੇਸ਼ ਦੇ ਮੁੱਖ ਸਕੱਤਰ ਵੀ ਰਹਿ ਚੁੱਕੇ ਹਨ।  

ਇਹ ਵੀ ਪੜ੍ਹੋ- ਤੀਜੀ ਲਹਿਰ ਬੱਚਿਆਂ ਲਈ ਕਿੰਨੀ ਖ਼ਤਰਨਾਕ, ਇਸ 'ਤੇ ਕੋਈ ਡਾਟਾ ਨਹੀਂ: ਡਾ. ਗੁਲੇਰੀਆ

ਜਾਣਕਾਰੀ ਦੇ ਅਨੁਸਾਰ, 15 ਫਰਵਰੀ 1959 ਨੂੰ ਪੰਜਾਬ ਦੇ ਚੰਡੀਗੜ੍ਹ ਵਿੱਚ ਇਨ੍ਹਾਂ ਦਾ ਜਨਮ ਹੋਇਆ ਸੀ। ਮੈਕੇਨਿਕਲ ਇੰਜੀਨੀਅਰਿੰਗ ਵਿੱਚ ਬੈਚਲਰ ਦੀ ਡਿਗਰੀ ਹਾਸਲ ਕੀਤੀ ਹੈ। ਇਸ ਤੋਂ ਇਲਾਵਾ ਮੈਟੀਰੀਅਲ ਮੈਨੇਜਮੈਂਟ ਵਿੱਚ ਐੱਮ.ਬੀ.ਏ. ਦੀ ਡਿਗਰੀ ਵੀ ਲਈ ਹੋਈ ਹੈ। 

ਇਹ ਵੀ ਪੜ੍ਹੋ- ਕਾਨਪੁਰ 'ਚ ਭਿਆਨਕ ਸੜਕ ਹਾਦਸਾ, ਬੱਸ-ਲੋਡਰ ਦੀ ਟੱਕਰ 'ਚ 15 ਯਾਤਰੀਆਂ ਦੀ ਮੌਤ

31 ਅਗਸਤ 2019 ਨੂੰ ਸੇਵਾਮੁਕਤ ਹੋਣ ਤੋਂ ਪਹਿਲਾਂ ਪਾਂਡੇ ਉੱਤਰ ਪ੍ਰਦੇਸ਼ ਦੇ ਬੁਨਿਆਦੀ ਢਾਂਚੇ ਅਤੇ ਉਦਯੋਗਿਕ ਵਿਕਾਸ ਵਿਭਾਗ ਵਿੱਚ ਕਮਿਸ਼ਨਰ ਦੇ ਰੂਪ ਵਿੱਚ ਸੇਵਾ ਦੇ ਚੁੱਕੇ ਹਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News