ਜੋਸ਼ੀਮਠ ਦਾ ਨਾਂ ਬਦਲ ਕੇ ਜੋਤਿਰਮਠ ਕਰਨ ਦਾ ਐਲਾਨ
Sunday, Dec 26, 2021 - 01:48 AM (IST)
ਗੋਪੇਸ਼ਵਰ – ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਸ਼ਨੀਵਾਰ ਨੂੰ ਨੰਦਾਨਗਰ (ਘਾਟ) ਵਿਚ ਆਯੋਜਿਤ ਜਨ ਸਭਾ ਵਿਚ ਜੋਸ਼ੀਮਠ ਦਾ ਨਾਂ ਬਦਲ ਕੇ ਜੋਤਿਰਮਠ ਕਰਨ ਦਾ ਐਲਾਨ ਕੀਤਾ। ਉਨ੍ਹਾਂ ਇਸ ਮੌਕੇ 56.54 ਕਰੋੜ ਦੀਆਂ ਵੱਖ-ਵੱਖ ਵਿਕਾਸ ਯੋਜਨਾਵਾਂ ਦੀ ਘੁੰਡ ਚੁਕਾਈ ਅਤੇ ਨੀਂਹ ਪੱਥਰ ਵੀ ਰੱਖਿਆ।
ਜੋਸ਼ੀਮਠ ਉਤਰਾਖੰਡ ਦਾ ਮੁੱਖ ਪਹਾੜੀ ਨਗਰ ਅਤੇ ਬਦਰੀਨਾਥ ਧਾਮ ਦੇ ਯਾਤਰਾ ਮਾਰਗ ਦਾ ਮਹੱਤਵਪੂਰਨ ਪੜਾਅ ਹੈ। ਪ੍ਰਾਚੀਨ ਕਾਲ ਵਿਚ ਆਦਿ ਗੁਰੂ ਸ਼ੰਕਰਾਚਾਰੀਆ ਨੇ ਦੇਸ਼ ਦੇ ਚਾਰ ਕੋਨਿਆਂ ਵਿਚ ਜੋ ਚਾਰ ਮਠ ਸਥਾਪਤ ਕੀਤੇ, ਉਨ੍ਹਾਂ ਵਿਚ ਇਕ ਜੋਤਿਰਮਠ ਸੀ। ਸਰਦ ਰੁੱਤ ਵਿਚ ਜਦੋਂ ਕਿਵਾੜ ਬੰਦ ਹੁੰਦੇ ਹਨ ਤਾਂ ਬਦਰੀਨਾਥ ਤੋਂ ਸ਼ੰਕਰਾਚਾਰੀਆ ਦੀ ਗੱਦੀ ਜੋਤਿਰਮਠ ਲਿਆਂਦੀ ਜਾਂਦੀ ਹੈ, ਜਿਥੇ 6 ਮਹੀਨੇ ਤੱਕ ਪੂਜਾ ਹੁੰਦੀ ਹੈ। ਪਹਿਲਾਂ ਜੋਸ਼ੀਮਠ ਦੀ ਪਛਾਣ ਜੋਤਿਰਮਠ ਵਜੋਂ ਹੀ ਰਹੀ ਹੈ। ਅਜਿਹੇ ਵਿਚ ਮੁੱਖ ਮੰਤਰੀ ਦੇ ਇਸ ਐਲਾਨ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।