ਸ਼ਕਤੀਆਂ ਨਾਲ ਵਾਲ ਕੱਟਣ ਵਾਲੇ ਨੂੰ 1 ਕਰੋੜ ''ਤੇ 10 ਕਰੋੜ ਰੁਪਏ ਦੇ ਇਨਾਮ ਦੀ ਘੋਸ਼ਣਾ-ਸੋਸਾਇਟੀ
Tuesday, Aug 08, 2017 - 08:04 AM (IST)

ਜੀਂਦ — ਰਾਤ ਦੇ ਸਮੇਂ ਮਹਿਲਾਵਾਂ ਅਤੇ ਬੱਚੀਆਂ ਦੀਆਂ ਗੁੱਤਾ ਕੱਟਣ ਦੀ ਘਟਨਾ ਆਮ ਹੋ ਰਹੀ ਹੈ। ਇਸ ਘਟਨਾ ਨੂੰ ਕਿਸੇ ਤਾਂਤਰਿਕ ਜਾਂ ਮਾਇਆਵਈ ਤਾਕਤ ਵਲੋਂ ਅੰਜਾਮ ਦਿੱਤੇ ਜਾਣ ਦੇ ਡਰ ਨੂੰ ਦੂਰ ਕਰਨ ਲਈ ਹਰਿਆਣਾ ਤਰਕਸ਼ੀਲ ਸੋਸਾਇਟੀ ਅੱਗੇ ਆਈ ਹੈ। ਇਸ ਸੋਸਾਇਟੀ ਨੇ ਸਾਫ ਕਿਹਾ ਹੈ ਕਿ ਇਸ ਤਰ੍ਹਾਂ ਹੋ ਹੀ ਨਹੀਂ ਸਕਦਾ ਕਿ ਕੋਈ ਤਾਂਤਰਿਕ ਜਾਂ ਕੋਈ ਤਾਕਤ ਕਿਸੇ ਦੀ ਗੁੱਤ ਜਾਂ ਵਾਲ ਦੂਰ ਬੈਠੇ ਕੱਟ ਦੇਵੇ। ਇਸ ਦੇ ਨਾਲ ਹੀ ਸੋਸਾਇਟੀ ਨੇ ਘੋਸ਼ਣਾ ਕੀਤੀ ਹੈ ਕਿ ਇਸ ਤਰ੍ਹਾਂ ਦਾ ਕੁਝ ਕੋਈ ਤਾਂਤਰਿਕ ਜਾਂ ਤਾਕਤ ਤਰਕਸ਼ੀਲ ਸੋਸਾਇਟੀ ਦੇ ਮੈਂਬਰ ਨਾਲ ਕਰ ਦੇਵੇ ਤਾਂ ਉਸਨੂੰ ਇਕ ਕਰੋੜ ਦਾ ਇਨਾਮ ਦਿੱਤਾ ਜਾਵੇਗਾ। ਸੋਸਾਇਟੀ ਨੇ ਇਹ ਵੀ ਐਲਾਨ ਕੀਤਾ ਹੈ ਕਿ ਕਿਸੇ ਟੀ.ਵੀ. ਚੈਨਲ 'ਤੇ 24 ਤੋਂ 48 ਘੰਟੇ ਤੱਕ ਲਾਈਵ ਪ੍ਰੋਗਰਾਮ 'ਚ ਕਿਸੇ ਦੀ ਗੁੱਤ ਰਹੱਸਮਈ ਤਰੀਕੇ ਨਾਲ ਕੱਟ ਦਵੇ ਤਾਂ ਇਸ ਦੇ ਲਈ 10 ਕਰੋੜ ਦਾ ਇਨਾਮ ਦਿੱਤਾ ਜਾਵੇਗਾ। ਸੋਸਾਇਟੀ ਨੇ ਖੁੱਲ੍ਹੇ ਤੌਰ 'ਤੇ ਐਲਾਨ ਕਰਦੇ ਹੋਏ ਕਿਹਾ ਹੈ ਇਹ ਸਭ ਘਟਨਾਵਾਂ ਅਫਵਾਹ ਅਤੇ ਡਰ ਤੋਂ ਇਲਾਵਾ ਕੁੱਝ ਵੀ ਨਹੀਂ।
ਪਿੱਛਲੇ ਕੁਝ ਦਿਨਾਂ ਤੋਂ ਔਰਤਾਂ ਅਤੇ ਲੜਕੀਆਂ ਦੀਆਂ ਗੁੱਤਾਂ ਭੇਦਭਰੀ ਹਾਲਤ 'ਚ ਆਪਣੇ ਆਪ ਕੱਟੇ ਜਾਣ ਨੂੰ ਲੈ ਕੇ ਕਿਸੇ ਮਹਿਲਾ ਦੇ ਬਿੱਲੀ ਬਣਕੇ ਗੁੱਤ ਕੱਟਣ ਅਤੇ ਫਿਰ ਔਰਤ ਬਣ ਕੇ ਘਰੋਂ ਬਾਹਰ ਨਿਕਲਣ ਸਮੇਂ ਦਿਖਾਈ ਦੇਣ ਦੀਆਂ ਅਫਵਾਹਾਂ ਦਾ ਬਾਜ਼ਾਰ ਜੀਂਦ 'ਚ ਬਹੁਤ ਗਰਮ ਹੈ। ਇਸ ਸਮੇਂ ਮਾਹੌਲ ਇਸ ਤਰ੍ਹਾਂ ਦਾ ਬਣਿਆ ਹੋਇਆ ਹੈ ਕਿ ਜੀਂਦ ਦੇ 302 'ਚੋਂ ਜ਼ਿਆਦਾਤਰ ਪਿੰਡਾਂ ਦੇ ਘਰਾਂ ਦੇ ਬਾਹਰ ਸੁਰੱਖਿਆ ਘੇਰੇ ਦੇ ਤਹਿਤ ਨਿੰਮ ਦੀਆਂ ਟਹਿਣੀਆਂ, ਨਿੰਬੂ ਅਤੇ ਮਿਰਚ ਟੱਗਣ ਤੋਂ ਲੈ ਕੇ ਘਰਾਂ ਦੇ ਦਰਵਾਜ਼ਿਆਂ 'ਤੇ ਮਹਿੰਦੀ,ਗੋਬਰ ਅਤੇ ਸਿੰਦੂਰ ਦੇ ਹੱਥ ਦੇ ਥਾਪੇ ਨਜ਼ਰ ਆ ਰਹੇ ਹਨ। ਹਾਰਤ ਇਹ ਹੋ ਗਏ ਹਨ ਕਿ ਪੇਂਡੂ ਇਲਾਕਿਆਂ ਨਿੰਮ ਦੇ ਦਰੱਖਤ ਬਿਨ੍ਹਾਂ ਟਾਹਣੀਆਂ ਦੇ ਹੋ ਗਏ ਹਨ। ਨਿੰਬੂ ਮਿਰਚਾਂ ਦੀ ਮੰਗ ਵੀ ਡਰ ਦੇ ਕਾਰਨ ਵਧ ਗਈ ਹੈ। ਔਰਤਾਂ ਸ਼ਾਮ ਹੁੰਦੇ ਹੀ ਘਰ 'ਚ ਕੈਦ ਹੋ ਕੇ ਰਹਿ ਜਾਂਦੀਆਂ ਹਨ।
ਡੀ.ਐਸ.ਪੀ ਕਪਤਾਨ ਸਿੰਘ ਨੇ ਔਰਤਾਂ ਦੀਆਂ ਗੁੱਤਾ ਕੱਟਣ ਨੂੰ ਲੈ ਕੇ ਅਫਵਾਹਾਂ ਫੈਲਾਉਣ ਵਾਲੇ 'ਤੇ ਸਖਤ ਕਾਰਵਾਈ ਦੀ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਇਸ ਕਿਸੇ ਨੂੰ ਵੀ ਕਰਦੇ ਦੇਖਿਆ ਜਾਂ ਸੁਣਿਆ ਗਿਆ ਤਾਂ ਸਖਤ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕਰਕੇ ਗ੍ਰਿਫਤਾਰ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸ਼ਹਿਰ ਦੇ ਪੱਛੜੇ ਇਲਾਕੇ ਅਤੇ ਪੇਂਡੂ ਇਲਾਕੇ 'ਚ ਪੁਲਸ ਗਸ਼ਤ ਕਰਕੇ ਸ਼ਰਾਰਤੀ ਤੱਤਾਂ 'ਤੇ ਸ਼ਿਕੰਜਾ ਕੱਸਣ ਲਈ ਵਧਾਈ ਗਈ ਹੈ, ਜੋ ਕਿ ਲੋਕਾਂ ਵਿਚ ਇਸ ਭਰਮ ਜਾਂ ਡਰ ਨੂੰ ਵਧਾ ਰਹੇ ਹਨ।
ਸੋਸਾਇਟੀ ਦੇ ਸੂਬਾ ਪ੍ਰਧਾਨ ਸੁਭਾਸ਼ ਤਿਤਰਮ ਦੇ ਅਨੁਸਾਰ ਉਹ ਮਹਿਲਾਵਾਂ ਦੇ ਵਾਲ ਕੱਟਣ ਦੇ 3 ਮਾਮਲਿਆਂ ਦੀ ਪਿੱਛਲੇ 15 ਸਾਲ ਤੋਂ ਜਾਂਚ ਕਰ ਰਹੇ ਹਨ। ਇੰਨਾਂ ਤਿੰਨਾਂ ਮਾਮਲਿਆਂ 'ਚੋਂ ਪਹਿਲਾਂ 15 ਸਾਲ ਪਹਿਲਾਂ ਦਾ ਹੈ। ਦੂਸਰਾ 5 ਸਾਲ ਪਹਿਲਾ ਅਤੇ ਤੀਸਰਾ 3 ਮਹੀਨੇ ਪਹਿਲਾਂ ਦਾ ਹੈ। ਤਿੰਨਾ ਮਾਮਲਿਆਂ ਨੂੰ ਗੁਪਤ ਰੱਖਿਆ ਗਿਆ ਹੈ। ਇਨ੍ਹਾਂ ਤਿੰਨਾਂ 'ਚੋਂ ਇਕ ਮਹਿਲਾ ਉਹ ਸੀ ਜਿਸ ਦੀਆਂ ਲੜਕੀਆਂ ਸਨ। ਲੜਕਾ ਨਾ ਹੋਣ ਦੇ ਕਾਰਨ ਉਹ ਡਿਪਰੈਸ਼ਨ 'ਚ ਸੀ ਜਿਸ ਦੇ ਕਾਰਨ ਉਸਨੇ ਆਪਣੇ ਵਾਲ ਕੱਟ ਲਏ। ਦੂਸਰੇ ਮਾਮਲੇ 'ਚ ਘਰ ਦਰਾਣੀ ਜਠਾਣੀ ਦਾ ਝਗੜਾ ਸੀ ਖਹਿਬਾਜ਼ੀ 'ਚ ਵਾਲ ਕੱਟੇ ਗਏ। ਤੀਸਰਾ ਮਾਮਲਾ ਯੌਨ-ਸ਼ੋਸ਼ਣ ਦਾ ਸੀ। ਤਿੰਨਾਂ ਮਾਮਲਿਆਂ 'ਚ ਡਿਪਰੈਸ਼ਨ ਵੱਡੀ ਵਜ੍ਹਾ ਸੀ।
ਸੁਭਾਸ਼ ਤਿਤਰਮ ਨੇ ਕਿਹਾ ਹੈ ਕਿ ਇਸ ਸਮੇਂ ਜਿਨ੍ਹਾਂ ਵੀ ਪਿੰਡਾਂ 'ਚ ਕਿਸੇ ਪਰਿਵਾਰ ਦੀ ਔਰਤ ਦੀ ਵਾਲ ਕੱਟੇ ਹਨ ਤਾਂ ਉਸਦੇ ਪਰਿਵਾਰ ਵਾਲੇ ਸੋਸਾਇਟੀ ਨੂੰ ਬੁਲਾ ਕੇ ਜਾਂਚ ਕਰਵਾਉਣਾ ਚਾਹੁਣ ਤਾਂ ਉਹ ਮਾਮਲੇ ਦੀ ਤਹਿ ਤੱਕ ਜਾ ਕੇ ਦੱਸ ਸਕਦੇ ਹਨ ਕਿ ਅਸਲ ਵਜ੍ਹਾ ਕੀ ਹੈ।
ਅਸਲ ਮਾਜਰਾ ਇਹ ਹੈ ਕਿ ਜੋ ਡਰ ਬਣ ਗਿਆ ਹੈ, ਉਸਦਾ ਕੋਈ ਵਜੂਦ ਹੀ ਨਹੀਂ ਹੈ।