‘ਸ਼ਰਾਬ ਨੀਤੀ’ ’ਤੇ ਅੰਨਾ ਹਜ਼ਾਰੇ ਨੇ ਕੇਜਰੀਵਾਲ ਨੂੰ ਲਿਖੀ ਚਿੱਠੀ, ਕਿਹਾ- ਤੁਸੀਂ ਵੀ ਸੱਤਾ ਦੇ ਨਸ਼ੇ ’ਚ ਡੁੱਬ ਗਏ

Tuesday, Aug 30, 2022 - 03:15 PM (IST)

‘ਸ਼ਰਾਬ ਨੀਤੀ’ ’ਤੇ ਅੰਨਾ ਹਜ਼ਾਰੇ ਨੇ ਕੇਜਰੀਵਾਲ ਨੂੰ ਲਿਖੀ ਚਿੱਠੀ, ਕਿਹਾ- ਤੁਸੀਂ ਵੀ ਸੱਤਾ ਦੇ ਨਸ਼ੇ ’ਚ ਡੁੱਬ ਗਏ

ਨਵੀਂ ਦਿੱਲੀ- ਦਿੱਲੀ ’ਚ ਆਬਕਾਰੀ ਨੀਤੀ ’ਚ ਘਪਲੇ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਆਮ ਆਦਮੀ ਪਾਰਟੀ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਹੁਣ ਅੰਨਾ ਹਜ਼ਾਰੇ ਨੇ ਚਿੱਠੀ ਲਿਖੀ ਹੈ। ਅੰਨਾ ਨੇ ਚਿੱਠੀ ’ਚ ਕੇਜਰੀਵਾਲ ਨੂੰ ਕੁਝ ਪੁਰਾਣੀਆਂ ਗੱਲਾਂ ਯਾਦ ਦਿਵਾਉਂਦੇ ਹੋਏ ਲਿਖਿਆ ਹੈ ਕਿ ਇਕ ਵੱਡੇ ਅੰਦੋਲਨ ਨਾਲ ਉਪਜੀ ਕਿਸੇ ਸਿਆਸੀ ਪਾਰਟੀ ਨੂੰ ਅਜਿਹੀ ਨੀਤੀ ਲਿਆਉਣਾ ਸ਼ੋਭਾ ਨਹੀਂ ਦਿੰਦਾ। ਇਸ ਦੇ ਨਾਲ ਹੀ ਅੰਨਾ ਹਜ਼ਾਰੇ ਨੇ ਚਿੱਠੀ ਜ਼ਰੀਏ ਸ਼ਰਾਬ ਨਾਲ ਜੁੜੀਆਂ ਸਮੱਸਿਆਵਾਂ ਨੂੰ ਲੈ ਕੇ ਸੁਝਾਅ ਵੀ ਦਿੱਤੇ ਹਨ।

ਇਹ ਵੀ ਪੜ੍ਹੋ- BJP ਨੇ ਹੁਣ ਨਵੀਂ ਕਹਾਣੀ ਸ਼ੁਰੂ ਕੀਤੀ, ਕਿਹਾ- ਸਕੂਲ ਬਣਾਉਣ ’ਚ ਘਪਲਾ ਹੋਇਆ: ਸਿਸੋਦੀਆ

PunjabKesari

ਕੇਜਰੀਵਾਲ ਨੂੰ ਲਿਖੀ ਚਿੱਠੀ ’ਚ ਕਿਹਾ ਕਿ ਤੁਹਾਡੇ ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਮੈਂ ਤੁਹਾਨੂੰ ਚਿੱਠੀ ਲਿਖ ਰਿਹਾ ਹਾਂ। ਪਿਛਲੇ ਕਈ ਦਿਨਾਂ ਤੋਂ ਦਿੱਲੀ ਸਰਕਾਰ ਦੀ ਸ਼ਰਾਬ ਨੀਤੀ ਬਾਰੇ ਜੋ ਖ਼ਬਰਾਂ ਆ ਰਹੀਆਂ ਹਨ, ਉਨ੍ਹਾਂ ਨੂੰ ਪੜ੍ਹ ਕੇ ਬਹੁਤ ਦੁੱਖ ਹੁੰਦਾ ਹੈ। ਤੁਸੀਂ ਲੋਕਪਾਲ ਅੰਦੋਲਨ ਕਾਰਨ ਸਾਡੇ ਨਾਲ ਜੁੜੇ। ਉਦੋਂ ਤੋਂ ਤੁਸੀਂ ਅਤੇ ਮਨੀਸ਼ ਸਿਸੋਦੀਆ ਕਈ ਵਾਰ ਸਾਡੇ ਪਿੰਡ ਰਾਲੇਗਣਸਿੱਧੀ ਆ ਚੁੱਕੇ ਹੋ। ਪਿਛਲੇ 35 ਸਾਲਾਂ ਤੋਂ ਸਾਡੇ ਪਿੰਡ ’ਚ ਸ਼ਰਾਬ, ਬੀੜੀ, ਸਿਗਰਟ ਨਹੀਂ ਵਿਕਦੀ ਹੈ। ਇਹ ਵੇਖ ਕੇ ਤੁਸੀਂ ਪ੍ਰੇਰਿਤ ਹੋਏ ਸੀ। ਤੁਸੀਂ ਇਸ ਗੱਲ ਦੀ ਪ੍ਰਸ਼ੰਸਾ ਵੀ ਕੀਤੀ ਸੀ।

ਇਹ ਵੀ ਪੜ੍ਹੋ- CBI ਛਾਪੇ ਮਗਰੋਂ ਮਨੀਸ਼ ਸਿਸੋਦੀਆ ਬੋਲੇ- ‘ਮੁੱਦਾ ਤਾਂ ਅਰਵਿੰਦ ਕੇਜਰੀਵਾਲ ਨੂੰ ਰੋਕਣਾ ਹੈ’

PunjabKesari

ਚਿੱਠੀ ’ਚ ਅੰਨਾ ਹਜ਼ਾਰੇ ਨੇ ਇਹ ਲਿਖਿਆ ਹੈ, ‘ਤੁਸੀਂ ਸਿਆਸਤ ’ਚ ਆਉਣ ਤੋਂ ਪਹਿਲਾਂ ਸਰਵਾਜ ਨਾਂ ਦੀ ਕਿਤਾਬ ਲਿਖੀ ਸੀ। ਇਸ ਸਵਰਾਜ ਨਾਂ ਦੀ ਕਿਤਾਬ ’ਚ ਤੁਸੀਂ ਗ੍ਰਾਮ ਸਭਾ, ਸ਼ਰਾਬ ਨੀਤੀ ਬਾਰੇ ਵੱਡੀਆਂ-ਵੱਡੀਆਂ ਗੱਲਾਂ ਲਿਖੀਆਂ ਸਨ। ਉਦੋਂ ਤੁਹਾਡੇ ਤੋਂ ਬਹੁਤ ਉਮੀਦ ਸੀ ਪਰ ਸਿਆਸਤ ’ਚ ਜਾ ਕੇ ਮੁੱਖ ਮੰਤਰੀ ਬਣਨ ਮਗਰੋਂ ਤੁਸੀਂ ਆਦਰਸ਼ ਵਿਚਾਰਧਾਰਾ ਨੂੰ ਭੁੱਲ ਗਏ। ਜਿਸ ਤਰ੍ਹਾਂ ਸ਼ਰਾਬ ਦਾ ਨਸ਼ਾ ਹੁੰਦਾ ਹੈ, ਉਸ ਤਰ੍ਹਾਂ ਸੱਤਾ ਦਾ ਵੀ ਨਸ਼ਾ ਹੁੰਦਾ ਹੈ। ਅਜਿਹਾ ਲੱਗ ਰਿਹਾ ਹੈ ਕਿ ਤੁਸੀਂ ਵੀ ਸੱਤਾ ਦੇ ਨਸ਼ੇ ’ਚ ਡੁੱਬ ਗਏ ਹੋ। ਇਸ ਲਈ ਦਿੱਲੀ ਸੂਬੇ ’ਚ ਤੁਹਾਡੀ ਸਰਕਾਰ ਨੇ ਨਵੀਂ ਸ਼ਰਾਬ ਨੀਤੀ ਬਣਾਈ। ਸ਼ਰਾਬ ਦੀ ਵਿਕਰੀ ਅਤੇ ਸ਼ਰਾਬ ਪੀਣ ਨੂੰ ਹੱਲਾ-ਸ਼ੇਰੀ ਮਿਲ ਸਕਦੀ ਹੈ। ਗਲੀ-ਗਲੀ ’ਚ ਸ਼ਰਾਬ ਦੀਆਂ ਦੁਕਾਨਾਂ ਖੁੱਲ੍ਹਵਾਈਆਂ ਜਾ ਸਕਦੀਆਂ ਹਨ। ਇਸ ਨਾਲ ਭ੍ਰਿਸ਼ਟਾਚਾਰ ਨੂੰ ਵਧਾਵਾ ਮਿਲ ਸਕਦਾ ਹੈ, ਇਹ ਗੱਲ ਜਨਤਾ ਦੇ ਹਿੱਤ ’ਚ ਨਹੀਂ ਹੈ।
 

ਇਹ ਵੀ ਪੜ੍ਹੋ- ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ’ਤੇ CBI ਦਾ ਸ਼ਿਕੰਜਾ, ਗਾਜ਼ੀਆਬਾਦ ’ਚ ਬੈਂਕ ਲਾਕਰ ਦੀ ਲਈ ਤਲਾਸ਼ੀ


author

Tanu

Content Editor

Related News