ਅੰਕਿਤਾ ਭੰਡਾਰੀ ਕਤਲਕਾਂਡ: ਫੋਰੈਂਸਿਕ ਜਾਂਚ ’ਚ ਵੱਡਾ ਖ਼ੁਲਾਸਾ, ਕਤਲ ਤੋਂ ਪਹਿਲਾਂ ਨਹੀਂ ਹੋਇਆ ਸੀ ਰੇਪ

10/17/2022 3:07:08 PM

ਦੇਹਰਾਦੂਨ- ਉੱਤਰਾਖੰਡ ’ਚ ਇਕ ਰਿਜ਼ਾਰਟ ਮਾਲਕ ਵਲੋਂ ਰਿਸੈਪਸ਼ਨਿਸਟ ਦੇ ਤੌਰ ’ਤੇ ਕੰਮ ਕਰਨ ਵਾਲੀ ਅੰਕਿਤਾ ਭੰਡਾਰੀ ਦੇ ਕਤਲ ਕੀਤੇ ਜਾਣ ਦੇ ਮਾਮਲੇ ’ਚ ਵੱਡਾ ਖ਼ੁਲਾਸਾ ਹੋਇਆ ਹੈ। ਦਰਅਸਲ ਪੀੜਤਾ ਦੇ ਵਿਸਰਾ ਨਮੂਨਿਆਂ ਦੀ ਫੋਰੈਂਸਿਕ ਜਾਂਚ ਰਿਪੋਰਟ ’ਚ ਜਬਰ-ਜ਼ਿਨਾਹ ਦੀ ਪੁਸ਼ਟੀ ਨਹੀਂ ਹੋਈ ਹੈ। ਪੁਲਸ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ।

ਇਹ ਵੀ ਪੜ੍ਹੋ- ਰਿਸ਼ੀਕੇਸ਼ 'ਚ ਨਹਿਰ 'ਚੋਂ ਮਿਲੀ ਅੰਕਿਤਾ ਦੀ ਲਾਸ਼; SIT ਨੂੰ ਜਾਂਚ ਦੇ ਹੁਕਮ, ਦੋਸ਼ੀ ਦੇ ਰਿਜ਼ਾਰਟ ’ਤੇ ਚੱਲਿਆ ਬੁਲਡੋਜ਼ਰ

ਅੰਕਿਤਾ ਦੇ ਮਾਲਕ ਅਤੇ ਭਾਜਪਾ ਪਾਰਟੀ ਦੇ ਸਾਬਕਾ ਨੇਤਾ ਦੇ ਪੁੱਤਰ ਪੁਲਕਿਤ ਆਰੀਆ ਅਤੇ ਉਸ ਦੇ ਦੋ ਸਹਿਯੋਗੀਆਂ ਨੇ ਉਸ ਦਾ ਕਤਲ ਕਰ ਦਿੱਤਾ ਸੀ। ਇਸ ਦੇ ਵਿਰੋਧ ’ਚ ਜਨਤਾ ਦਾ ਰੋਹ ਵੇਖਣ ਨੂੰ ਮਿਲਿਆ । ਲੋਕਾਂ ਨੇ ਦੋਸ਼ੀਆਂ ਨੂੰ ਫਾਂਸੀ ਦਿੱਤੇ ਜਾਣ ਦੀ ਮੰਗ ਕੀਤੀ। ਦੱਸ ਦੇਈਏ ਕਿ 19 ਸਾਲਾ ਅੰਕਿਤਾ ਭੰਡਾਰੀ ਦੀ ਲਾਸ਼ 24 ਸਤੰਬਰ ਨੂੰ ਉੱਤਰਾਖੰਡ ਦੇ ਰਿਸ਼ੀਕੇਸ਼ ’ਚ ਚਿੱਲਾ ਨਹਿਰ ਤੋਂ ਬਰਾਮਦ ਕੀਤੀ ਗਈ ਸੀ। ਅੰਕਿਤਾ ਰਿਸੈਪਸ਼ਨਿਸਟ ਦੇ ਤੌਰ ’ਤੇ ਕੰਮ ਕਰਦੀ ਸੀ ਅਤੇ ਉਹ 18-19 ਸਤੰਬਰ ਨੂੰ ਗਾਇਬ ਹੋ ਗਈ ਸੀ।

ਇਹ ਵੀ ਪੜ੍ਹੋ- ਅੰਕਿਤਾ ਭੰਡਾਰੀ ਕਤਲਕਾਂਡ : ਤਿੰਨੋਂ ਮੁੱਖ ਦੋਸ਼ੀ SIT ਦੀ ਹਿਰਾਸਤ ’ਚ

ਇਕ ਅਧਿਕਾਰੀ ਮੁਤਾਬਕ ਵਿਸਰਾ ਦੇ ਨਮੂਨਿਆਂ ਦੀ ਰਿਪੋਰਟ ’ਚ ਅੰਕਿਤਾ ਦੇ ਕਤਲ ਤੋਂ ਪਹਿਲਾਂ ਯੌਨ ਸ਼ੋਸ਼ਣ ਦੀ ਗੱਲ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਨਵੇਂ ਸਿੱਟੇ ਏਮਜ਼, ਰਿਸ਼ੀਕੇਸ਼ ਵਲੋਂ ਜਾਰੀ ਪੋਸਟਮਾਰਟਮ ਰਿਪੋਰਟ ਦਾ ਸਮਰਥਨ ਕਰਦੇ ਹਨ, ਜਿਸ ’ਚ ਪੀੜਤਾ ਦੇ ਯੌਨ ਸ਼ੋਸ਼ਣ ਤੋਂ ਇਨਕਾਰ ਕੀਤਾ ਗਿਆ ਸੀ। ਆਰੀਆ ਅਤੇ ਉਸ ਦੇ ਦੋ ਸਾਥੀ ਜੇਲ੍ਹ ’ਚ ਹਨ, ਜਦਕਿ ਮਾਮਲੇ ’ਚ ਵਿਸ਼ੇਸ਼ ਜਾਂਚ ਦਲ (ਐੱਸ. ਆਈ. ਟੀ.) ਵਲੋਂ ਜਾਂਚ ਜਾਰੀ ਹੈ। ਅਧਿਕਾਰੀ ਨੇ ਕਿਹਾ ਕਿ ਡੀ. ਆਈ. ਜੀ. ਪੀ. ਰੇਣੂਕਾ ਦੇਵੀ ਦੀ ਪ੍ਰਧਾਨਗੀ ’ਚ SIT ਦੀ ਜਾਂਚ ਆਪਣੇ ਸਿੱਟੇ ਦੇ ਕਰੀਬ ਹੈ, ਜਿਸ ਤੋਂ ਬਾਅਦ ਮਾਮਲੇ ’ਚ ਦੋਸ਼ ਪੱਤਰ ਦਾਇਰ ਕੀਤਾ ਜਾਵੇਗਾ। 

ਕੀ ਹੈ ਪੂਰਾ ਮਾਮਲਾ-

19 ਸਾਲ ਦੀ ਅੰਕਿਤਾ ਬੀਤੀ 18-19 ਸਤੰਬਰ ਤੋਂ ਗਾਇਬ ਸੀ। ਉਹ ਪੁਲਕਿਤ ਦੇ ਰਿਜ਼ਾਰਟ ’ਚ ਰਿਸੈਪਸ਼ਨਿਸਟ ਵਜੋਂ ਕੰਮ ਕਰਦੀ ਸੀ। ਦੋਸ਼ੀਆਂ ਦੀ ਗ੍ਰਿਫ਼ਤਾਰੀ ਮਗਰੋਂ ਪੁਲਸ ਨੇ ਖ਼ੁਲਾਸਾ ਕੀਤਾ ਹੈ ਕਿ 19 ਤਾਰੀਖ਼ ਦੀ ਰਾਤ ਉਸ ਦਾ ਕਤਲ ਕਰ ਦਿੱਤਾ ਗਿਆ ਸੀ। ਪੁਲਸ ਨੇ ਇਸ ਮਾਮਲੇ ’ਚ ਭਾਜਪਾ ਨੇਤਾ ਦੇ ਪੁੱਤਰ ਪੁਲਕਿਤ ਆਰੀਆ ਸਮੇਤ 3 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅੰਕਿਤਾ ਦੇ ਲਾਪਤਾ ਹੋਣ ਮਗਰੋਂ ਰਿਜ਼ਾਰਟ ਸੰਚਾਲਕ ਅਤੇ ਮੈਨੇਜਰ ਫਰਾਰ ਹੋ ਗਏ ਸਨ। 


Tanu

Content Editor

Related News