ਕੁੜੀਆਂ ਬਾਰੇ ਦਿੱਤੇ ਬਿਆਨ ਲਈ ਕਥਾਵਾਚਕ ਅਨਿਰੁੱਧਾਚਾਰਿਆ ਨੇ ਮੰਗੀ ਮੁਆਫ਼ੀ! ਆਖ਼ੀ ਸੀ ਇਹ ਗੱਲ
Saturday, Jul 26, 2025 - 08:39 AM (IST)

ਨੈਸ਼ਨਲ ਡੈਸਕ: ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ 'ਚ ਸਥਿਤ ਵ੍ਰਿੰਦਾਵਨ ਦੇ ਗੌਰੀ ਗੋਪਾਲ ਆਸ਼ਰਮ ਦੇ ਕਥਾਵਾਚਕ ਸਵਾਮੀ ਅਨਿਰੁੱਧਾਚਾਰਿਆ ਵੱਲੋਂ ਅੱਜਕੱਲ੍ਹ ਦੀਆਂ ਕੁੜੀਆਂ ਬਾਰੇ ਦਿੱਤੇ ਬਿਆਨ ਮਗਰੋਂ ਨਵਾਂ ਵਿਵਾਦ ਛਿੜ ਗਿਆ ਹੈ। ਉਨ੍ਹਾਂ ਦੇ ਖ਼ਿਲਾਫ਼ ਕਈ ਥਾਈਂ ਵਿਰੋਧ ਪ੍ਰਦਰਸ਼ਨ ਵੀ ਹੋ ਰਹੇ ਹਨ। ਇਸ ਮਗਰੋਂ ਕਥਾਵਾਚਕ ਵੱਲੋਂ ਜਨਤਕ ਤੌਰ 'ਤੇ ਮੁਆਫ਼ੀ ਮੰਗ ਲਈ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀ ਸਿਆਸਤ 'ਚ ਹਲਚਲ! ਛਿੜੀ ਨਵੀਂ ਚਰਚਾ
ਦਰਅਸਲ, ਅਨੁਰੱਧਾਚਾਰਿਆ ਨੇ ਇਕ ਸਮਾਗਮ ਦੌਰਾਨ ਹਾਲ ਹੀ ਵਿਚ ਪਤਨੀ ਵੱਲੋਂ ਆਪਣੇ ਆਸ਼ਿਕ ਲਈ ਪਤੀ ਦੇ ਕਤਲ ਕੀਤੇ ਜਾਣ ਦੀਆਂ ਕੁਝ ਘਟਨਾਵਾਂ ਦਾ ਹਵਾਲਾ ਦਿੰਦਿਆਂ ਕਿਹਾ ਸੀ ਕਿ ਅੱਜਕੱਲ੍ਹ ਕੁੜੀਆਂ ਦਾ ਵਿਆਹ 25 ਸਾਲ ਦੀ ਉਮਰ ਵਿਚ ਜਾ ਕੇ ਹੁੰਦਾ ਹੈ, ਪਰ ਉਦੋਂ ਤਕ ਕਈ ਕੁੜੀਆਂ ਗਲਤ ਰਾਹੇ ਪੈ ਚੁੱਕੀਆਂ ਹੁੰਦੀਆਂ ਹਨ, ਜਿਸ ਕਾਰਨ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ। ਇਸ ਸਮਾਗਮ ਦੌਰਾਨ ਕਥਾਵਾਚਕ ਵੱਲੋਂ ਆਖ਼ੀਆਂ ਗਈਆਂ ਗੱਲਾਂ ਦੀ ਇਕ ਛੋਟੀ ਜਿਹੀ ਕਲਿੱਪ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਗਈ, ਜਿਸ ਮਗਰੋਂ ਕਈ ਮਹਿਲਾ ਸੰਗਠਨਾਂ ਵੱਲੋਂ ਇਸ 'ਤੇ ਹੰਗਾਮਾ ਕਰ ਦਿੱਤਾ ਗਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਰੱਦ ਹੋ ਗਈਆਂ ਛੁੱਟੀਆਂ! ਸ਼ਨੀ-ਐਤਵਾਰ ਨੂੰ ਵੀ...
ਹੁਣ ਕਥਾਵਾਚਕ ਨੇ ਵੀਡੀਓ ਜਾਰੀ ਕਰ ਕੇ ਕਿਹਾ ਕਿ ਉਨ੍ਹਾਂ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ AI ਦੀ ਮਦਦ ਨਾਲ ਉਨ੍ਹਾਂ ਦੇ ਕਈ ਸ਼ਬਦਾਂ ਨੂੰ ਕੱਟ ਕੇ ਛੋਟੀ ਜਿਹੀ ਵੀਡੀਓ ਕਲਿੱਪ ਵਾਇਰਲ ਕਰ ਦਿੱਤੀ ਗਈ, ਜਦਕਿ ਉਨ੍ਹਾਂ ਨੇ ਹਾਲ ਹੀ ਵਿਚ ਵਾਪਰੀਆਂ ਘਟਨਾਵਾਂ ਦੇ ਹਵਾਲਾ ਦੇ ਕੇ ਕੁਝ ਕੁ ਕੁੜੀਆਂ ਬਾਰੇ ਹੀ ਟਿੱਪਣੀ ਕੀਤੀ ਸੀ। ਉਨ੍ਹਾਂ ਕਿਹਾ ਕਿ ਉਹ ਕਦੇ ਵੀ ਔਰਤਾਂ ਦਾ ਅਪਮਾਨ ਨਹੀਂ ਕਰ ਸਕਦੇ, ਔਰਤਾਂ ਉਨ੍ਹਾਂ ਲਈ ਪੂਜਣਯੋਗ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਅਧੂਰਾ ਬਿਆਨ ਸੁਣ ਕੇ ਦੁੱਖ ਲੱਗਿਆ ਹੈ ਤਾਂ ਉਹ ਉਸ ਲਈ ਵੀ ਮੁਆਫ਼ੀ ਮੰਗਦੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8