ਬੱਚਿਆਂ ਨੂੰ ਮਿਡ-ਡੇ ਮੀਲ ਦੀ ਥਾਂ ਪਹੁੰਚਿਆਂ ਪਸ਼ੂਆਂ ਦਾ ਖਾਣਾ

Saturday, Mar 20, 2021 - 12:51 AM (IST)

ਪੁਣੇ - ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਵਿੱਚ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਮਿਲਣ ਵਾਲੇ ਮਿਡ-ਡੇ ਮੀਲ  ਵਿੱਚ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਸਰਕਾਰੀ ਸਕੂਲ ਵਿੱਚ ਬੱਚਿਆਂ ਨੂੰ ਵੰਡਣ ਲਈ ਖਾਣਾ ਜਾਂ ਕੋਈ ਹੋਰ ਸੁੱਕਾ ਪਦਾਰਥ ਨਹੀਂ ਸਗੋਂ ਪਸ਼ੂਆਂ ਦਾ ਚਾਰਾ ਭੇਜਿਆ ਗਿਆ ਹੈ। ਸਕੂਲ ਵਿੱਚ ਪਸ਼ੂਆਂ ਦਾ ਚਾਰਾ ਪ੍ਰਸ਼ਾਸਨ ਵੱਲੋਂ ਭੇਜੇ ਜਾਣ ਤੋਂ ਬਾਅਦ ਅਧਿਆਪਕ ਅਤੇ ਅਧਿਕਾਰੀ ਵੀ ਹੈਰਾਨ ਹਨ।

ਉਥੇ ਹੀ, ਇਸ ਪੂਰੇ ਮਾਮਲੇ 'ਤੇ ਪੁਣੇ ਦੇ ਮੇਅਰ ਦਾ ਕਹਿਣਾ ਹੈ ਕਿ, ਮਿਡ-ਡੇ ਮੀਲ ਯੋਜਨਾ ਰਾਜ ਸਰਕਾਰ ਵੱਲੋਂ ਚਲਾਈ ਜਾਂਦੀ ਹੈ। ਵਿਦਿਆਰਥੀਆਂ ਦੇ ਵਿੱਚ ਸਿਰਫ ਵੰਡ ਲਈ ਨਗਰ ਨਿਗਮ ਜ਼ਿੰਮੇਦਾਰ ਹੈ। ਇਹ ਬਦਕਿਸਮਤੀ ਭੱਰਿਆ ਹੈ। ਨਿਊਜ ਏਜੰਸੀ ANI ਨਾਲ ਗੱਲਬਾਤ ਦੌਰਾਨ ਪੁਣੇ ਦੇ ਮੇਅਰ ਨੇ ਇਸ ਮਾਮਲੇ ਵਿੱਚ ਜਾਂਚ ਦੀ ਮੰਗ ਕੀਤੀ ਹੈ।

FSSAI ਨੇ ਜ਼ਬਤ ਕੀਤੇ ਪਸ਼ੂ ਚਾਰਾ ਦੇ ਪੈਕੇਟ
ਸਥਾਨਕ ਲੋਕਾਂ ਨੂੰ ਜਦੋਂ ਬੱਚਿਆਂ ਦੇ ਮਿਡ-ਡੇ ਮੀਲ ਦੀ ਸਪਲਾਈ ਵਿੱਚ ਪਸ਼ੂਆਂ ਦੇ ਚਾਰੇ ਦੇ ਹੋਣ ਦੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਇਸ ਦੀ ਸ਼ਿਕਾਇਤ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (FSSAI) ਨੂੰ ਕੀਤੀ। ਸ਼ਿਕਾਇਤ ਮਿਲਣ ਤੋਂ ਬਾਅਦ FSSAI ਨੇ ਸਪਲਾਈ ਵਿੱਚ ਆਏ ਪਸ਼ੂਆਂ ਦੇ ਚਾਰੇ ਦੇ ਸਾਰੇ ਪੈਕੇਟਾਂ ਨੂੰ ਜ਼ਬਤ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮਾਮਲਾ ਪੁਣੇ  ਦੇ ਸਰਕਾਰੀ ਸਕੂਲ ਨੰਬਰ 58 ਦਾ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
 


Inder Prajapati

Content Editor

Related News