ਪਰਿਣੀਤੀ ਨੇ ''ਨਾਸਮਝੀ'' ''ਚ ਕੀਤਾ ਟਵੀਟ: ਅਨਿਲ ਵਿਜ

12/21/2019 3:25:01 PM

ਨਵੀਂ ਦਿੱਲੀ/ਚੰਡੀਗੜ੍ਹ—ਹਰਿਆਣਾ 'ਚ 'ਬੇਟੀ ਬਚਾਓ, ਬੇਟੀ ਪੜਾਓ' ਮੁਹਿੰਮ ਦੀ ਬ੍ਰਾਂਡ ਅੰਬੈਸਡਰ ਅਤੇ ਮਸ਼ਹੂਰ ਬਾਲੀਵੁੱਡ ਅਦਾਕਾਰ ਪਰਿਣੀਤੀ ਚੋਪੜਾ ਵੱਲੋਂ ਨਾਗਰਿਕ ਸੋਧ ਕਾਨੂੰਨ 'ਤੇ ਕੀਤੇ ਗਏ ਟਵੀਟ ਨੇ ਸਿਆਸੀ ਗਲਿਆਰੇ 'ਚ ਇੱਕ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ, ਜਿਸ ਤੋਂ ਬਾਅਦ ਹਰਿਆਣਾ ਸਰਕਾਰ ਨੇ ਆਪਣਾ ਪੱਲਾ ਝਾੜਦੇ ਹੋਏ ਕਿਹਾ ਹੈ ਕਿ ਉਹ ਬ੍ਰਾਂਡ ਅੰਬੈਸਡਰ ਨਹੀਂ ਹੈ, ਹਾਲਾਂਕਿ ਕੋਈ ਇਹ ਨਹੀਂ ਦੱਸ ਰਿਹਾ ਹੈ ਕਿ ਪਰਿਣੀਤੀ ਚੋਪੜਾ ਨੂੰ ਕਦੋਂ ਹਟਾਇਆ ਗਿਆ ਸੀ। ਇਸ ਸਬੰਧੀ ਅੱਜ ਭਾਵ ਸ਼ਨੀਵਾਰ ਨੂੰ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਦੱਸਿਆ ਹੈ ਕਿ ਪਰਿਣੀਤੀ ਚੋਪੜਾ ਨੇ ਨਾਗਰਿਕਤਾ ਸੋਧ ਕਾਨੂੰਨ ਸੰਬੰਧੀ ਟਵੀਟ ਕੀਤਾ ਹੈ ਉਹ 'ਨਾਸਮਝੀ' 'ਚ ਕੀਤਾ ਹੈ। ਉਨ੍ਹਾਂ ਨੂੰ ਨਾਗਰਿਕਤਾ ਕਾਨੂੰਨ ਦੀ ਹਕੀਕਤ ਬਾਰੇ ਦੱਸਾਂਗੇ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਇਸ ਕਾਨੂੰਨ ਸਬੰਧੀ ਕਈ ਲੋਕਾਂ ਨੂੰ ਸਹੀ ਜਾਣਕਾਰੀ ਨਹੀਂ ਹੈ, ਜਿਸ ਕਾਰਨ ਅਜਿਹੀ ਬਿਆਨਬਾਜ਼ੀ ਕਰ ਰਹੇ ਹਨ।

PunjabKesari

ਦੱਸਣਯੋਗ ਹੈ ਕਿ ਹਰਿਆਣਾ ਦੇ ਅੰਬਾਲਾ ਜ਼ਿਲੇ ਦੀ ਬੇਟੀ ਮੰਨੀ ਜਾਂਦੀ ਮਸ਼ਹੂਰ ਬਾਲੀਵੁੱਡ ਅਦਾਕਾਰ ਪਰਿਣੀਤੀ ਚੋਪੜਾ ਨੇ ਦੇਸ਼ 'ਚ ਨਾਗਰਿਕਤਾ ਕਾਨੂੰਨ ਖਿਲਾਫ ਚੱਲ ਰਹੇ ਹਿੰਸਕ ਪ੍ਰਦਰਸ਼ਨ ਦੌਰਾਨ ਟਵੀਟ ਕਰਕੇ ਉਨ੍ਹਾਂ ਵਿਦਿਆਰਥੀਆਂ ਦੀ ਹਮਾਇਤ ਕੀਤੀ ਸੀ, ਜਿਨ੍ਹਾਂ 'ਤੇ ਪੁਲਸ ਨੇ ਤਸ਼ੱਦਦ ਢਾਹ ਰਹੀ ਸੀ। ਪਰਿਣੀਤੀ ਨੇ ਟਵੀਟ 'ਚ ਲਿਖਿਆ ਹੈ, ''ਜੇਕਰ ਨਾਗਰਿਕਾਂ ਵੱਲੋਂ ਆਪਣੇ ਵਿਚਾਰ ਦੱਸਣ ਤੇ ਹਰ ਵਾਰ ਅਜਿਹਾ ਹੁੰਦਾ ਰਿਹਾ ਤਾਂ ਕੈਬ ਨੂੰ ਭੁੱਲ ਜਾਓ। ਸਾਨੂੰ ਇੱਕ ਬਿੱਲ ਪਾਸ ਕਰਨਾ ਚਾਹੀਦਾ ਹੈ ਅਤੇ ਆਪਣੇ ਦੇਸ਼ ਨੂੰ ਲੋਕਤੰਤਰਿਕ ਦੇਸ਼ ਕਹਿਣਾ ਛੱਡ ਦੇਣਾ ਚਾਹੀਦਾ ਹੈ। ਆਪਣੇ ਦਿਲ ਦੀਆਂ ਗੱਲਾਂ ਕਹਿਣ ਲਈ ਨਿਰਦੋਸ਼ ਲੋਕਾਂ ਦੀ ਕੁੱਟਮਾਰ ਕੀਤੀ ਜਾ ਰਹੀ ਹੈ। ਇਹ ਬਰਬਰਤਾ ਹੈ। ''

ਇਸ ਸੰਬੰਧੀ ਸਫਾਈ ਪੇਸ਼ ਕਰਦੇ ਹੋਏ ਯੋਗੇਂਦਰ ਮਲਿਕ ਨੇ ਦੱਸਿਆ ਹੈ ਕਿ ਸਾਲ 2015 'ਚ ਕੁਝ ਸਮੇਂ ਲਈ ਪਰਿਣੀਤੀ ਨੂੰ ਬ੍ਰਾਂਡ ਅੰਬੈਸਡਰ ਬਣਾਇਆ ਗਿਆ ਸੀ। ਹੁਣ ਹਰਿਆਣਾ ਦੀਆਂ ਬੇਟੀਆਂ ਹੀ ਬ੍ਰਾਂਡ ਅੰਬੈਸਡਰ ਹੋਣਗੀਆਂ।


Iqbalkaur

Content Editor

Related News