ਅਨਿਲ ਵਿਜ ਨੇ CID ਚੀਫ ਖਿਲਾਫ ਚਾਰਜਸ਼ੀਟ ਦਾਖਲ ਕਰਨ ਦਾ ਦਿੱਤਾ ਆਦੇਸ਼

1/21/2020 3:21:59 PM

ਚੰਡੀਗੜ੍ਹ—ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਇਨ੍ਹੀਂ ਦਿਨੀਂ ਫਿਰ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਇਸ ਵਾਰ ਚਰਚਾ ਦਾ ਵਿਸ਼ਾਂ ਉਨ੍ਹਾਂ ਦਾ ਬਿਆਨ ਨਹੀਂ ਬਲਕਿ ਸੀ.ਆਈ.ਡੀ ਮਾਮਲੇ 'ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ ਨਾਲ ਅਣਬਣ ਮੁੱਦਾ ਬਣਿਆ ਹੋਇਆ ਹੈ। ਸੀ ਆਈ ਡੀ ਦੇ ਮਾਮਲੇ 'ਚ ਅਨਿਲ ਵਿਜ ਨੇ ਵੱਡੀ ਕਾਰਵਾਈ ਕਰਦੇ ਹੋਏ ਨੇ ਮੰਗ ਕੀਤੀ ਹੈ ਕਿ ਹਰਿਆਣਾ ਸੀ.ਆਈ.ਡੀ ਚੀਫ ਅਨਿਲ ਰਾਵ ਨੂੰ ਅਹੁਦੇ ਤੋਂ ਹਟਾਉਣਾ ਚਾਹੀਦਾ ਹੈ ਅਤੇ ਉਨ੍ਹਾਂ ਖਿਲਾਫ ਚਾਰਜਸ਼ੀਟ ਦਰਜ ਕੀਤੀ ਜਾਣੀ ਚਾਹੀਦੀ ਹੈ। ਅਨਿਲ ਵਿਜ ਨੇ ਗ੍ਰਹਿ ਵਿਭਾਗ ਦੇ ਐਡੀਸ਼ਨਲ ਚੀਫ ਸਕੱਤਰ ਵਿਜੈਵਰਧਨ ਨੂੰ ਆਦੇਸ਼ ਦਿੱਤਾ ਹੈ ਕਿ ਸਰਵਿਸ ਰੂਲ 7 ਤਹਿਤ ਸੀ.ਆਈ.ਡੀ ਚੀਫ ਖਿਲਾਫ ਚਾਰਜਸ਼ੀਟ ਦਰਜ ਕੀਤੀ ਜਾਵੇ।

ਮਾਹਰਾਂ ਅਨੁਸਾਰ ਅਨਿਲ ਵਿਜ ਨੇ ਇਸ ਮਸਲੇ 'ਤੇ ਮੁੱਖ ਮੰਤਰੀ ਨੂੰ ਇੱਕ ਚਿੱਠੀ ਲਿਖੀ ਹੈ। ਇਸ ਚਿੱਠੀ 'ਚ ਅਨਿਲ ਵਿਜ ਨੇ ਸੀ.ਆਈ.ਡੀ ਚੀਫ ਅਨਿਲ ਰਾਵ ਖਿਲਾਫ ਸ਼ਿਕਾਇਤ ਕੀਤੀ ਹੈ ਅਤੇ ਕਿਹਾ ਹੈ ਕਿ ਉਹ ਉਨ੍ਹਾਂ ਦੇ ਆਦੇਸ਼ ਨਹੀਂ ਮੰਨ ਰਹੇ ਹਨ ਜਦਕਿ ਅਨਿਲ ਵਿਜ ਹੀ ਹੁਣ ਸੂਬੇ ਦੇ ਗ੍ਰਹਿ ਮੰਤਰੀ ਹਨ।

ਸੀ.ਆਈ.ਡੀ ਚੀਫ ਨਹੀਂ ਸੁਣ ਰਹੇ ਗੱਲ-
ਅਨਿਲ ਰਾਵ 'ਤੇ ਸੂਬੇ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੇ ਸੀ.ਆਈ.ਡੀ ਚੀਫ ਦੀ ਰਿਪੋਰਟ ਮੰਗੀ ਹੈ ਪਰ ਉਹ ਜਵਾਬ ਨਹੀਂ ਦੇ ਰਹੇ ਹਨ। ਅਜਿਹੇ 'ਚ ਇਸ ਤੋਂ ਇਕ ਵੱਡੀ ਸਮੱਸਿਆ ਪੈਦਾ ਹੋ ਸਕਦੀ ਹੈ।


Iqbalkaur

Edited By Iqbalkaur