ਸ਼ੌਕ ਦਾ ਕੋਈ ਮੁੱਲ ਨਹੀਂ; ਬਜ਼ੁਰਗ ਕੋਲ ਹੈ ਦੁਨੀਆ ਭਰ ਦੀਆਂ ਘੜੀਆਂ ਦਾ ਅਨਮੋਲ ਖਜ਼ਾਨਾ, ਇੰਝ ਪੈਦਾ ਹੋਇਆ ਸ਼ੌਕ

Sunday, May 21, 2023 - 12:22 PM (IST)

ਸ਼ੌਕ ਦਾ ਕੋਈ ਮੁੱਲ ਨਹੀਂ; ਬਜ਼ੁਰਗ ਕੋਲ ਹੈ ਦੁਨੀਆ ਭਰ ਦੀਆਂ ਘੜੀਆਂ ਦਾ ਅਨਮੋਲ ਖਜ਼ਾਨਾ, ਇੰਝ ਪੈਦਾ ਹੋਇਆ ਸ਼ੌਕ

ਇੰਦੌਰ- ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਵਿਚ 78 ਸਾਲਾ ਅਨਿਲ ਭੱਲਾ ਦੇ ਘਰ 'ਚ ਦਾਖ਼ਲ ਹੁੰਦੇ ਹੀ ਕੰਨਾਂ 'ਚ ਦੁਨੀਆ ਭਰ ਦੀਆਂ ਦੁਰਲੱਭ ਘੜੀਆਂ ਦੀਆਂ ਵੱਖ-ਵੱਖ ਆਵਾਜ਼ਾਂ ਗੂੰਜਣ ਲੱਗਦੀਆਂ ਹਨ। ਪ੍ਰਾਚੀਨ ਘੜੀਆਂ ਨੂੰ ਚੱਲਦੇ ਵੇਖ ਕੇ ਅਜਿਹਾ ਲੱਗਦਾ ਹੈ ਕਿ ਅਸੀਂ ਕਿਸੇ ਟਾਈਮ ਮਸ਼ੀਨ 'ਚ ਬੈਠਕ ਅਤੀਤ ਵਿਚ ਪਹੁੰਚ ਗਏ ਹੋਈਏ। ਭੱਲਾ 'ਚ ਦੁਰਲੱਭ ਘੜੀਆਂ ਨੂੰ ਸੰਜੋਣ ਨੂੰ ਲੈ ਕੇ ਗਜਬ ਦਾ ਜਨੂੰਨ ਹੈ ਅਤੇ ਉਹ ਭਾਰਤ ਨਾਲ ਹੀ ਫਰਾਂਸ, ਸਵਿਟਜ਼ਰਲੈਂਡ, ਯੂ.ਕੇ, ਅਮਰੀਕਾ ਅਤੇ ਜਰਮਨੀ 'ਚ ਬਣੀਆਂ 650 ਤੋਂ ਵੱਧ ਘੜੀਆਂ ਦੇ ਅਨਮੋਲ ਖਜ਼ਾਨੇ ਦਾ ਮਾਲਕ ਹਨ।

ਇਹ ਵੀ ਪੜ੍ਹੋ-  ਸਿੱਕਮ 'ਚ ਫਸੇ 500 ਸੈਲਾਨੀਆਂ ਲਈ ਫ਼ਰਿਸ਼ਤਾ ਬਣ ਪਹੁੰਚੀ ਭਾਰਤੀ ਫ਼ੌਜ, ਸੁਰੱਖਿਅਤ ਕੱਢੇ ਬਾਹਰ

ਇੰਝ ਪੈਦਾ ਹੋਈਆਂ ਘੜੀਆਂ ਇਕੱਠੀਆਂ ਕਰਨ ਦਾ ਸ਼ੌਕ

ਭੱਲਾ ਨੇ ਦੱਸਿਆ ਕਿ ਉਨ੍ਹਾਂ ਨੂੰ ਦੁਰਲੱਭ ਘੜੀਆਂ ਇਕੱਠੀਆਂ ਕਰਨ ਦਾ ਸ਼ੌਕ ਆਪਣੇ ਦਾਦਾ ਹੁਕੂਮਤ ਰਾਏ ਭੱਲਾ ਤੋਂ ਵਿਰਾਸਤ 'ਚ ਮਿਲਿਆ ਹੈ, ਜੋ ਉੱਚ ਸਿੱਖਿਆ ਲਈ ਵਿਦੇਸ਼ 'ਚ ਰਹਿਣ ਦੌਰਾਨ ਉੱਥੋਂ ਕੁਝ ਘੜੀਆਂ ਦੇਸ਼ ਲੈ ਕੇ ਆਏ ਸਨ। ਉਨ੍ਹਾਂ ਕਿਹਾ ਕਿ ਮੈਂ 16 ਸਾਲ ਦੀ ਉਮਰ 'ਚ ਜੋ ਪਹਿਲੀ ਘੜੀ ਖਰੀਦੀ ਸੀ, ਉਹ ਇਕ 'ਐਨੀਵਰਸਰੀ ਕਲਾਕ' ਸੀ, ਜਿਸਦਾ ਮਤਲਬ ਹੈ ਕਿ ਇਸ ਨੂੰ ਸਾਲ 'ਚ ਸਿਰਫ ਇਕ ਵਾਰ ਚਾਬੀ ਲਗਾਉਣ ਦੀ ਜ਼ਰੂਰਤ ਹੁੰਦੀ ਹੈ। ਇਸ ਤੋਂ ਬਾਅਦ ਜਦੋਂ ਵੀ ਮੇਰੇ ਕੋਲ ਕੁਝ ਵਾਧੂ ਪੈਸੇ ਹੁੰਦੇ ਤਾਂ ਮੈਂ ਘੜੀਆਂ ਖਰੀਦ ਲੈਂਦਾ।

PunjabKesari

ਲਿਮਕਾ ਬੁੱਕ ਆਫ ਰਿਕਾਰਡਜ਼ ਦਾ ਵੀ ਮਿਲਿਆ ਸਰਟੀਫ਼ਿਕੇਟ

ਭੱਲਾ ਦੇ ਖ਼ਜ਼ਾਨੇ 'ਚ ਸਾਲ ਦਰ ਸਾਲ ਵੱਖ-ਵੱਖ ਤਰ੍ਹਾਂ ਦੀਆਂ ਘੜੀਆਂ ਜਮ੍ਹਾਂ ਹੁੰਦੀਆਂ ਰਹੀਆਂ। ਉਨ੍ਹਾਂ ਦੱਸਿਆ ਕਿ ਸਾਲ 2013 'ਚ ਲਿਮਕਾ ਬੁੱਕ ਆਫ ਰਿਕਾਰਡਜ਼ ਨੇ ਉਨ੍ਹਾਂ ਦੇ ਨਾਂ ਰਾਸ਼ਟਰੀ ਰਿਕਾਰਡ ਦਾ ਸਰਟੀਫ਼ਿਕੇਟ ਜਾਰੀ ਕੀਤਾ ਸੀ। ਸਰਟੀਫ਼ਿਕੇਟ ਮੁਤਾਬਕ ਭੱਲਾ ਦੇ ਦੁਰਲੱਭ ਸੰਗ੍ਰਹਿ ਵਿਚ ਸਭ ਤੋਂ ਪੁਰਾਣੀ ਘੜੀ 10 ਫੁੱਟ ਉੱਚੀ 'ਗ੍ਰੈਂਡਫਾਦਰ ਕਲਾਕ' ਹੈ, ਜਿਸ ਦਾ ਨਿਰਮਾਣ ਫਰਾਂਸ ਵਿਚ ਸਾਲ 1750 ਦੌਰਾਨ ਕੀਤਾ ਗਿਆ ਸੀ।
ਹਾਲਾਂਕਿ ਭੱਲਾ ਦਾ ਦਾਅਵਾ ਹੈ ਕਿ ਉਨ੍ਹਾਂ ਕੋਲ ਅਜਿਹੀ ਘੜੀ ਵੀ ਹੈ, ਜੋ ਸਾਲ 1700 ਦੇ ਆਸ-ਪਾਸ ਬਣੀ ਸੀ। ਉਨ੍ਹਾਂ ਦੱਸਿਆ ਕਿ ਸੰਗ੍ਰਹਿ 'ਚ ਸ਼ਾਮਲ ਵਿਲੱਖਣ ਘੜੀਆਂ 'ਚ 1830 ਦੌਰਾਨ ਇੰਗਲੈਂਡ 'ਚ ਲੱਕੜ ਦੇ ਇਕ ਟੁਕੜੇ ਤੋਂ ਉੱਕਰੀ ਘੜੀ ਸ਼ਾਮਲ ਹੈ, ਜੋ ਵੱਖ-ਵੱਖ 'ਡਾਇਲ' ਰਾਹੀਂ ਇਕੋ ਸਮੇਂ ਦੁਨੀਆ ਦੇ 16 ਵੱਡੇ ਸ਼ਹਿਰਾਂ ਦਾ ਸਮਾਂ ਦਰਸਾਉਂਦੀ ਹੈ।

ਇਹ ਵੀ ਪੜ੍ਹੋ- ਵਿਆਹ ਦਾ ਮੰਡਪ ਛੱਡ ਪੇਪਰ ਦੇਣ ਪਹੁੰਚੀ ਲਾੜੀ, ਲਾੜੇ ਨੇ ਫੇਰਿਆਂ ਲਈ ਕੀਤੀ ਉਡੀਕ, ਹਰ ਕੋਈ ਕਰ ਰਿਹੈ ਤਾਰੀਫ਼

ਕਬਾੜੀਏ ਤੋਂ ਵੀ ਖਰੀਦੀਆਂ ਘੜੀਆਂ

ਭੱਲਾ ਮੁਤਾਬਕ ਉਨ੍ਹਾਂ ਦੇ ਸੰਗ੍ਰਹਿ 'ਚ ਭਾਰਤ 'ਚ ਬਣੀ ਇਕੋ-ਇਕ ਘੜੀ 'ਵੰਦੇ ਮਾਤਰਮ' ਹੈ। ਉਨ੍ਹਾਂ ਦੱਸਿਆ ਕਿ ਕਰੀਬ 65 ਸਾਲ ਪੁਰਾਣੀ ਇਸ ਘੜੀ ਦਾ ਬਾਹਰੀ ਢੱਕਣ ਸ਼ੁੱਧ ਤਾਂਬੇ ਦਾ ਬਣਿਆ ਹੋਇਆ ਹੈ ਅਤੇ ਇਸ 'ਤੇ ਦੇਵੀ-ਦੇਵਤਿਆਂ ਦੇ ਨਾਲ-ਨਾਲ ਮਹਾਤਮਾ ਗਾਂਧੀ ਅਤੇ ਬਾਲ ਗੰਗਾਧਰ ਤਿਲਕ ਦੀਆਂ ਮੂਰਤੀਆਂ ਉੱਕਰੀਆਂ ਹੋਈਆਂ ਹਨ। ਭੱਲਾ ਲੰਬੇ ਸਮੇਂ ਤੋਂ ਆਟੋਮੋਬਾਈਲ ਕਾਰੋਬਾਰ ਨਾਲ ਜੁੜੇ ਹੋਏ ਹਨ ਅਤੇ ਇਨ੍ਹੀਂ ਦਿਨੀਂ ਉਹ ਦੁਰਲੱਭ ਘੜੀਆਂ ਦੀ ਸਾਂਭ-ਸੰਭਾਲ ਅਤੇ ਮੁਰੰਮਤ 'ਚ ਰੁੱਝੇ ਹੋਏ ਹਨ। ਉਨ੍ਹਾਂ ਕਿਹਾ ਕਿ ਮੇਰੇ ਕੋਲ ਕਈ ਅਜਿਹੀਆਂ ਘੜੀਆਂ ਹਨ, ਜਿਨ੍ਹਾਂ ਨੂੰ ਮੈਂ ਕਬਾੜੀਆਂ ਤੋਂ ਬੰਦ ਹਾਲਤ 'ਚ ਖਰੀਦਿਆ ਸੀ। ਮੈਂ ਦੁਨੀਆ ਭਰ ਤੋਂ ਇਨ੍ਹਾਂ ਦੇ ਕਲ-ਪੁਰਜੇ ਇਕੱਠੇ ਕਰ ਕੇ ਇਨ੍ਹਾਂ ਦੀ ਮੁਰੰਮਤ ਕੀਤੀ ਅਤੇ ਉਨ੍ਹਾਂ ਨੂੰ ਚਲਾਇਆ।

ਇਹ ਵੀ ਪੜ੍ਹੋ-  6 ਮਹੀਨੇ ਪਹਿਲਾਂ ਕਰਵਾਈ ਸੀ ਲਵ ਮੈਰਿਜ, ਪਤੀ ਦੀ ਮੌਤ ਹੋਈ ਤਾਂ ਪਤਨੀ ਨੇ ਵੀ ਛੱਡ ਦਿੱਤੀ ਦੁਨੀਆ

PunjabKesari

ਰੁਕੀ ਹੋਈ ਘੜੀ ਦਾ ਹੋਣਾ ਸ਼ਗਨ ਨਹੀਂ ਪਰ ਮੈਂ ਇਸ 'ਤੇ ਵਿਸ਼ਵਾਸ ਨਹੀਂ ਕਰਦਾ

ਭੱਲਾ ਮੁਤਾਬਕ ਉਨ੍ਹਾਂ ਦੇ ਸੰਗ੍ਰਹਿ ਵਿਚ 650 ਤੋਂ ਵੱਧ ਘੜੀਆਂ ਕੰਮ ਕਰਨ ਦੀ ਹਾਲਤ ਵਿਚ ਹਨ ਪਰ ਇੰਨੀਆਂ ਘੜੀਆਂ ਨੂੰ ਨਿਯਮਤ ਤੌਰ 'ਤੇ ਚਾਬੀ ਦੇਣਾ ਇਕੱਲੇ ਵਿਅਕਤੀ ਦੇ ਵੱਸ ਦੀ ਗੱਲ ਨਹੀਂ, ਇਸ ਲਈ ਉਹ ਲੋੜ ਪੈਣ 'ਤੇ ਹੀ ਘੜੀਆਂ 'ਚ ਚਾਬੀ ਭਰਦੇ ਹਨ। ਉਨ੍ਹਾਂ ਕਿਹਾ ਕੁਝ ਲੋਕ ਕਹਿੰਦੇ ਹਨ ਕਿ ਘਰ 'ਚ ਰੁਕੀ ਹੋਈ ਘੜੀ ਦਾ ਹੋਣਾ ਚੰਗਾ ਸ਼ਗਨ ਨਹੀਂ ਹੈ ਪਰ ਮੈਂ ਇਸ 'ਤੇ ਵਿਸ਼ਵਾਸ ਨਹੀਂ ਕਰਦਾ।

ਇਹ ਵੀ ਪੜ੍ਹੋ- ਪੁੱਤ ਬਣਿਆ ਕਪੁੱਤ, ਦੋਸਤ ਨਾਲ ਰਲ ਮਾਂ-ਪਿਓ ਨੂੰ ਦਿੱਤੀ ਰੂਹ ਕੰਬਾਊ ਮੌਤ, ਕਾਰਨ ਜਾਣ ਹੋਵੋਗੇ ਹੈਰਾਨ


author

Tanu

Content Editor

Related News