ਗੁੱਸੇ ''ਚ ਸੱਸ ਨੇ ਨੂੰਹ ਨੂੰ ਗਲੇ ਲਗਾ ਕੇ ਕੀਤਾ ਕੋਰੋਨਾ ਪਾਜ਼ੇਟਿਵ

Thursday, Jun 03, 2021 - 08:23 PM (IST)

ਹੈਦਰਾਬਾਦ : ਤੇਲੰਗਾਨਾ ਵਿੱਚ ਸੱਸ-ਨੂੰਹ ਨਾਲ ਜੁੜਿਆ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਤੇਲੰਗਾਨਾ ਦੇ ਸੋਮਰੀਪੇਟਾ ਪਿੰਡ ਦੀ ਰਹਿਣ ਵਾਲੀ ਇੱਕ ਜਨਾਨੀ ਦਾ ਕੋਰੋਨਾ ਟੈਸਟ ਪਾਜ਼ੇਟਿਵ ਆਇਆ ਤਾਂ ਉਸ ਨੂੰ ਘਰ ਵਿੱਚ ਹੀ ਆਈਸੋਲੇਟ ਕਰ ਦਿੱਤਾ ਗਿਆ। ਘਰ ਵਿੱਚ ਕਿਤੇ ਕੋਰੋਨਾ ਫੈਲ ਨਾ ਜਾਵੇ ਇਸ ਵਜ੍ਹਾ ਨਾਲ ਉਸ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਮਿਲਣਾ ਵੀ ਬੰਦ ਕਰ ਦਿੱਤਾ। ਇਸ ਗੱਲ ਤੋਂ ਉਹ ਜਨਾਨੀ ਭੜਕ ਗਈ ਅਤੇ ਆਪਣੀ ਨੂੰਹ ਨੂੰ ਕਹਿਣ ਲੱਗੀ ਕਿ ਮੇਰੇ ਮਰਨ ਤੋਂ ਬਾਅਦ ਤੂੰ ਸੁਖੀ ਰਹਿਣਾ ਚਾਹੁੰਦੀ ਹੈ। ਇਸ ਲਈ ਮੈਨੂੰ ਕਮਰੇ ਵਿੱਚ ਬੰਦ ਕਰ ਰੱਖਿਆ ਹੈ। ਇਸ ਤੋਂ ਬਾਅਦ ਉਸ ਨੇ ਮੌਕਾ ਮਿਲਦੇ ਹੀ ਆਪਣੀ ਨੂੰਹ ਨੂੰ ਜ਼ਬਰਦਸਤੀ ਗਲੇ ਲਗਾ ਲਿਆ, ਜਿਸ ਨਾਲ ਉਹ ਵੀ ਪੀੜਤ ਹੋ ਗਈ। 

ਜਾਣਕਾਰੀ ਮੁਤਾਬਕ ਨੂੰਹ ਦਾ ਕੋਰੋਨਾ ਟੈਸਟ ਪਾਜ਼ੇਟਿਵ ਆਉਣ 'ਤੇ ਉਸ ਨੂੰ ਘਰੋਂ ਹੀ ਕੱਢ ਦਿੱਤਾ ਗਿਆ। ਇਸ ਤੋਂ ਬਾਅਦ ਉਸ ਦੀ ਭੈਣ ਉਸ ਨੂੰ ਰਾਜੰਨਾ ਸਿਰਸਿਲਾ ਜ਼ਿਲ੍ਹੇ ਦੇ ਥਿੰਮਾਪੁਰ ਪਿੰਡ ਵਿੱਚ ਆਪਣੇ ਘਰ ਲੈ ਗਈ। ਮੀਡੀਆ ਰਿਪੋਰਟ ਮੁਤਾਬਕ, ਨੂੰਹ ਨੇ ਦੱਸਿਆ ਕਿ ਉਸਦੀ ਸੱਸ ਸਭ ਤੋਂ ਜ਼ਿਆਦਾ ਪ੍ਰੇਸ਼ਾਨ ਇਸ ਗੱਲ ਤੋਂ ਹੋ ਗਈ ਸੀ ਕਿ ਕੋਰੋਨਾ ਪੀੜਤ ਹੋਣ ਤੋਂ ਬਾਅਦ ਪਰਿਵਾਰ ਦੇ ਸਾਰੇ ਮੈਬਰਾਂ ਨੇ ਉਸ ਤੋਂ ਦੂਰੀ ਬਣਾ ਲਈ।

ਪੀੜਤ ਨੂੰਹ ਨੇ ਸਿਹਤ ਅਧਿਕਾਰੀਆਂ ਨੂੰ ਦੱਸਿਆ ਕਿ ਕੋਰੋਨਾ ਪੀੜਤ ਹੋਣ ਤੋਂ ਬਾਅਦ ਸੱਸ ਨੂੰ ਪਰਿਵਾਰ ਵਾਲਿਆਂ ਤੋਂ ਵੱਖ ਰੱਖਿਆ ਗਿਆ ਸੀ ਅਤੇ ਉਨ੍ਹਾਂ ਨੂੰ ਸਭ ਤੋਂ ਵੱਖਰਾ ਭੋਜਨ ਦਿੱਤਾ ਜਾਂਦਾ ਸੀ। ਉਨ੍ਹਾਂ ਨੇ ਇਸ ਦੌਰਾਨ ਪੋਤਰੇ-ਪੋਤੀਆਂ ਨੂੰ ਵੀ ਉਨ੍ਹਾਂ ਦੇ ਕਰੀਬ ਨਹੀਂ ਜਾਣ ਦਿੱਤਾ ਜਿਸ ਨਾਲ ਉਹ ਗੁੱਸਾ ਹੋ ਗਈ। ਫਿਲਹਾਲ ਨੂੰਹ ਦਾ ਵੀ ਇਲਾਜ ਚੱਲ ਰਿਹਾ ਹੈ। ਉਹ ਆਪਣੀ ਭੈਣ ਦੇ ਘਰ ਹੋਮ ਆਈਸੋਲੇਸ਼ਨ ਵਿੱਚ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ।


Inder Prajapati

Content Editor

Related News