ਸਹੁਰੇ ਨਹੀਂ ਜਾ ਰਹੀ ਸੀ ਧੀ, ਗੁੱਸੇ ''ਚ ਪਿਓ ਨੇ ਕਰ ਦਿੱਤਾ ਬੇਰਹਿਮੀ ਨਾਲ ਕਤਲ
Saturday, Jul 27, 2024 - 12:48 PM (IST)

ਗਿਰੀਡੀਹ (ਵਾਰਤਾ)- ਝਾਰਖੰਡ 'ਚ ਗਿਰੀਡੀਹ ਜ਼ਿਲ੍ਹੇ ਦੇ ਦੇਵਰੀ ਥਾਣਾ ਖੇਤਰ 'ਚ ਸ਼ਨੀਵਾਰ ਸਵੇਰੇ ਇਕ ਵਿਅਕਤੀ ਨੇ ਆਪਣੀ ਧੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਪੁਲਸ ਸੂਤਰਾਂ ਨੇ ਇੱਥੇ ਦੱਸਿਆ ਕਿ ਮਹੇਸ਼ਿਆਦਿਘੀ ਪਿੰਡ ਵਾਸੀ ਪ੍ਰਭੂਨਾਥ ਸਿੰਘ ਦੀ ਪਤਨੀ ਮੰਜੂ (40) ਆਪਣੇ ਪਤੀ ਨਾਲ ਰਹਿਣ ਦੀ ਬਜਾਏ ਪੇਕੇ ਰਹਿ ਰਹੀ ਸੀ, ਜਦੋਂ ਕਿ ਮੰਜੂ ਦੇ ਪਿਤਾ ਪ੍ਰਭੂਨਾਥ ਸਿੰਘ ਕਈ ਵਾਰ ਧੀ ਨੂੰ ਆਪਣੇ ਸਹੁਰੇ ਜਾਣ ਲਈ ਕਹਿ ਚੁੱਕੇ ਸਨ।
ਮੰਜੂ, ਤਿੰਨ ਧੀਆਂ ਦੀ ਮਾਂ ਸੀ ਅਤੇ ਉਸ ਦੇ ਸਹੁਰੇ ਉੱਤਰ ਪ੍ਰਦੇਸ਼ ਦੇ ਦੇਵਰੀਆ ਜ਼ਿਲ੍ਹੇ 'ਚ ਸੀ। ਮੰਜੂ ਆਪਣੇ ਪਤੀ ਘਨਸ਼ਾਮ ਸਿੰਘ ਨਾਲ ਪਿਛਲੇ ਕਈ ਮਹੀਨਿਆਂ ਤੋਂ ਵੱਖ ਰਹਿ ਰਹੀ ਸੀ। ਇਸੇ ਗੱਲ ਨੂੰ ਲੈ ਕੇ ਪਿਤਾ ਪ੍ਰਭੂਨਾਥ ਸਿੰਘ ਆਪਣੀ ਧੀ ਤੋਂ ਨਾਰਾਜ਼ ਸੀ। ਸੂਤਰਾਂ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਪ੍ਰਭੂਨਾਥ ਸਿੰਘ ਅਤੇ ਮੰਜੂ ਵਿਚਾਲੇ ਝਗੜਾ ਹੋਇਆ। ਇਸ ਤੋਂ ਬਾਅਦ ਗੁੱਸੇ 'ਚ ਪਿਤਾ ਪ੍ਰਭੂਨਾਥ ਸਿੰਘ ਨੇ ਤੇਜ਼ਧਾਰ ਹਥਿਆਰ ਨਾਲ ਮੰਜੂ ਦਾ ਕਤਲ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਸ ਨੇ ਦੋਸ਼ੀ ਪਿਤਾ ਨੂੰ ਗ੍ਰਿਫ਼ਤਾਰ ਕਰਨ ਦੇ ਨਾਲ ਹੀ ਕਤਲ 'ਚ ਇਸਤੇਮਾਲ ਹਥਿਆਰ ਵੀ ਬਰਾਮਦ ਕਰ ਲਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e