ਆਂਧਰਾ ਪ੍ਰਦੇਸ਼ : ਸੜਕ ਹਾਦਸੇ ''ਚ 5 ਦੀ ਮੌਤ, 3 ਜ਼ਖਮੀ

Friday, Jun 07, 2019 - 01:05 PM (IST)

ਆਂਧਰਾ ਪ੍ਰਦੇਸ਼ : ਸੜਕ ਹਾਦਸੇ ''ਚ 5 ਦੀ ਮੌਤ, 3 ਜ਼ਖਮੀ

ਚਿਤੂਰ— ਆਂਧਰਾ ਪ੍ਰਦੇਸ਼ ਦੇ ਚਿਤੂਰ 'ਚ ਸ਼ੁੱਕਰਵਾਰ ਨੂੰ ਇਕ ਭਿਆਨਕ ਸੜਕ ਹਾਦਸੇ 'ਚ 5 ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਜ਼ਖਮੀ ਹੋ ਗਏ। ਘਟਨਾ ਚਿਤੂਰ ਦੇ ਦੁਰਵਰਾਜੂਪੱਲੇ ਪਿੰਡ ਕੋਲ ਹਾਈਵੇਅ 'ਤੇ ਵਾਪਰੀ। ਪੁਲਸ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ 5 ਵਜੇ ਲਾਰੀ ਦੀ ਟੱਕਰ ਕਾਰ ਨਾਲ ਹੋ ਗਈ। ਜ਼ਖਮੀਆਂ ਨੂੰ ਤਿਰੂਪਤੀ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਰੇਨਿਨਗੁਟਾ ਅਰਬਨ ਪੁਲਸ ਸਟੇਸ਼ਨ ਦੇ ਸੀ.ਆਈ.ਜੀ. ਸ਼ਿਵਰਾਮੁਡੂ ਨੇ ਦੱਸਿਆ ਕਿ ਕਾਰ ਗੁੰਟੂਰ ਜ਼ਿਲੇ ਤੋਂ ਤਿਰੂਪਤੀ ਜਾ ਰਹੀ ਸੀ। ਉਸੇ ਰਸਤੇ ਇਕ ਲਾਰੀ ਖੜ੍ਹੀ ਸੀ। ਕਾਰ ਸਿੱਧੇ ਜਾ ਕੇ ਪਿੱਛਿਓਂ ਲਾਰੀ ਨਾਲ ਟਕਰਾ ਗਈ। ਘਟਨਾ 'ਚ 5 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਨ੍ਹਾਂ ਦੀ ਪਛਾਣ ਭਾਰਤੀ, ਪ੍ਰਸੰਨਾ, ਚੇਨਾ ਕੇਸਵ ਰੈੱਡੀ, ਡਰਾਈਵਰ ਪ੍ਰੇਮ ਰਾਜੂ ਅਤੇ ਅੰਕਯਾ ਦੇ ਰੂਪ 'ਚ ਹੋਈ ਹੈ।PunjabKesariਸਾਰੇ ਲੋਕ ਗੁੰਟੂਰ ਦੇ ਰੂਦਰਵਰਮ ਪਿੰਡ ਦੇ ਵਾਸੀ ਸਨ। ਘਟਨਾ 'ਚ 3 ਲੋਕ ਜ਼ਖਮੀ ਵੀ ਹੋ ਗਏ। ਉਨ੍ਹਾਂ ਨੇ ਦੱਸਿਆ ਕਿ ਰੇਨਿਨਗੁਟਾ ਪੁਲਸ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਜ਼ਖਮੀਆਂ ਨੂੰ ਤਿਰੂਪਤੀ ਦੇ ਰੂਪਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਪੁਲਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਹੈ।


author

DIsha

Content Editor

Related News