ਹਿੰਦੂ ਮੰਦਰਾਂ ਦੇ ਰੱਖਿਆ ਲਈ ਆਂਧਰਾ ਪ੍ਰਦੇਸ਼ ਸਰਕਾਰ ਦਾ ਵੱਡਾ ਕਦਮ, ਕਰਵਾਏਗੀ 3000 ਮੰਦਰਾਂ ਦਾ ਨਿਰਮਾਣ

Wednesday, Mar 01, 2023 - 04:07 PM (IST)

ਹਿੰਦੂ ਮੰਦਰਾਂ ਦੇ ਰੱਖਿਆ ਲਈ ਆਂਧਰਾ ਪ੍ਰਦੇਸ਼ ਸਰਕਾਰ ਦਾ ਵੱਡਾ ਕਦਮ, ਕਰਵਾਏਗੀ 3000 ਮੰਦਰਾਂ ਦਾ ਨਿਰਮਾਣ

ਅਮਰਾਵਤੀ- ਆਂਧਰਾ ਪ੍ਰਦੇਸ਼ ਦੇ ਹਰ ਪਿੰਡ 'ਚ ਇਕ ਮੰਦਰ ਹੋਣਾ ਯਕੀਨੀ ਬਣਾਉਣ ਦੀ ਕੋਸ਼ਿਸ਼ 'ਚ ਸਰਕਾਰ ਨੇ ਕਿਹਾ ਹੈ ਕਿ ਸੂਬੇ 'ਚ ਵੱਡੇ ਪੱਧਰ 'ਤੇ ਮੰਦਰਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਉਪ ਮੁੱਖ ਮੰਤਰੀ ਕੋਟੂ ਸਤਿਆਨਾਰਾਇਣਾ ਨੇ ਕਿਹਾ ਕਿ ਮੁੱਖ ਮੰਤਰੀ ਵਾਈ. ਐੱਸ. ਜਗਨ ਮੋਹਨ ਰੈੱਡੀ ਦੇ ਨਿਰਦੇਸ਼ਾਂ 'ਤੇ ਹਿੰਦੂ ਧਰਮ ਦੀ ਰੱਖਿਆ ਅਤੇ ਪ੍ਰਚਾਲ ਲਈ ਇਹ ਪਹਿਲ ਸ਼ੁਰੂ ਕੀਤੀ ਗਈ ਹੈ। 

ਕੋਟੂ ਸਤਿਆਨਾਰਾਇਣਾ ਨੇ ਮੰਗਲਵਾਰ ਨੂੰ ਜਾਰੀ ਇਕ ਬਿਆਨ 'ਚ ਕਿਹਾ ਕਿ ਹਿੰਦੂ ਧਰਮ ਦੀ ਵੱਡੇ ਪੱਧਰ 'ਤੇ ਸੁਰੱਖਿਆ ਅਤੇ ਪ੍ਰਚਾਰ ਲਈ ਕਮਜ਼ੋਰ ਵਰਗਾਂ ਦੇ ਇਲਾਕਿਆਂ 'ਚ ਹਿੰਦੂ ਮੰਦਰਾਂ ਦਾ ਨਿਰਮਾਣ ਸ਼ੁਰੂ ਕੀਤਾ ਗਿਆ ਹੈ। ਤਿਰੂਮਾਲਾ ਤਿਰੂਪਤੀ ਦੇਵਸਥਾਨਮ ਦੇ ਵਾਣੀ ਟਰੱਸਟ ਨੇ ਮੰਦਰਾਂ ਦੇ ਨਿਰਮਾਣ ਲਈ ਹਰੇਕ ਮੰਦਰ ਨੂੰ 10 ਲੱਖ ਰੁਏ ਅਲਾਟ ਕੀਤੇ ਹਨ। ਸੂਬੇ ਵਿਚ 1330 ਮੰਦਰਾਂ ਦੀ ਉਸਾਰੀ ਸ਼ੁਰੂ ਹੋਣ ਤੋਂ ਪਹਿਲਾਂ ਇਸ ਸੂਚੀ 'ਚ ਹੋਰ 1,465 ਮੰਦਰਾਂ ਨੂੰ ਵੀ ਜੋੜਿਆ ਗਿਆ ਹੈ। ਇਸ ਤਰ੍ਹਾਂ ਕੁਝ ਵਿਧਾਇਕਾਂ ਦੀ ਅਪੀਲ 'ਤੇ ਹੋਰ 200 ਮੰਦਰ ਬਣਾਏ ਜਾਣਗੇ। 

ਸਤਿਆਨਾਰਾਇਣ ਨੇ ਕਿਹਾ ਕਿ ਬਾਕੀ ਮੰਦਰਾਂ ਦਾ ਨਿਰਮਾਣ ਹੋਰ ਸਵੈ-ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਕੀਤਾ ਜਾਵੇਗਾ। ਉਪ ਮੁੱਖ ਮੰਤਰੀ ਮੁਤਾਬਕ 978 ਮੰਦਰਾਂ ਦਾ ਨਿਰਮਾਣ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ, ਜਦਕਿ ਹਰ 25 ਮੰਦਰਾਂ ਦਾ ਕੰਮ ਇਕ ਸਹਾਇਕ ਇੰਜੀਨੀਅਰ ਨੂੰ ਸੌਂਪਿਆ ਗਿਆ ਹੈ। ਕੁਝ ਮੰਦਰਾਂ ਦੇ ਪੁਨਰ ਨਿਰਮਾਣ ਅਤੇ ਮੰਦਰਾਂ 'ਚ ਰੀਤੀ-ਰਿਵਾਜਾਂ ਲਈ ਰੱਖੇ ਗਏ 270 ਕਰੋੜ ਰੁਪਏ ਵਿਚੋਂ 238 ਕਰੋੜ ਰੁਪਏ ਜਾਰੀ ਕੀਤੇ ਗਏ ਹਨ।


author

Tanu

Content Editor

Related News