ਪੰਚਾਇਤੀ ਵਿਭਾਗ ’ਚ ਤੈਨਾਤ ਇੰਜੀਨੀਅਰ ਦੇ ਘਰ ਛਾਪਾ, ਕਰੋੜਾਂ ਦੀ ਜਾਇਦਾਦ ਜ਼ਬਤ

11/15/2019 6:24:12 PM

ਤਿਰੂਪਤੀ— ਆਂਧਰਾ ਪ੍ਰਦੇਸ਼ 'ਚ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਨੇ ਅਨੰਤਪੁਰ ਜ਼ਿਲੇ ਦੇ ਪੰਚਾਇਤੀ ਰਾਜ ਵਿਭਾਗ 'ਚ ਤਾਇਨਾਤ ਇਕ ਅਸਿਸਟੈਂਟ ਐਗਜ਼ੀਕਿਊਟਿਵ ਇੰਜੀਨੀਅਰ ਦੇ ਇੱਥੇ ਛਾਪਾ ਮਾਰ ਕੇ ਲਗਭਗ 4.15 ਕਰੋੜ ਦੀ ਜਾਇਦਾਦ ਜ਼ਬਤ ਕੀਤੀ ਹੈ। ਇਸ ਇੰਜੀਨੀਅਰ ਦੀ ਪਛਾਣ ਸੁਰੇਸ਼ ਰੈੱਡੀ ਦੇ ਰੂਪ 'ਚ ਕੀਤੀ ਗਈ ਹੈ। ਰੈੱਡੀ ਸਾਬਕਾ ਸੰਸਦ ਮੈਂਬਰ ਜੇ.ਸੀ. ਦਿਵਾਕਰ ਰੈੱਡੀ ਦਾ ਪੀ.ਏ. ਰਹਿ ਚੁਕਿਆ ਹੈ। 

PunjabKesariਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਦੇ ਡੀ.ਐੱਸ.ਪੀ. ਐੱਮ. ਨਾਗਬੂਸ਼ਣਮ ਅਨੁਸਾਰ,''ਸਥਾਨਕ ਕੋਰਟ ਨੇ ਇਕ ਸਰਚ ਵਾਰੰਟ ਜਾਰੀ ਕੀਤਾ ਸੀ, ਜਿਸ ਦੇ ਆਧਾਰ 'ਤੇ ਸੁਰੇਸ਼ ਰੈੱਡੀ ਦੇ ਅਨੰਤਪੁਰ ਸਥਿਤ ਘਰ 'ਤੇ ਛਾਪੇਮਾਰੀ ਕੀਤੀ। ਇਸ ਤੋਂ ਇਲਾਵਾ ਕੁਰਨੂਲ ਜ਼ਿਲੇ ਦੇ ਬੇਥਮਛੇਰਲਾ ਅਤੇ ਪੁਟੂਪਰਤੀ 'ਚ 2 ਟਿਕਾਣਿਆ 'ਤੇ ਛਾਪਾ ਮਾਰਿਆ ਗਿਆ। ਇਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਇਹ ਰੈੱਡੀ ਦੇ ਰਿਸ਼ਤੇਦਾਰਾਂ ਦੀ ਜਾਇਦਾਦ ਹੈ।

ਮੀਡੀਆ ਨਾਲ ਗੱਲ ਕਰਦੇ ਹੋਏ ਡੀ.ਐੱਸ.ਪੀ. ਨਾਗਭੂਸ਼ਣਮ ਨੇ ਕਿਹਾ ਕਿ ਸ਼ੁੱਕਰਵਾਰ ਸਵੇਰੇ ਸ਼ੁਰੂ ਹੋਈ ਛਾਪੇਮਾਰੀ 'ਚ ਕਰੋੜਾਂ ਰੁਪਏ ਦੀ ਚੱਲ-ਅਚੱਲ ਜਾਇਦਾਦ ਬਰਾਮਦ ਹੋਈ ਹੈ। ਦੁਪਹਿਰ ਤੱਕ ਅਧਿਕਾਰੀਆਂ ਨੂੰ 5 ਲੱਖ ਰੁਪਏ ਕੈਸ਼, 300 ਗ੍ਰਾਮ ਸੋਨਾ ਅਤੇ ਪਰਿਵਾਰ ਦੇ ਮੈਂਬਰਾਂ ਦੇ ਨਾਂ ਖਰੀਦੀਆਂ ਗੱਡੀਆਂ ਵੀ ਮਿਲੀਆਂ ਹਨ।

ਡੀ.ਐੱਸ.ਪੀ. ਦਾ ਕਹਿਣਾ ਹੈ ਕਿ ਇਹ ਛਾਪਾ ਸ਼ਾਮ ਤੱਕ ਚਲੇਗਾ, ਇਸ ਤੋਂ ਬਾਅਦ ਅੱਗੇ ਦੀ ਕਾਰਵਾਈ ਲਈ ਸ਼ਨੀਵਾਰ ਨੂੰ ਸੁਰੇਸ਼ ਰੈੱਡੀ ਨੂੰ ਸਥਾਨਕ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਦੀ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ।


DIsha

Content Editor

Related News