ਆਂਧਰਾ ਪ੍ਰਦੇਸ਼ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਹੋਈ 1.96 ਲੱਖ
Thursday, Aug 06, 2020 - 10:22 PM (IST)
ਅਮਰਾਵਤੀ- ਆਂਧਰਾ ਪ੍ਰਦੇਸ਼ ਵਿਚ ਵੀਰਵਾਰ ਨੂੰ ਕੋਰੋਨਾ ਵਾਇਰਸ ਦੇ 10,328 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਇਸ ਦੇ ਨਾਲ ਪੀੜਤਾਂ ਦੀ ਕੁੱਲ ਗਿਣਤੀ ਵੱਧ ਕੇ 1.96 ਲੱਖ ਤੱਕ ਪੁੱਜ ਗਈ ਹੈ। ਇਸ ਵਿਚਕਾਰ ਸੂਬੇ ਦੇ ਊਰਜਾ ਮੰਤਰੀ ਬਾਲਿਨੇਨੀ ਸ਼੍ਰੀਨਿਵਾਸ ਰੈੱਡੀ ਨੇ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦੀ ਪੁਸ਼ਟੀ ਕੀਤੀ ਹੈ ਅਤੇ ਉਨ੍ਹਾਂ ਨੂੰ ਹੈਦਰਾਬਾਦ ਅਪੋਲੋ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
ਉੱਥੇ ਹੀ, ਕੁਰਨੂਲ ਵਿਚ 105 ਸਾਲਾ ਇਕ ਮਹਿਲਾ ਵਾਇਰਸ ਤੋਂ ਉੱਭਰ ਗਈ ਅਤੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਘਰ ਪਰਤਣ 'ਤੇ ਮਹਿਲਾ ਨੇ ਕਿਹਾ ਕਿ ਜਦ ਮੈਨੂੰ ਵਾਇਰਸ ਹੋਇਆ ਤਾਂ ਮੈਂ ਡਰੀ ਨਹੀਂ। ਹੁਣ ਮੈਂ ਖੁਸ਼ ਹਾਂ ਕਿ ਮੈਂ ਠੀਕ ਹੋ ਗਈ ਹਾਂ। ਮਹਿਲਾ ਦੇ 8 ਬੱਚੇ ਹਨ।
ਸੂਬੇ ਵਿਚ 72 ਹੋਰ ਮੌਤਾਂ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 1,753 ਹੋ ਗਈ ਹੈ। ਉੱਥੇ ਹੀ ਪਿਛਲੇ 24 ਘੰਟਿਆਂ ਵਿਚ 8,516 ਮਰੀਜ਼ਾਂ ਨੂੰ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ। ਇੱਥੇ 1.12 ਲੱਖ ਮਰੀਜ਼ ਸਿਹਤਯਾਬ ਹੋ ਚੁੱਕੇ ਹਨ, ਉੱਥੇ ਹੀ ਅਜੇ ਸੂਬੇ ਵਿਚ 82,166 ਲੋਕ ਵਾਇਰਸ ਤੋਂ ਪੀੜਤ ਹਨ। ਸੂਬੇ ਦੇ ਮਰੀਜ਼ਾਂ ਦੇ ਸਿਹਤਯਾਬ ਹੋਣ ਦੀ ਦਰ ਵੱਧ ਕੇ 57.36 ਫੀਸਦੀ ਹੋ ਗਈ ਹੈ ਜਦਕਿ ਮੌਤ ਦਰ 0.89 ਫੀਸਦੀ ਹੋ ਗਈ ਹੈ।