ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਜੋਤੀ ਨੂੰ ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ਜਿੱਤਣ ਲਈ ਦਿੱਤੀ ਵਧਾਈ

Friday, Jul 14, 2023 - 02:44 PM (IST)

ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਜੋਤੀ ਨੂੰ ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ਜਿੱਤਣ ਲਈ ਦਿੱਤੀ ਵਧਾਈ

ਅਮਰਾਵਤੀ (ਭਾਸ਼ਾ)- ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈ.ਐੱਸ. ਜਗਨ ਮੋਹਨ ਰੈੱਡੀ ਨੇ ਬੈਂਕਾਕ ਵਿੱਚ 25ਵੀਂ ਏਸ਼ਿਆਈ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਮਹਿਲਾਵਾਂ ਦੀ 100 ਮੀਟਰ ਅੜਿੱਕਾ ਦੌੜ ਵਿੱਚ ਸੋਨ ਤਮਗਾ ਜਿੱਤਣ ਵਾਲੀ ਜੋਤੀ ਯਾਰਾਜੀ ਨੂੰ ਸ਼ੁੱਕਰਵਾਰ ਨੂੰ ਵਧਾਈ ਦਿੱਤੀ। ਮੁੱਖ ਮੰਤਰੀ ਨੇ ਕਿਹਾ ਕਿ ਜੋਤੀ ਯਾਰਾਜੀ ਨੇ ਆਪਣੀ ਕਾਰਗੁਜ਼ਾਰੀ ਨਾਲ ਸਾਰਿਆਂ ਨੂੰ ਮਾਣ ਮਹਿਸੂਸ ਕਰਾਇਆ ਹੈ।

PunjabKesari

ਰੈੱਡੀ ਨੇ ਟਵੀਟ ਕੀਤਾ, “ਮੈਂ ਵਿਜ਼ਾਗ ਦੀ ਸਾਡੀ ਐਥਲੀਟ ਜੋਤੀ ਯਾਰਾਜੀ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ ਜਿਸ ਨੇ ਥਾਈਲੈਂਡ ਵਿੱਚ ਆਯੋਜਿਤ 25ਵੀਂ ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਸੋਨ ਤਮਗਾ ਜਿੱਤਿਆ।' 23 ਸਾਲਾ ਜੋਤੀ ਨੇ ਵੀਰਵਾਰ ਨੂੰ ਹੋਏ ਫਾਈਨਲ ਵਿੱਚ 13.09 ਸਕਿੰਟ ਦਾ ਸਮਾਂ ਲੈ ਕੇ ਦੋ ਜਾਪਾਨੀ ਦੌੜਾਕਾਂ ਟੇਰਾਦਾ ਅਸੁਕਾ (13.13 ਸਕਿੰਟ) ਅਤੇ ਆਓਕੀ ਮਾਸੂਮੀ (13.26 ਸਕਿੰਟ) ਨੂੰ ਪਿੱਛੇ ਛੱਡ ਦਿੱਤਾ।


author

cherry

Content Editor

Related News