ਆਂਧਰਾ ਪ੍ਰਦੇਸ਼ ਦੇ CM ਨਾਇਡੂ ਦੇ ਭਰਾ ਦਾ ਦਿਹਾਂਤ

Saturday, Nov 16, 2024 - 04:36 PM (IST)

ਆਂਧਰਾ ਪ੍ਰਦੇਸ਼ ਦੇ CM ਨਾਇਡੂ ਦੇ ਭਰਾ ਦਾ ਦਿਹਾਂਤ

ਹੈਦਰਾਬਾਦ (ਭਾਸ਼ਾ)- ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਦੇ ਛੋਟੇ ਭਰਾ ਅਤੇ ਤੇਲੁਗੂ ਦੇਸ਼ਮ ਪਾਰਟੀ (ਤੇਦੇਪਾ) ਦੇ ਸਾਬਕਾ ਵਿਧਾਇਕ ਐੱਨ. ਰਾਮਮੂਰਤੀ ਨਾਇਡੂ (72) ਦਾ ਸ਼ਨੀਵਾਰ ਨੂੰ ਇੱਥੇ ਇਕ ਨਿੱਜੀ ਸੁਪਰ ਸਪੈਸ਼ਲਿਟੀ ਹਸਪਤਾਲ 'ਚ ਦਿਹਾਂਤ ਹੋ ਗਿਆ। ਹਸਪਤਾਲ ਨੇ ਇਹ ਜਾਣਕਾਰੀ ਦਿੱਤੀ, ਜਿੱਥੇ ਉਹ ਇਲਾਜ ਕਰਵਾ ਰਹੇ ਸਨ। ਹਸਪਤਾਲ ਨੇ ਇਕ ਬੁਲੇਟਿਨ 'ਚ ਦੱਸਿਆ ਕਿ ਰਾਮਮੂਰਤੀ ਨਾਇਡੂ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ 14 ਨਵੰਬਰ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ ਅਤੇ ਉਨ੍ਹਾਂ ਨੇ ਦੁਪਹਿਰ 12.45 ਵਜੇ ਆਖ਼ਰੀ ਸਾਹ ਲਿਆ।

ਹਸਪਤਾਲ ਨੇ ਕਿਹਾ ਕਿ ਉਹ ਸਾਹ ਸੰਬੰਧੀ ਸਮੱਸਿਆ ਤੋਂ ਬਾਅਦ ਵੈਂਟੀਲੇਟਰ 'ਤੇ ਸਨ। ਰਾਮਮੂਰਤੀ ਨਾਇਡੂ 1994 ਤੋਂ 1999 ਤੱਕ ਆਂਧਰਾ ਪ੍ਰਦੇਸ਼ ਦੇ ਚੰਦਰਗਿਰੀ ਤੋਂ ਵਿਧਾਇਕ ਰਹੇ। ਉਨ੍ਹਾਂ ਦੇ ਬੇਟੇ ਨਾਰਾ ਰੋਹਿਤ ਇਕ ਪ੍ਰਸਿੱਧ ਤੇਲੁਗੂ ਅਦਾਕਾਰ ਹਨ। ਤੇਲੰਗਾਨਾ ਦੇ ਮੁੱਖ ਮੰਤਰੀ ਏ ਰੇਵੰਤ ਰੈੱਡੀ ਨੇ ਰਾਮਮੂਰਤੀ ਨਾਇਡੂ ਦੇ ਦਿਹਾਂਤ 'ਤੇ ਸੋਗ ਜਤਾਇਆ ਅਤੇ ਮਰਹੂਮ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News