ਮੋਦੀ ਦੇ ਆਂਧਰਾ ਦੇ ਦੌਰੇ ਦਾ ਵਿਰੋਧ ਕਰਨ ਤੇਦੇਪਾ ਵਰਕਰ : ਚੰਦਰਬਾਬੂ ਨਾਇਡੂ

02/07/2019 4:30:16 PM

ਅਮਰਾਵਤੀ— ਤੇਲੁਗੂ ਦੇਸ਼ਮ ਪਾਰਟੀ (ਤੇਦੇਪਾ) ਮੁਖੀ ਅਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਨੇ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਹੈ ਕਿ ਉਹ 10 ਫਰਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਦੇਸ਼ ਦੌਰੇ ਦਾ ਵਿਰੋਧ ਕਰਨ। ਸ਼੍ਰੀ ਨਾਇਡੂ ਨੇ ਵੀਰਵਾਰ ਨੂੰ ਟੈਲੀਕਾਨਫਰੈਂਸ ਰਾਹੀਂ ਪਾਰਟੀ ਨੇਤਾਵਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸ਼੍ਰੀ ਮੋਦੀ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਅਤੇ ਮੁੜ ਗਠਨ ਐਕਟ ਸੰਬੰਧੀ ਭਰੋਸਿਆਂ ਨੂੰ ਪੂਰਾ ਕਰਨ 'ਚ ਅਸਫ਼ਲ ਰਹੇ ਹਨ, ਇਸ ਲਈ ਉਨ੍ਹਾਂ ਦੇ ਪ੍ਰਦੇਸ਼ ਦੌਰੇ ਮੌਕੇ ਤੇਦੇਪਾ ਨੇਤਾ ਅਤੇ ਵਰਕਰ ਪ੍ਰਦਰਸ਼ਨ ਕਰਨ। 

ਸ਼੍ਰੀ ਨਾਇਡੂ ਨੇ ਕਿਹਾ ਕਿ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦਿੱਤੇ ਜਾਣ ਤੋਂ ਕੇਂਦਰ ਸਰਕਾ ਦੇ ਇਨਕਾਰ ਅਤੇ ਆਂਧਰਾ ਪ੍ਰਦੇਸ਼ ਦੇ ਮੁੜ ਗਠਨ ਐਕਟ ਨੂੰ ਲੈ ਕੇ ਦਿੱਤੇ ਗਏ ਭਰੋਸਿਆਂ ਨੂੰ ਪੂਰਾ ਨਹੀਂ ਕੀਤੇ ਜਾਣ ਦੇ ਵਿਰੋਧ 'ਚ ਰਾਸ਼ਟਰੀ ਨੇਤਾਵਾਂ ਦੀ ਮੇਜ਼ਬਾਨੀ 'ਚ 11 ਫਰਵਰੀ ਨੂੰ ਨਵੀਂ ਦਿੱਲੀ 'ਚ ਇਕ ਵਿਸ਼ਾਲ ਧਰਨਾ ਦਿੱਤਾ ਜਾਵੇਗਾ। ਵਾਈ.ਐੱਸ.ਆਰ. ਕਾਂਗਰਸ ਪਾਰਟੀ (ਵਾਈ.ਐੱਸ.ਆਰ.ਪੀ.) ਮੁਖੀ ਜਗਨ ਮੋਹਨ ਰੈੱਡੀ 'ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਨੇ ਕਿਹਾ,''ਵਾਈ.ਐੱਸ.ਆਰ.ਸੀ.ਪੀ. ਕੋਲ ਦੂਰਦਰਸ਼ਿਤਾ ਨਹੀਂ ਹੈ। ਸ਼੍ਰੀ ਰੈੱਡੀ ਨਹੀਂ ਜਾਣਦੇ ਕਿ ਔਰਤਾਂ ਦਾ ਅੰਨਾ (ਭਰਾ) ਕਿਵੇਂ ਬਣਨਾ ਚਾਹੀਦਾ ਪਰ ਉਹ ਇਹ ਜਾਣਦੇ ਹਨ ਕਿ ਅਪਰਾਧ ਕਿਵੇਂ ਹੋਣਾ ਚਾਹੀਦਾ।'' ਉਨ੍ਹਾਂ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੇ ਮਾਮਲਿਆਂ 'ਚ ਦੋਸ਼ੀ ਹੋਣ ਕਾਰਨ ਸ਼੍ਰੀ ਰੈੱਡੀ ਨੂੰ ਪ੍ਰਦੇਸ਼ ਦੀਆਂ ਔਰਤਾਂ ਅੰਨਾ (ਭਰਾ) ਦੇ ਰੂਪ 'ਚ ਸਵੀਕਾਰ ਹੀ ਨਹੀਂ ਕਰ ਸਕਦੀਆਂ।


DIsha

Content Editor

Related News