ਦੀਵਾਲੀ ਮਨਾਉਣ ਲਈ ਖਰੀਦ ਕੇ ਲਿਆ ਰਹੇ ਪਟਾਕਿਆਂ 'ਚ ਹੋ ਗਿਆ ਧਮਾਕਾ, ਉਡ ਗਏ ਸ਼ਖ਼ਸ ਦੇ ਚਿੱਥੜੇ (ਵੀਡੀਓ)

Thursday, Oct 31, 2024 - 08:23 PM (IST)

ਦੀਵਾਲੀ ਮਨਾਉਣ ਲਈ ਖਰੀਦ ਕੇ ਲਿਆ ਰਹੇ ਪਟਾਕਿਆਂ 'ਚ ਹੋ ਗਿਆ ਧਮਾਕਾ, ਉਡ ਗਏ ਸ਼ਖ਼ਸ ਦੇ ਚਿੱਥੜੇ (ਵੀਡੀਓ)

ਏਲੁਰੂ, (ਆਂਧਰਾ ਪ੍ਰਦੇਸ਼)- ਆਂਧਰਾ ਪ੍ਰਦੇਸ਼ ਦੇ ਏਲੁਰੂ ਸ਼ਹਿਰ ਵਿਚ ਪਟਾਕਿਆਂ ਨਾਲ ਭਰੇ ਸਕੂਟਰ 'ਤੇ ਸਵਾਰ ਵਿਅਕਤੀ ਦੀ ਇਕ ਧਮਾਕੇ ਵਿਚ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਘਟਨਾ ਉਦੋਂ ਵਾਪਰੀ ਜਦੋਂ ਦੋ ਵਿਅਕਤੀ ਦੀਵਾਲੀ ਮਨਾਉਣ ਲਈ ਖਰੀਦੇ ਗਏ ਪਟਾਕਿਆਂ ਨਾਲ ਭਰਿਆ ਬੈਗ ਲੈ ਕੇ ਜਾ ਰਹੇ ਸਨ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਮੁੱਢਲੀ ਜਾਂਚ ਦੇ ਆਧਾਰ 'ਤੇ ਦੱਸਿਆ ਕਿ 'ਪਿਆਜ਼ ਬੰਬ' ਅਤੇ ਹੋਰ ਪਟਾਕਿਆਂ ਨਾਲ ਭਰਿਆ ਬੈਗ ਸੜਕ 'ਤੇ ਡਿੱਗਣ ਨਾਲ ਫਟ ਗਿਆ, ਜਿਸ ਕਾਰਨ ਬਾਈਕ ਸਵਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਸਕੂਟਰ ਦੀ ਪਿਛਲੀ ਸੀਟ 'ਤੇ ਬੈਠਾ ਵਿਅਕਤੀ ਅਤੇ ਸੜਕ ਕਿਨਾਰੇ ਖੜ੍ਹੇ ਦੋ ਹੋਰ ਵਿਅਕਤੀ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਪੁਲਸ ਮੁਤਾਬਕ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਸਕੂਟਰ ਚਲਾ ਰਹੇ ਵਿਅਕਤੀ ਦੇ ਸਰੀਰ ਦੇ ਚਿੱਥੜੇ ਉਡ ਗਏ। ਸੀ.ਸੀ.ਟੀ.ਵੀ. ਫੁਟੇਜ ਵਿੱਚ ਕਥਿਤ ਤੌਰ 'ਤੇ ਧਮਾਕਾ ਹੋਇਆ ਦਿਖਾਈ ਦੇ ਰਿਹਾ ਹੈ ਅਤੇ ਉਥੇ ਧੂੰਏ ਦਾ ਗੁਬਾਰ ਛਾ ਗਿਆ। ਪੁਲਸ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ।


author

Rakesh

Content Editor

Related News